ਦਿੱਲੀ-ਐੱਨਸੀਆਰ ‘ਚ ਲੱਗੇ ਭੂਚਾਲ ਦੇ ਝਟਕੇ, ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ

TeamGlobalPunjab
2 Min Read

ਨਵੀਂ ਦਿੱਲੀ : ਜਿੱਥੇ ਦੇਸ਼ ‘ਚ ਇੱਕ ਪਾਸੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ ਤੇ ਪੂਰੇ ਦੇਸ਼ ‘ਚ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ‘ਚ ਹੀ ਐਤਵਾਰ ਯਾਨੀ ਅੱਜ ਸ਼ਾਮ ਦੇਸ਼ ਦੀ ਰਾਜਧਾਨੀ ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਤੇ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਭੂਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਇਲਾਕੇ ਦੇ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਨਿਕਲੇ। ਲਾਕਡਾਊਨ ਦੌਰਾਨ ਲੋਕ ਪਹਿਲਾ ਹੀ ਕੋਰੋਨਾ ਮਹਾਮਾਰੀ ਕਾਰਨ ਆਪਣੇ ਘਰਾਂ ‘ਚ ਸਹਿਮੇ ਬੈਠੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਭੂਚਾਲ ਦੇ ਝਟਕੇ ਬਹੁਤ ਤੇਜ਼ ਸਨ।

ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਹੈ। ਦਿੱਲੀ ਦੇ ਨਾਲ ਲੱਗਦੇ ਇਲਾਕੇ ਨੋਇਡਾ ਤੇ ਗਾਜ਼ੀਆਬਾਦ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲਾਂ ਲਈ ਦਿੱਲੀ ਹਮੇਸ਼ਾਂ ਹੀ ਇੱਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਮੈਕਰੋ ਸੀਸਮਿਕ ਜ਼ੋਨਿੰਗ ਮੈਪਿੰਗ ਵਿਚ ਭਾਰਤ ਨੂੰ 4 ਜ਼ੋਨਾਂ ਵਿਚ ਵੰਡਿਆ ਗਿਆ ਹੈ ਅਤੇ ਇਸ ਵਿਚ ਜ਼ੋਨ -5 ਤੋਂ ਜ਼ੋਨ -2 ਸ਼ਾਮਲ ਹੈ। ਇਸ ਵਿੱਚ ਜ਼ੋਨ 5 ਸਭ ਤੋਂ ਵੱਧ ਸੰਵੇਦਨਸ਼ੀਲ ਹੈ ਅਤੇ ਜ਼ੋਨ -2 ਸਭ ਤੋਂ ਘੱਟ ਸੰਵੇਦਨਸ਼ੀਲ ਖੇਤਰ ਹੈ। ਜ਼ੋਨ -5 ਉਹ ਖੇਤਰ ਹੈ ਜਿੱਥੇ ਭੂਚਾਲ ਆਉਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ  ਅਤੇ ਜ਼ੋਨ -2 ਉਹ ਖੇਤਰ ਹੈ ਜਿੱਥੇ ਭੂਚਾਲ ਦੀ ਸੰਭਾਵਨਾ ਘੱਟ ਹੁੰਦੀ ਹੈ।


Share this Article
Leave a comment