ਭਾਰਤ ਨੂੰ ਪ੍ਰਦੂਸ਼ਣ ਤੇ ਸਫਾਈ ਦੀ ਕੋਈ ਸਮਝ ਨਹੀਂ, ਨਾ ਹਵਾ ਸਾਫ ਤੇ ਨਾ ਹੀ ਪਾਣੀ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਾਰ ਫਿਰ ਵਾਤਾਵਰਣ ਵਾਯੂ ਪਰਿਵਤਨ ਵੱਡੀ ਅਰਥਵਿਵਸਥਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਕਿਹਾ ਕਿ ਭਾਰਤ, ਚੀਨ ਤੇ ਰੂਸ ਦੀ ਨਾਂ ਤਾਂ ਹਵਾ ਸਾਫ ਹੈ ਤੇ ਨਾ ਹੀ ਪੀਣ ਦਾ ਪਾਣੀ ਸਾਫ ਹੈ। ਟਰੰਪ ਨੇ ਬ੍ਰਿਟੇਨ ਦੇ ਟੀਵੀ ਚੈਨਲ ਆਈਟੀਵੀ ਨੂੰ ਦਿੱਤੇ ਇੰਟਰਵਿਊ ‘ਚ ਭਾਰਤ ਖਿਲਾਫ ਬੋਲਿਆ ਹੈ।

ਅਸਲ ‘ਚ ਉਨ੍ਹਾਂ ਤੋਂ ਯੂਕੇ ਦੇ ਪ੍ਰਿੰਸ ਚਾਰਲਸ ਦੇ ਨਾਲ ਉਨ੍ਹਾਂ ਦੀ ਮੁਲਤਕਾਤ ਦੇ ਬਾਰੇ ਪੁੱਛਿਆ ਗਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਇੰਟਰਵਿਊ ‘ਚ ਕਿਹਾ ਕਿ ਚਾਰਲਸ ਨੇ ਉਨ੍ਹਾਂ ਅੰਦਰ ਵਾਤਾਵਰਣ ਪਰਿਵਰਤਨ ਨਾਲ ਲੜ੍ਹਨ ਦੀ ਭਾਵਨਾ ਜਗਾਈ ਸੀ ਤੇ ਉਹ ਵੀ ਇਕ ਅਜਿਹੀ ਦੁਨੀਆ ਚਾਹੁੰਦੇ ਹਨ, ਜੋ ਆਉਣ ਵਾਲੀ ਪੀੜਿ ਲਈ ਚੰਗੀ ਹੋਵੇ। ਟਰੰਪ ਨੇ ਕਿਹਾ ਕਿ, “ਭਾਰਤ ਨਾਲ ਕਈ ਦੇਸ਼ਾਂ ‘ਚ ਹਵਾ ਤਕ ਸਾਫ਼ ਨਹੀਂ, ਨਾ ਉੱਥੇ ਸਾਫ਼ ਪਾਣੀ ਹੈ। ਟਰੰਪ ਨੇ ਅੱਗੇ ਕਿਹਾ, “ਜੇਕਰ ਤੁਸੀਂ ਕੁਝ ਸ਼ਹਿਰਾਂ ‘ਚ ਜਾਓ… ਮੈਂ ਉਨ੍ਹਾਂ ਸ਼ਹਿਰਾਂ ਦਾ ਨਾਂ ਨਹੀਂ ਲਵਾਂਗਾ, ਜਦਕਿ ਮੈਂ ਨਾਂ ਲੈ ਸਕਦਾ ਹਾਂ। ਇਨ੍ਹਾਂ ਸ਼ਹਿਰਾਂ ‘ਚ ਤੁਸੀਂ ਸਾਹ ਤਕ ਨਹੀਂ ਲੈ ਸਕਦੇ।”

ਇਸ ਦੌਰਾਨ ਟਰੰਪ ਨੇ ਇਹ ਵੀ ਕਿਹਾ, “ਅਮਰੀਕਾ ਦੁਨੀਆ ਦਾ ਸਭ ਤੋਂ ਸਵੱਛ ਦੇਸ਼ਾਂ ਵਿੱਚੋਂ ਇੱਕ ਹੈ। ਇਹ ਗੱਲ ਅੰਕੜਿਆਂ ‘ਚ ਸਾਫ਼ ਹੋ ਜਾਂਦੀ ਹੈ। ਅਮਰੀਕਾ ‘ਚ ਹਾਲਾਤ ਬਿਹਤਰ ਹੀ ਹੋ ਰਹੇ ਹਨ ਪਰ ਦੂਜੇ ਪਾਸੇ ਭਾਰਤ, ਰੂਸ ਤੇ ਚੀਨ ਜਿਹੇ ਦੇਸ਼ ਹਨ, ਜਿਨ੍ਹਾਂ ਨੂੰ ਪ੍ਰਦੂਸ਼ਣ ਦੀ ਸਮਝ ਤਕ ਨਹੀਂ ਹੈ।” ਟੀਵੀ ਇੰਟਰਵਿਊ ‘ਚ ਟਰੰਪ ਨੇ 2017 ‘ਚ ਪੈਰਿਸ ਜਲਵਾਯੂ ਸਮਝੌਤੇ ‘ਚ ਅਮਰੀਕਾ ਦੇ ਹਟਣ ਲਈ ਭਾਰਤ ਤੇ ਹੋਰ ਕਈ ਦੇਸ਼ਾਂ ਨੂੰ ਦੋਸ਼ੀ ਕਿਹਾ ਹੈ।

Check Also

ਅਮਰੀਕਾ ‘ਚ ਭਾਰਤੀ ਮੂਲ ਦੇ ਉੱਦਮੀ ‘ਤੇ ਨਿਵੇਸ਼ਕਾਂ ਦੇ ਪੈਸੇ ਚੋਰੀ ਕਰਨ ਦੇ ਦੋਸ਼, 39 ਟੇਸਲਾ ਕਾਰ ਅਤੇ ਹੋਰ ਜਾਇਦਾਦਾਂ ਕੀਤੀਆਂ ਜਾਣਗੀਆਂ ਜ਼ਬਤ

ਵਾਸ਼ਿੰਗਟਨ- ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ 50 ਸਾਲਾ ਤਕਨੀਕੀ ਉਦਯੋਗਪਤੀ ਨੂੰ ਕਥਿਤ ਨਿਵੇਸ਼ ਯੋਜਨਾ …

Leave a Reply

Your email address will not be published.