ਬਾਲੀਵੁੱਡ ਵਿੱਚੋਂ ਕਈ ਸਿਤਾਰਿਆਂ ਦੇ ਹਮਸ਼ਕਲ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਦੇਖਕੇ ਤੁਸੀ ਵੀ ਮੰਨ ਜਾਉਗੇ ਕਿ ਬਾਲੀਵੁਡ ਸਿਤਾਰਿਆਂ ਜਿਹੇ ਹੀ ਦਿਖਾਈ ਦਿੰਦੇ ਹਨ। ਕੁਝ ਦਿਨ ਪਹਿਲਾਂ ਅਨੁਸ਼ਕਾ ਸ਼ਰਮਾ ਦੀ ਹਮਸ਼ਕਲ ਸਾਹਮਣੇ ਆਈ ਸੀ, ਉਹ ਕੋਈ ਹੋਰ ਨਹੀਂ ਸਗੋਂ ਅਮਰੀਕੀ ਸਿੰਗਰ ਅਤੇ ਗੀਤ ਲਿਖਾਰੀ ਜੂਲਿਆ ਮਾਇਕਲਸ ਦੀ ਤਸਵੀਰ ਸੀ ਜੋ ਕਾਫ਼ੀ ਵਾਇਰਲ ਹੋ ਰਹੀ ਸੀ।
ਦੱਸ ਦਈਏ ਕਿ ਇਸ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਚ ‘ਗਲੀ ਬੁਆਏ’ ਨਾਲ ਸੁਰਖੀਆਂ ਹਾਸਲ ਕਰ ਰਹੀ ਬਾਲੀਵੁੱਡ ਦੀ ਹਿੱਟ ਫ਼ਿਲਮਾਂ ਦੀ ਮਸ਼ੀਨ ਆਲਿਆ ਭੱਟ ਦੀ ਕਾਰਬਨ ਕਾਪੀ ਨਾਲ। ਜਿੱਥੇ ਆਲਿਆ ਦੀ ਫ਼ਿਲਮ ‘ਗਲੀ ਬੁਅਏ’ ਦੇ ਗਾਣੇ ਅਤੇ ਟ੍ਰੇਲਰ ਖੂਬ ਪਸੰਦ ਕੀਤੇ ਜਾ ਰਹੇ ਹਨ ਅਜਿਹੇ ‘ਚ ਫ਼ਿਲਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਡੂਪਲੀਕੇਟ ਆਲਿਅ ਨੇ ਰੀਕ੍ਰਿਏਟ ਕੀਤਾ ਗਿਆ ਹੈ।
https://www.instagram.com/p/Bs-WSq_BOsS/
- Advertisement -
ਪਰ ਇਸ ਡੂਪਲੀਕੇਟ ਨੂੰ ਆਲਿਆ ਨਹੀਂ ਸਗੋਂ ਉਸ ਦੀ ਕਾਰਬਨ ਕਾਪੀ ਨੇ ਰੀਕ੍ਰਿਏਟ ਕੀਤਾ ਹੈ। ਜਿਸ ‘ਚ ਉਹ ਬਿਲਕੁਲ ਆਲਿਆ ਦੀ ਤਰ੍ਹਾਂ ਹੀ ਲੱਗ ਰਹੀ ਹੈ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ Sanayaashu ਨਾਂਅ ਦੇ ਅਕਾਉਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਯੂਜ਼ਰਸ ਇਸ ਨੂੰ ਆਲਿਆ ਦੀ ਕਾਪੀ ਹੀ ਦੱਸ ਰਹੇ ਹਨ।
ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋਣੀ ਹੈ। ਜਿਸ ‘ਚ ਆਲਿਆ ਦੇ ਨਾਲ ਰਣਵੀਰ ਸਿੰਘ ਅਤੇ ਕਲਕੀ ਕੋਚਲੀਨ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਡਾਇਰੈਕਸ਼ਨ ਜ਼ੋਯਾ ਅਖ਼ਤੱਰ ਨੇ ਕੀਤਾ ਹੈ।