Breaking News

ਮੌਸਮ ਵਿਭਾਗ ਦੀ ਚੇਤਾਵਨੀ 2 ਤੇ 3 ਮਈ ਨੂੰ ਫੈਨੀ ਤੂਫ਼ਾਨ ਸੂਬੇ ‘ਚ ਮਚਾ ਸਕਦੈ ਤਬਾਹੀ, ਕਿਸਾਨੋਂ ਸਾਵਧਾਨ !

ਚੰਡੀਗੜ੍ਹ : ਮੌਸਮ ਵਿਭਾਗ ਨੇ ਕਿਸਾਨਾਂ ਨੂੰ ਲਿਖਤੀ ਤੌਰ ‘ਤੇ ਚੇਤਾਵਨੀ ਜਾਰੀ ਕੀਤੀ ਹੈ ਕਿ 2 ਅਤੇ 3 ਮਈ ਨੂੰ ਫੈਨੀ ਤੁਫ਼ਾਨ ਉੱਤਰ ਭਾਰਤ ਵਿੱਚ ਤਬਾਹੀ ਮਚਾ ਸਕਦਾ ਹੈ। ਲਿਹਾਜਾ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਆਪਣੀਆਂ ਫਸਲਾਂ ਸੁਰੱਖਿਅਤ ਥਾਂਵਾਂ ‘ਤੇ ਨਹੀਂ ਪਹੁੰਚਾਈਆਂ ਉਹ ਬਿਨਾਂ ਦੇਰੀ ਕੀਤੀਆਂ ਇਹ ਕੰਮ ਪਹਿਲ ਦੇ ਅਧਾਰ ‘ਤੇ ਕਰਨ।

ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਸਾਫ ਤੌਰ ‘ਤੇ ਲਿਖਿਆ ਗਿਆ ਹੈ ਕਿ 2 ਅਤੇ 3 ਮਈ ਨੂੰ ਉਡੀਸਾ ਦੇ ਸਮੁੰਦਰ ਕੰਡੇ ਵਸੇ ਇਲਾਕਿਆਂ ਵੱਲ ਫੈਨੀ ਤੁਫਾਨ ਬੜੀ ਤੇਜੀ ਨਾਲ ਵਧ ਰਿਹਾ ਹੈ। ਜੋ ਕਿ ਉਡੀਸਾ ਹੀ ਨਹੀਂ ਬਲਕਿ ਯੂ.ਪੀ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਸਬੰਧ ਵਿੱਚ ਜਿਹੜੀ ਚਿੱਠੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਉਸ ਵਿੱਚ ਭਾਵੇਂ ਕਿ ਇਸ ਤੁਫਾਨ ਨੂੰ ਯੂ.ਪੀ ਦੇ ਇਲਾਕਿਆਂ ਲਈ ਵੱਧ ਖਤਰਨਾਕ ਦੱਸਿਆ ਗਿਆ ਹੈ, ਪਰ ਸਾਡੇ ਪੱਤਰਕਾਰ ਲਖਵੀਰ ਸਿੰਘ ਵੱਲੋਂ ਚੰਡੀਗੜ੍ਹ ਦੇ ਮੌਸਮ ਵਿਭਾਗ ਨਾਲ ਕੀਤੀ ਗਈ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੁਫਾਨ ਨੂੰ ਭਾਵੇਂ ਕਿ ਯੂ. ਪੀ ਅਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਲਈ ਵੱਧ ਖਤਰਨਾਕ ਦੱਸਿਆ ਗਿਆ ਹੈ, ਪਰ ਇਸ ਦੇ ਬਾਵਜੂਦ ਇਸ ਦੌਰਾਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਵੀ ਮੀਂਹ ਅਤੇ ਤੂਫ਼ਾਨ ਆਉਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਅਧਿਕਾਰੀਆਂ ਅਨੁਸਾਰ ਇਹ ਤੂਫਾਨ ਇੰਨਾ ਖ਼ਤਰਨਾਕ ਹੋਵੇਗੀ ਕਿ ਇਸ ਦੌਰਾਨ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆ, ਜਿਸ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਲਿਹਾਜਾ ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕੱਟ ਕੇ ਰੱਖੀ ਹੋਈ ਫਸਲ ਤੇ ਖੁੱਲ੍ਹੇ ‘ਚ ਰੱਖੇ ਹੋਏ ਅਨਾਜ਼ ਨੂੰ ਵੀ ਵੇਲੇ ਸਿਰ ਸਾਂਭ ਲਿਆ ਜਾਵੇ।

Check Also

CM ਮਾਨ ਤੇ ਕੇਜਰੀਵਾਲ 2 ਅਕਤੂਬਰ ਨੂੰ ਮਾਤਾ ਕੌਸ਼ੱਲਿਆ ਹਸਪਤਾਲ ‘ਚ ਨਵੇਂ ਵਾਰਡ ਦਾ ਕਰਨਗੇ ਉਦਘਾਟਨ

ਪਟਿਆਲਾ:  2 ਅਕਤੂਬਰ ਗਾਂਧੀ ਜੰਯਤੀ ਦੇ ਦਿਨ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ …

Leave a Reply

Your email address will not be published. Required fields are marked *