ਨੱਚ ਬੱਲੀਏ ਸ਼ੋਅ ਅੰਦਰ ਉਠਿਆ ਵਿਵਾਦ? ਹੋਇਆ ਕੁਝ ਅਜਿਹਾ ਕਿ ਰੋਕਣੀ ਪਈ ਘੰਟੇ ਲਈ ਸੂਟਿੰਗ

TeamGlobalPunjab
2 Min Read

ਨਵੀਂ ਦਿੱਲੀ : ਇੰਝ ਲਗਦਾ ਹੈ ਜਿਵੇਂ ਇਸ ਵਾਰ ਨੱਚ ਬੱਲੀਏ-9 ਸ਼ੋ ਡਾਂਸ ਤੋਂ ਜਿਆਦਾ ਵਿਵਾਦਾਂ ਕਾਰਨ ਸੁਰਖੀਆਂ ‘ਚ ਆ  ਰਿਹਾ ਹੈ ਕਿਉਂਕਿ ਸ਼ੋ ਦੇ ਜੱਜ ਅਤੇ ਕਈ ਪ੍ਰਤੀਯੋਗੀਆਂ ਵਿਚਕਾਰ ਆਪਸੀ ਟਕਰਾਅ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਤਾਜ਼ਾ ਰਿਪੋਰਟਾਂ ਮੁਤਾਬਿਕ ਹੁਣ ਨਚ ਬੱਲੀਏ ਦੇ ਸੈੱਟ ‘ਤੇ ਜੱਜ ਰਵੀਨਾਂ ਅਤੇ ਸ਼ੋਅ ਦੇ ਹੋਸਟ ਮਨੀਸ਼ ਪਾਲ ਵਿਚਕਾਰ ਵੀ ਲੜਾਈ ਹੋ ਗਈ ਹੈ ਤੇ ਇਸ ਕਾਰਨ ਕਰੀਬ 1 ਘੰਟੇ ਤੱਕ ਸ਼ੋਅ ਦੀ ਸੂਟਿੰਗ ਵੀ ਰੋਕਣੀ ਪਈ।

ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਿਕ ਕਰੀਬੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ੋਅ ਦੇ ਹੋਸਟ ਮਨੀਸ਼ ਪਾਲ ਨੇ ਸ਼ੂਟ ਦੌਰਾਨ ਆਪਣੇ ਈਅਰਫੋਨ ਪਹਿਨੇ ਹੋਏ ਸਨ ਤਾਂ ਜੋ ਸ਼ੋਅ ਬਣਾਉਣ ਵਾਲੇ ਉਨ੍ਹਾਂ ਨੂੰ ਕੋਈ ਨਿਰਦੇਸ਼ ਦੇ ਸਕਣ ਪਰ ਉਨ੍ਹਾਂ ਦੇ ਕੁਝ ਨਾ ਬੋਲਣ ‘ਤੇ ਮਨੀਸ਼ ਨੇ ਆਪਣੇ ਚਿਹਰੇ ਦੇ ਹਾਵ ਭਾਵ ਕੁਝ ਅਜੀਬ ਜਿਹੇ ਬਣਾ ਲਏ ਇਸ ਦੌਰਾਨ ਮਨੀਸ਼ ਦੇ ਬਿਲਕੁਲ ਸਾਹਮਣੇ ਬੈਠੇ ਰਵੀਨਾ ਨੂੰ ਲੱਗਾ ਕਿ ਮਨੀਸ਼ ਉਨ੍ਹਾਂ ਵੱਲ ਦੇਖ ਕੇ ਅਜਿਹਾ ਚਿਹਰਾ ਬਣਾ ਰਹੇ ਹਨ ਅਤੇ ਉਹ ਗੁੱਸੇ ‘ਚ ਆ ਗਏ। ਜਾਣਕਾਰੀ ਮੁਤਾਬਿਕ ਰਵੀਨਾਂ ਇਸ ਕਾਰਨ ਇੰਨੇ ਗੁੱਸੇ ‘ਚ ਆ ਗਏ ਕਿ ਉਹ ਉਠ ਕੇ ਵੈਨਿਟੀ ਵੈਨ ‘ਚ ਚਲੇ ਗਏ।

ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਵਾਕਿਆ ਨਹੀਂ ਹੈ ਇਸ ਤੋਂ ਪਹਿਲਾਂ ਵੀ ਲੜਾਈ ਦੀਆਂ ਖਬਰਾਂ ਸਾਹਮਣੇ ਆ ਚੁਕੀਆਂ ਹਨ। ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਮਨੀਸ਼ ਵੀ ਗੁੱਸੇ ‘ਚ ਆ ਕੇ ਆਪਣੀ ਵੈਨਿਟੀ ‘ਚ ਚਲੇ ਗਏ ਅਤੇ ਦੋਨਾਂ ਅਦਾਕਾਰਾਂ ਨੇ ਆਪਣਾ ਸ਼ੋਅ ਵਿਚ ਹੀ ਛੱਡ ਦਿੱਤਾ। ਕਰੀਬ 1 ਘੰਟੇ ਬਾਅਦ ਪ੍ਰੋਡਕਸ਼ਨ ਟੀਮ ਨੇ ਦੋਨਾਂ ਸਮਝਾ ਕੇ ਸ਼ੋਅ ਦੀ ਸੂਟਿੰਗ ਦੁਬਾਰਾ ਸ਼ੁਰੂ ਕਰਵਾਈ।

Share this Article
Leave a comment