ਜਾਣੋ ਕਿਸ ਚੀਜ ਤੇ ਕਿੰਨੀ ਦੇਰ ਜ਼ਿੰਦਾ ਰਹਿ ਸਕਦਾ ਹੈ ਕੋਰੋਨਾ ਵਾਇਰਸ

TeamGlobalPunjab
2 Min Read

ਨਿਊਜ਼ ਡੈਸਕ : ਮਹਾਂਮਾਰੀ ਬਣ ਚੁੱਕਿਆ ਕੋਰੋਨਾ ਵਾਇਰਸ ਪੂਰੀ ਦੁਨੀਆਂ ਲਈ ਵੱਡਾ ਚੈਲੇਂਜ ਬਣ ਗਿਆ ਹੈ। ਇਸ ਨੂੰ ਜੜ੍ਹ ਤੋਂ ਖਤਮ ਕਰਨਾ ਲਈ ਭਾਰਤ ਨੇ ਲਾਕਡਾਊਨ ਕੀਤਾ ਹੋਇਆ ਹੈ ਤੇ ਮਹਾਮਾਰੀ ਤੋਂ ਬਚਣ ਦੇ ਲਈ ਅਸੀਂ ਘਰਾਂ ਚ ਬੈਠੇ ਕੇ ਕੁੱਝ ਸਾਵਧਾਨੀਆਂ ਵਰਤ ਸਕਦੇ ਹਾਂ।

ਕੋਰੋਨਾ ਦਾ ਵਾਇਰਸ ਕੱਚ ਸਟੀਲ ਅਤੇ ਪਲਾਸਟਿਕ ਤੇ ਸਭ ਤੋਂ ਵੱਧ 72 ਘੰਟੇ ਤੱਕ ਜੀਵਤ ਰਹਿ ਸਕਦਾ ਹੈ। ਇਸ ਲਈ ਘਰ ਵਿੱਚ ਜੇਕਰ ਤੁਸੀਂ ਕੱਚ, ਸਟੀਲ ਜਾਂ ਫਿਰ ਪਲਾਸਟਿਕ ਤਾਂ ਉਸ ਨੂੰ ਹਰ ਰੋਜ਼ ਐਂਟੀਬਾਇਓਟਿਕ ਦੇ ਨਾਲ ਸਾਫ ਕਰੋ।

ਘਰਾਂ ਦੇ ਵਿੱਚ ਪਲਾਸਟਿਕ ਵੀ ਵਰਤੀ ਜਾਂਦੀ ਹੈ ਤੇ ਕੱਚ ਦੇ ਭਾਂਡੇ ਵੀ ਵਰਤੇ ਜਾਂਦੇ ਨੇ ਸਟੀਲ ਅਸੀਂ ਘਰਾਂ ਦੇ ਦਰਵਾਜ਼ਿਆਂ ਤੇ ਖਿੜਕੀਆਂ ਤੇ ਵੀ ਲਗਾਉਂਦੇ ਹਾਂ ਇਸ ਲਈ ਸਾਨੂੰ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਇਨ੍ਹਾਂ ਨੂੰ ਰੋਜ਼ਾਨਾ ਫਟਕੜੀ ਵਾਲੇ ਪਾਣੀ ਨਾਲ ਸਾਫ ਕਰਨਾ ਚਾਹੀਦਾ ਹੈ ਜਿਸ ਵਿਚ ਐਂਟੀਬਾਇਓਟਿਕ ਗੁਣ ਹੁੰਦੇ ਹਨ।

ਇਨ੍ਹਾਂ ਤੋਂ ਇਲਾਵਾ ਕਾਰਡ ਬੋਰਡ ਯਾਨੀ ਕਿ ਗੱਤੇ ਦਾ ਡੱਬਾ ਇਸ ਤੇ ਕਰੋੜਾਂ ਵਾਰਿਸ ਲਗਭਗ 24 ਘੰਟੇ ਤੱਕ ਜੀਵਤ ਰਹਿ ਸਕਦੇ ਹਨ। ਇਸ ਲਈ ਮਹਾਂਮਾਰੀ ਤੋਂ ਬਚਣ ਲਈ ਸਾਨੂੰ ਕਪ ਬੋਰਡ ਜਾਂ ਫਿਰ ਗੱਤੇ ਦੇ ਡੱਬਿਆਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ।

- Advertisement -

ਕਰੋਨਾ ਵਾਇਰਸ ਸਭ ਤੋਂ ਘੱਟ ਕੋਪਰ ਦੇ ਉੱਪਰ ਟਿੱਕਦਾ ਹੈ। ਇੱਥੇ ਸਿਰਫ ਇਸ ਦੀ ਚਾਰ ਘੰਟੇ ਤੱਕ ਜੀਵਤ ਰਹਿਣ ਦੀ ਸਮਰੱਥਾ ਹੁੰਦੀ ਹੈ ।

ਉੱਥੇ ਹੀ ਇਹ ਵਾਇਰਸ ਹਵਾ ਵਿੱਚ ਤਿੰਨ ਘੰਟੇ ਜ਼ਿੰਦਾ ਰਹਿੰਦਾ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਜ਼ਰੂਰ ਪਾਓ।

ਖੋਜਕਾਰਾਂ ਨੇ ਇਹ ਵੀ ਪਾਇਆ ਕਿ ਮੌਤ ਦਾ ਇਹ ਵਾਇਰਸ ਇੱਕ ਠੰਡੇ ਕਮਰੇ ਵਿੱਚ ਕਿਸੇ ਪਲਾਸਟਿਕ ਦੀ ਸਤ੍ਹਾ ਉੱਤੇ ਨੌਂ ਦਿਨਾਂ ਤੱਕ ਰਹਿ ਸਕਦਾ ਹੈ । ਇਹ ਵਾਇਰਸ ਐਲਮੀਨਿਅਮ ਉੱਤੇ ਦੋ ਘੰਟੇ ਅਤੇ ਲੇਟੇਕਸ ਉੱਤੇ ਅੱਠ ਘੰਟੇ ਤੋਂ ਘੱਟ ਰਹਿੰਦਾ ਹੈ।

Share this Article
Leave a comment