ਵੱਡੀ ਖ਼ਬਰ : ਹੁਣ ਫਤਹਿਵੀਰ ਨੂੰ ਬਾਹਰ ਕੱਢਣ ਵਾਲੀ ਮਸ਼ੀਨ ਡਿੱਗੀ, ਦੇਖੋ ਮੌਕੇ ਦੀਆਂ ਲਾਇਵ ਤਸਵੀਰਾਂ, (ਦੇਖੋ ਵੀਡੀਓ)

ਸੁਨਾਮ : ਕਹਿੰਦੇ ਨੇ “ਇੱਕ ਕਰੇਲਾ ਉੱਤੋਂ ਨਿੰਮ ਚੜ੍ਹਿਆ” ਦੋਸ਼ ਹੈ ਕਿ ਇਹ ਕਹਾਵਤ ਸੰਗਰੂਰ ਜਿਲ੍ਹਾ ਪ੍ਰਸ਼ਾਸਨ ‘ਤੇ ਫਿੱਟ ਬੈਠਦੀ ਦਿਖਾਈ ਦੇ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੰਗਰੂਰ ਪ੍ਰਸ਼ਾਸਨ ਫਤਹਿਵੀਰ ਦੀ ਮੌਤ ਲਈ ਪਹਿਲਾਂ ਹੀ ਲਾਪ੍ਰਵਾਹੀ ਦੇ ਦੋਸ਼ਾਂ ਹੇਠ ਘਿਰਿਆ ਹੋਇਆ ਹੈ, ਉਸ ਪ੍ਰਸ਼ਾਸਨ ਦੇ ਕਥਿਤ ਅਵੇਸਲੇਪਣ ਕਾਰਨ ਇੱਥੇ ਇੱਕ ਹੋਰ ਵੱਡਾ ਹਾਦਸਾ ਹੋਣੋ ਉਸ ਵੇਲੇ ਟਲ ਗਿਆ ਜਦੋਂ ਪਿੰਡ ਭਗਵਾਨਪੁਰਾ ਅੰਦਰ ਬੋਰਵੈੱਲ ‘ਚੋਂ ਫਤਹਿਵੀਰ ਬਾਹਰ ਕੱਢਣ ਲਈ ਮਗਾਈ ਗਈ ਟਨਾਂ ਮੂੰਹੀਂ ਭਾਰੀ 3 ਲੱਤਾਂ ਵਾਲੀ ਮਸ਼ੀਨ ਮਿੱਟੀ ਖਿਸਕਣ ਨਾਲ ਦੇਖਦੇ ਹੀ ਦੇਖਦੇ ਉਸ ਜਗ੍ਹਾ ‘ਤੇ ਜਾ ਡਿੱਗੀ ਜਿੱਥੇ ਲੋਕ ਇਸ ਮਸ਼ੀਨ ਨੂੰ ਇਕੱਠੀ ਕਰਕੇ ਵਾਪਸ ਲਿਜਾਣ ਦੇ ਯਤਨ ਕਰ ਰਹੇ ਸਨ। ਇਹ ਮਸ਼ੀਨ ਇੰਨੀ ਜ਼ਬਰਦਸਤ ਢੰਗ ਨਾਲ ਧਰਤੀ ‘ਤੇ ਡਿੱਗੀ ਕਿ ਇਸ ਦੀਂਆਂ ਤਿੰਨ ਲੱਤਾਂ ਵਿੱਚੋਂ 2 ਲੱਤਾਂ 10 ਇੰਚ ਮੋਟੀ ਲੋਹੇ ਦੀ ਰਾਡ ਹੋਣ ਦੇ ਬਾਵਜੂਦ ਵਿੰਗੀਆਂ ਹੋ ਗਈਆਂ। ਭਾਵੇਂ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣੋ ਤਾਂ ਬਚ ਗਿਆ, ਪਰ ਉਸ ਸੰਗਰੂਰ ਜਿਲ੍ਹਾ ਪ੍ਰਸ਼ਾਸਨ ਨੂੰ ਇਹ ਹਾਦਸਾ ਇੱਕ ਵਾਰ ਫਿਰ ਵੱਡੇ ਸਵਾਲਾਂ ਦੇ ਘੇਰੇ ਵਿੱਚ ਛੱਡ ਗਿਆ ਹੈ ਜਿਸ ਸੰਗਰੂਰ ਜਿਲ੍ਹਾ ਪ੍ਰਸ਼ਾਸਨ ਨੂੰ ਲਾਪ੍ਰਵਾਹੀ ਦੇ ਦੋਸ਼ਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਦੇਣਾ ਪੈਣਾ ਹੈ।

ਹਾਦਸੇ ਤੋਂ ਬਾਅਦ ਮੌਕੇ ਦਾ ਜਾਇਜਾ ਲੈਣ ਲਈ ਪਹੁੰਚੇ ਸਾਡੇ ਪੱਤਰਕਾਰ ਕ੍ਰਿਸ਼ਨ ਸਿੰਘ ਨਾਲ ਗੱਲਬਾਤ ਕਰਦਿਆਂ ਮਸ਼ੀਨ ਇਕੱਠੀ ਕਰਦੇ ਲੋਕਾਂ ਨੇ ਦੱਸਿਆ ਕਿ ਜਿਸ ਵੇਲੇ ਫਤਹਿਵੀਰ ਦੇ ਬੋਰਵੈੱਲ ‘ਚ ਡਿੱਗ ਪੈਣ ਦੀ ਖ਼ਬਰ ਆਈ ਸੀ ਤਾਂ ਉਸ ਵੇਲੇ ਇੱਕ ਨਿੱਜੀ ਕੰਪਨੀ ਜਗਜੀਤ ਕੰਬਾਇਨ ਵਾਲਿਆਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਬੇਨਤੀ ਕੀਤੀ ਸੀ ਕਿ ਉਹ ਆਪਣੀ ਕੰਪਨੀ ਦੀ ਬੋਰ ਵਾਲੀ ਮਸ਼ੀਨ ਭਗਵਾਨਪੁਰਾ ਭੇਜ ਕੇ ਬੱਚੇ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ। ਮੌਕੇ ‘ਤੇ ਮੌਜੂਦ ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਨਿੱਬੜ ਜਾਣ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਇੱਕ ਵੀ ਅਧਿਕਾਰੀ ਜਾਂ ਮੁਲਾਜ਼ਮ ਨੇ ਉਨ੍ਹਾਂ ਨੂੰ ਇਹ ਸਾਰਾ ਸਮਾਨ ਵਾਪਸ ਭੇਜਣ ਵਿੱਚ ਕੋਈ ਮਦਦ ਨਹੀਂ ਕੀਤੀ, ਤੇ ਇਸ ਦੌਰਾਨ ਜਦੋਂ ਉਹ ਆਪਣੇ ਪੱਧਰ ‘ਤੇ 3 ਲੱਤਾਂ ਵਾਲੀ ਇਸ ਬੋਰ ਮਸ਼ੀਨ ਨੂੰ ਇਕੱਠੀ ਕਰਕੇ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਜਗ੍ਹਾ ਦੀ ਮਿੱਟੀ ਖਿਸਕ ਗਈ ਜਿਸ ਜਗ੍ਹਾ ‘ਤੇ ਇਸ ਮਸ਼ੀਨ ਦੀਆਂ ਲੱਤਾਂ ਖੜ੍ਹੀਆਂ ਸਨ। ਪ੍ਰਤੱਖ ਦਰਸੀਆਂ ਅਨੁਸਾਰ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ 4-5 ਵਿਅਕਤੀ ਇਸ ਮਸ਼ੀਨ ਦੇ ਨੇੜੇ ਸਮਾਨ ਇਕੱਠਾ ਕਰ ਰਹੇ ਸਨ, ਤੇ ਜਿਉਂ ਹੀ ਮੌਕੇ ‘ਤੇ ਮੌਜੂਦ ਕਿਸੇ ਵਿਅਕਤੀ ਨੂੰ ਇਹ ਅਹਿਸਾਸ ਹੋਇਆ ਕਿ ਇਹ ਮਸ਼ੀਨ ਡਿੱਗ ਪਵੇਗੀ ਉਸ ਨੇ ਤੁਰੰਤ ਰੌਲਾ ਪਾ ਦਿੱਤਾ ਤੇ ਮਸ਼ੀਨ ਦੀ ਮਾਰ ਹੇਠ ਖੜ੍ਹੇ ਵਿਅਕਤੀ ਛਾਲਾਂ ਮਾਰ ਕੇ ਉੱਥੋਂ ਦੌੜ ਗਏ ਤੇ ਇੱਕ ਪਾਸੇ ਖਲੋ ਗਏ। ਇਸ ਦੌਰਾਨ ਅਗਲੇ ਹੀ ਸਕਿੰਟ ਮਸ਼ੀਨ ਉਸ ਜਗ੍ਹਾ ‘ਤੇ ਜਾ ਡਿੱਗੀ ਜਿਸ ਜਗ੍ਹਾ ‘ਤੇ ਖੜ੍ਹਾ ਵਿਅਕਤੀ ਸਮਾਨ ਇਕੱਠਾ ਕਰ ਰਹੇ ਸਨ।

ਕੀ ਹੈ ਪੂਰਾ ਮਾਮਲਾ, ਕੀ ਹਨ ਮੌਕੇ ਦੇ ਹਾਲਾਤ ਤੇ ਕੀ ਕਹਿਣਾ ਹੈ ਉਨ੍ਹਾਂ ਵਿਅਕਤੀਆਂ ਦਾ ਜਿਹੜੇ ਇਸ ਹਾਦਸੇ ਵੇਲੇ ਮੌਕੇ ‘ਤੇ ਮੌਜੂਦ ਸਨ, ਇਹ ਦੇਖਣ ਲਈ ਹੇਠ ਦਿੱਤੇ ਇਸ ਵੀਡੀਓ ਨੂੰ ਕਲਿੱਕ ਕਰੋ। ਤੁਸੀਂ ਦੇਖੋਗੇ ਅੱਖਾਂ ਖੋਲ੍ਹਣ ਵਾਲੇ ਉਹ ਸੱਚ ਜਿਸ ਨੂੰ ਜਾਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ।

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.