ਯੂਕਰੇਨ ਅਤੇ ਰੂਸ ਵਿਵਾਦ ਵਿੱਚ ਅੰਤਰਰਾਸ਼ਟਰੀ ਦੇਸ਼ ਵੀ ਆਏ ਆਹਮੋ-ਸਾਹਮਣੇ, ਪੰਜ ਬੈਂਕਾਂ ‘ਤੇ ਲਗਾਈ ਪਾਬੰਦੀ

TeamGlobalPunjab
3 Min Read

 ਲੰਡਨ. ਯੂਕਰੇਨ ਅਤੇ ਰੂਸ ਵਿਵਾਦ ਵਿੱਚ ਅੰਤਰਰਾਸ਼ਟਰੀ ਦੇਸ਼ ਵੀ ਆਹਮੋ-ਸਾਹਮਣੇ ਆ ਗਏ ਹਨ। ਪੱਛਮੀ ਦੇਸ਼ਾਂ ਦੀਆਂ ਨਜ਼ਰਾਂ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ‘ਤੇ ਟਿਕੀਆਂ ਹੋਈਆਂ ਹਨ। ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਰੂਸ ਅਚਾਨਕ ਯੂਕਰੇਨ ‘ਤੇ ਹਮਲਾ ਕਰ ਸਕਦਾ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਪੁਤਿਨ ਨੇ ਪੂਰਬੀ ਯੂਕਰੇਨ ਦੇ ਦੋ ਸ਼ਹਿਰਾਂ ਲੁਹਾਂਕ ਅਤੇ ਡੋਨੇਟਸਕ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਹੀ ਦੁਨੀਆ ਭਰ ਦੇ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਰੂਸ-ਯੂਕਰੇਨ ਵਿਵਾਦ ਵਿੱਚ ਬ੍ਰਿਟੇਨ ਵੀ ਯੂਕਰੇਨ ਦੇ ਸਮਰਥਨ ਵਿੱਚ ਕੁੱਦਿਆ ਹੈ ਅਤੇ 5 ਰੂਸੀ ਬੈਂਕਾਂ ਅਤੇ 3 ਉੱਚ ਜਾਇਦਾਦ ਦੇ ਨਾਗਰਿਕਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟੇਨ ਵੱਲੋਂ ਰੂਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਸਾਨੂੰ ਪੁਤਿਨ ਦੀ ਯੋਜਨਾ ਦੇ ਅਗਲੇ ਸੰਭਾਵੀ ਕਦਮਾਂ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ।

ਜੌਹਨਸਨ ਨੇ ਕਿਹਾ ਕਿ ਜੇਕਰ ਜੰਗ ਹੁੰਦੀ ਹੈ ਤਾਂ ਬਰਤਾਨੀਆ ਦੇ 44 ਮਿਲੀਅਨ ਮਰਦ, ਔਰਤਾਂ ਅਤੇ ਬੱਚਿਆਂ ਦਾ ਇੱਕੋ ਇੱਕ ਟੀਚਾ ਜੰਗ ਲੜਨਾ ਹੋਵੇਗਾ। ਬੋਰਿਸ ਜੌਹਨਸਨ ਦੇ ਇਸ ਬਿਆਨ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਜੰਗ ਹੁੰਦੀ ਹੈ ਤਾਂ ਦੁਨੀਆ ਭਰ ਦੇ ਦੇਸ਼ਾਂ ਨੂੰ ਬਹੁਤ  ਨੁਕਸਾਨ ਉਠਾਉਣਾ ਪੈ ਸਕਦਾ ਹੈ।

ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵੈਲੇਸ ਨੇ ਰੂਸੀ ਫੌਜਾਂ ਨੂੰ ਯੂਕਰੇਨ-ਰੂਸ ਵਿਵਾਦ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸੀ ਫੌਜਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਸ ਦੇ ਗੰਭੀਰ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕਰੇਨ ਵਿੱਚ ਫੌਜਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੰਗਲੈਂਡ ਦੇ ਲੈਸਟਰਸ਼ਾਇਰ ਵਿੱਚ ਮੰਗਲਵਾਰ ਨੂੰ ਬਾਲਟਿਕ ਅਤੇ ਉੱਤਰੀ ਅਟਲਾਂਟਿਕ ਰਾਜਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਬੇਨ ਵੈਲੇਸ ਨੇ ਰੂਸੀ ਫੌਜ ਨੂੰ ਚੇਤਾਵਨੀ ਦਿੱਤੀ।

- Advertisement -

ਯੂਕਰੇਨ-ਰੂਸ ਵਿਵਾਦ ਦੇ ਵਿਚਕਾਰ ਜਰਮਨੀ ਵੀ ਆ ਕੇ ਖੜ੍ਹਾ ਹੋਇਆ ਹੈ। ਜਰਮਨੀ ਦੇ ਚਾਂਸਲਰ ਓਲਾਫ ਸਕੋਲਫ ਨੇ ਕਿਹਾ ਕਿ ਜਰਮਨੀ ਨੇ ਰੂਸ ਦੇ ਨਾਲ Nord Stream 2 ਪਾਈਪਲਾਈਨ ਪ੍ਰੋਜੈਕਟ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ‘ਤੇ ਰੂਸ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment