ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਬੁੱਧਵਾਰ ਦੀ ਪਹਿਲੀ ਰਿਪਬਲਿਕਨ ਰਾਸ਼ਟਰਪਤੀ ਪ੍ਰਾਇਮਰੀ ਡੀਬੇਟ ਅਤੇ ਹੋਰਾਂ ਵਿੱਚ ਹਿੱਸਾ ਨਹੀਂ ਲੈਣਗੇ। ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਤੇ ਦਸਿਆ ਕਿ ਜਨਤਾ ਜਾਣਦੀ ਹੈ ਕਿ ਮੈਂ ਕੌਣ ਹਾਂ ਅਤੇ ਮੇਰਾ ਰਾਸ਼ਟਰਪਤੀ ਅਹੁਦਾ ਕਿੰਨਾ ਸਫਲ ਰਿਹਾ ਹੈ, ਇਸ ਲਈ ਉਹ ਬਹਿਸ ਨਹੀਂ ਕਰਨਗੇਂ।
ਟਰੰਪ ਦੇ ਬੁਲਾਰੇ ਨੇ ਫਿਲਹਾਲ ਅਜੇ ਕੋਈ ਸਪਸ਼ਟ ਨਹੀਂ ਕੀਤਾ ਕਿ ਕੀ ਉਹ ਹਰ ਪ੍ਰਾਇਮਰੀ ਬਹਿਸ ਦਾ ਬਾਈਕਾਟ ਕਰਨ ਦੀ ਯੋਜਨਾ ਬਣਾ ਰਹੇ ਹਨ ਜਾਂ ਸਿਰਫ ਉਨ੍ਹਾਂ ਦਾ ਜੋ ਇਸ ਸਮੇਂ ਨਿਯਤ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਟਰੰਪ ਦੇ ਇੱਕ ਸਲਾਹਕਾਰ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਆਪਣੇ ਅਹੁਦੇ ਦੀ ਪਰਵਾਹ ਕੀਤੇ ਬਿਨਾਂ ਅਗਲੀਆਂ ਪ੍ਰਾਇਮਰੀ ਬਹਿਸਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕਰ ਸਕਦੇ ਹਨ।
ਟਰੰਪ ਨੇ ਕਈ ਸਹਾਇਕਾਂ ਨੂੰ ਕਿਹਾ ਹੈ ਕਿ ਉਹ ਰੀਗਨ ਲਾਇਬ੍ਰੇਰੀ ਵਿੱਚ ਬਹਿਸ ਨਹੀਂ ਕਰਨਾ ਚੱਹੁੰਦੇ। ਉਨ੍ਹਾਂ ਨੇ ਨਿੱਜੀ ਤੌਰ ‘ਤੇ ਸ਼ਿਕਾਇਤ ਕੀਤੀ ਹੈ ਕਿ ਉਸਨੂੰ ਕਦੇ ਵੀ ਸਥਾਨ ‘ਤੇ ਬੋਲਣ ਲਈ ਸੱਦਾ ਨਹੀਂ ਦਿੱਤਾ ਗਿਆ, ਜਿਸਦਾ ਉਹ ਕੁਝ ਹੱਦ ਤੱਕ ਟਰੱਸਟੀ ਬੋਰਡ ਦੇ ਚੇਅਰਮੈਨ ਫਰੇਡ ਰਿਆਨ ‘ਤੇ ਦੋਸ਼ ਲਗਾਉਂਦੇ ਹਨ। ਦੱਸ ਦੇਈਏ ਕਿ ਰਿਆਨ ਵਾਸ਼ਿੰਗਟਨ ਪੋਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਨ।
ਮਿਲੀ ਜਾਣਕਾਰੀ ਅਨੁਸਾਰ ਟਰੰਪ ਦੀਆਂ ਯੋਜਨਾਵਾਂ ਤੋਂ ਜਾਣੂ ਕਈ ਸੂਤਰਾਂ ਨੇ ਪਹਿਲਾਂ ਹੀ ਦੱਸਿਆ ਹੈ ਕਿ ਸਾਬਕਾ ਰਾਸ਼ਟਰਪਤੀ ਬਹਿਸ ਦੀ ਬਜਾਏ ਫੌਕਸ ਨਿਊਜ਼ ਦੇ ਸਾਬਕਾ ਹੋਸਟ ਟਕਰ ਕਾਰਲਸਨ ਨਾਲ ਇੰਟਰਵਿਊ ਦੀ ਯੋਜਨਾ ਬਣਾ ਰਹੇ ਹਨ। ਫਿਰ ਵੀ, ਰਿਪਬਲਿਕਨ ਅਧਿਕਾਰੀ ਐਤਵਾਰ ਸਵੇਰ ਤੋਂ ਜਨਤਕ ਤੌਰ ‘ਤੇ ਟਰੰਪ ਨੂੰ ਬਹਿਸ ਦੇ ਪੜਾਅ ‘ਚ ਸ਼ਾਮਿਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.