ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਮੇਤ ਦਿੱਲੀ NCR ‘ਚ ਕਈ ਥਾਵਾਂ ‘ਤੇ ਭੂਚਾਲ ਦੇ ਜ਼ਬਰਦਸਤ ਝਟਕੇ

Rajneet Kaur
2 Min Read

ਨਿਊਜ਼ ਡੈਸਕ: ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ NCR ਵਿੱਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕਰੀਬ 7.57 ਮਿੰਟ ‘ਤੇ ਮਹਿਸੂਸ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਦਾ ਕੇਂਦਰ ਉੱਤਰਾਖੰਡ ਦੇ ਜੋਸ਼ੀ ਮੱਠ ਤੋਂ 212 ਕਿਲੋਮੀਟਰ ਦੂਰ ਨੇਪਾਲ ’ਚ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਰਾਤ ਕਰੀਬ 7.57 ਵਜੇ ਭੂਚਾਲ ਦੇ ਝਟਕੇ ਲੱਗੇ ਹਨ। ਤਿੰਨ ਦਿਨ ਪਹਿਲਾਂ ਹੀ ਨੇਪਾਲ ’ਚ ਭੂਚਾਲ ਆਇਆ ਸੀ ਜਿਹੜਾ ਰਿਕਟਰ ਸਕੇਲ ’ਤੇ 6.3 ਮਾਪਿਆ ਗਿਆ ਸੀ। ਇਸ ਭੂੁਚਾਲ ’ਚ ਨੇਪਾਲ ’ਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਨੇਪਾਲ ’ਚ ਇਕ ਹਫਤੇ ’ਚ ਆਇਆ ਇਹ ਤੀਜਾ ਭੂਚਾਲ ਹੈ।  ਉੱਤਰਾਖੰਡ ’ਚ ਪਿਥੌਰਾਗੜ੍ਹ, ਮੁਨਸਿਆਰੀ ਤੇ ਗੰਗੋਲਿਹਾਟ ’ਚ ਵੀ ਭੂੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਭਾਰਤ, ਚੀਨ ਤੇ ਨੇਪਾਲ ਪ੍ਰਭਾਵਿਤ ਹੋਏ ਹਨ। ਹਾਲੇ ਤਕ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਪੰਜਾਬ ਵਿੱਚ ਫਰੀਦਕੋਟ, ਲੁਧਿਆਣਾ, ਫਾਜ਼ਿਲਕਾ, ਅੰਮ੍ਰਿਤਸਰ, ਖੰਨਾ, ਅਹਿਮਦਗੜ੍ਹ, ਰੋਪੜ, ਜਲੰਧਰ, ਦੋਆਬਾ ਦੇ ਹੋਰ ਵੀ ਕਈ ਇਲਾਕਿਆਂ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ। ਜਦਕਿ ਦਿੱਲੀ ਵਿੱਹ ਇਹ ਝਟਕੇ ਕਾਫੀ ਤੇਜ਼ ਸਨ। ਹਰਿਦੁਆਰ ਵਿੱਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ।ਦਰਅਸਲ ਇਹ ਝਟਕੇ ਬਹੁਤ ਤੇਜ਼ ਨਹੀਂ ਸਨ। ਜਿਸ ਕਾਰਨ ਸਾਰੇ ਲੋਕ ਇਹ ਝਟਕੇ ਮਹਿਸੂਸ ਨਹੀਂ ਕਰ ਸਕੇ। ਕਈ ਲੋਕ ਆਪਣੇ ਕੰਮਾਂ ਵਿੱਚ ਬਿਜ਼ੀ ਹੋਣ ਕਾਰਨ ਇਸ ਨੂੰ ਬਹੁਤਾ ਮਹਿਸੂਸ ਨਹੀਂ ਕਰ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment