ਭੱਠਲ ਨੂੰ ਨੌਜਵਾਨ ਦੇ ਥੱਪੜ ਮਾਰਨਾ ਪਿਆ ਮਹਿੰਗਾ

TeamGlobalPunjab
1 Min Read

ਸੰਗਰੂਰ: ਪਿੰਡ ‘ਚ ਚੋਣ ਪ੍ਰਚਾਰ ਕਰਨ ਜਾ ਰਹੇ ਲੀਡਰਾਂ ਨੂੰ ਪਿੰਡਾਂ ਦੇ ਲੋਕ ਕਈ ਤਰ੍ਹਾ ਦੇ ਸਵਾਲ ਕਰ ਰਹੇ ਨੇ ਜਿਸ ‘ਚ ਥੋੜੇ ਦਿਨ ਪਹਿਲਾ ਹੀ ਜ਼ਿਲ੍ਹਾ ਸੰਗਰੂਰ ‘ਚ ਪੈ ਪਿੰਡ ਬੁਸ਼ਹਿਰਾ ‘ਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋ ਦੇ ਹੱਕ ‘ਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਚੋਣ ਪ੍ਰਚਾਰ ਲਈ ਜਾਂਦੀ ਤੇ ਜਿਸ ‘ਚ ਬੀਬੀ ਭੱਠਲ ਇੱਕ ਨੌਜਵਾਨ ਦੇ ਸਾਵਲ ਪੁੱਛਣ ‘ਤੇ ਉਸ ਦੇ ਥੱਪੜ ਮਾਰ ਦਿੰਦੀ ਹੈ। ਜਿਸ ਤੋਂ ਬਾਅਦ ਉਸ ‘ਤੇ ਇੱਕ ਬਿਆਨ ਦੇ ਕੇ ਸਫਾਈ ਵੀ ਦਿੰਦੀ ਹੈ ਪਰ ਹੁਣ ਉਹ ਮਾਰਿਆ ਥੱਪੜ ਬੀਬੀ ਭੱਠਲ ਕੀਤੇ ਨਾ ਕੀਤੇ ਮਹਿੰਗਾ ਪੈਂਦਾ ਦਿਖਾਈ ਦੇ ਰਿਹਾ ਹੈ ਜਿਸ ਦਾ ਸਖ਼ਤ ਵਿਰੋਧ ਕਰਦਿਆਂ ਪੰਜ ਪਿੰਡਾਂ ਦੇ ਲੋਕਾਂ ਨੇ ਇੱਕਠੇ ਹੋ ਕੇ ਕਾਂਗਰਸ ਪਾਰਟੀ ਦਾ ਬਾਇਕਾਟ ਕਰ ਦਿੰਦਾ ਹੈ।

ਇਸ ਬਾਰੇ ਬੋਲਦਿਆਂ ਇਲਾਕਾ ਨਿਵਾਸੀ ਨੇ ਕਿਹਾ ਬੀਬੀ ਭੱਠਲ ਨੇ ਥੱਪੜ ਮਾਰਨ ਤੋਂ ਬਾਅਦ ਆਪਣੇ ਬਿਆਨ ‘ਚ ਕਿਹਾ ਨੌਜਾਵਾਨ ਨੇ ਨਸ਼ਾ ਕੀਤਾ ਹੋਇਆ ਸੀ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਬਾਰੇ ਬੋਲਦਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਇਸ ਘਟਨਾ ਦੀ ਨਿੰਦੀਆਂ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਇਸ ਘਟਨਾ ‘ਤੇ ਕਿ ਐਕਸ਼ਨ ਲੈ ਦਿੰਦੀ ਹੈ।

Share this Article
Leave a comment