ਹਾਂਗਕਾਂਗ : ਦੁਨੀਆਂ ‘ਚ ਬਹੁਤ ਥੋੜ੍ਹੇ ਅਜਿਹੇ ਸਕੂਲੀ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਆਪਣੇ ਸਕੂਲ ਦਾ ਕੰਮ ਕਰਨ ‘ਚ ਦਿਲਚਸਪੀ ਹੋਵੇ। ਇਸ ਸਕੂਲੀ ਹੋਮਵਰਕ ਤੋਂ ਬਚਣ ਲਈ ਬੱਚੇ ਹਰ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਹਨ। ਇਸ ਦੇ ਚਲਦਿਆਂ ਇੱਕ ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਇੱਕ ਨਵਾਂ ਹੀ ਤਰੀਕਾ ਅਪਣਾਇਆ ਹੈ, ਜਿਸ ਤੋਂ ਸਾਰੇ ਹੈਰਾਨ ਰਹਿ ਗਏ ਹਨ। ਇਹ ਮਾਮਲਾ ਹੈ ਚੀਨ ਦਾ ਜਿੱਥੇ ਇੱਕ ਸਕੂਲੀ ਵਿਦਿਆਰਥਣ ਵੱਲੋਂ ਆਪਣੇ ਸਕੂਲ ਦਾ ਕੰਮ ਕਰਵਾਉਣ ਲਈ ਇੱਕ ਰੋਬਰਟ ਦੀ ਮਦਦ ਲਈ ਜਾਂਦੀ ਸੀ।
ਦੱਸ ਦਈਏ ਕਿ ਇਸ ਸਬੰਧੀ ਕਿਆਨਜਿਆਂਗ ਈਵਨਿੰਗ ਨਿਊਜ਼ ਦਾ ਕਹਿਣਾ ਹੈ ਕਿ ਇਹ ਚੀਨੀ ਕੁੜੀ ਰੋਜ਼ਾਨਾ ਆਪਣਾ ਸਕੂਲ ਦਾ ਕੰਮ ਕਰਨ ਤੋਂ ਪ੍ਰੇਸ਼ਾਨ ਹੋ ਗਈ ਸੀ। ਜਿਸ ਤੋਂ ਬਚਣ ਲਈ ਉਸ ਨੇ 120 ਡਾਲਰ ‘ਚ ਇੱਕ ਰੋਬਰਟ ਖਰੀਦ ਲਿਆ। ਇਹ ਪੈਸੇ ਕੁੜੀ ਨੂੰ ਨਵੇਂ ਸਾਲ ਮੌਕੇ ਮਿਲੇ ਸਨ। ਇਸ ਰੋਬਰਟ ਦੀ ਖੂਬੀ ਇਹ ਸੀ ਕਿ ਇਹ ਕੁੜੀ ਦੀ ਲਿਖਾਈ ਦੀ ਨਕਲ ਵੀ ਕਰ ਸਕਦਾ ਸੀ। ਇਸ ਸਬੰਧੀ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਣ ‘ਤੇ ਰੋਬਰਟ ਦੀ ਕਾਫੀ ਮੰਗ ਵਧ ਗਈ ਹੈ।