ਕੋਰੋਨਾਵਾਇਰਸ ਦੇ ਚਲਦੇ ਇਰਾਨ ‘ਚ ਫਸੇ 234 ਭਾਰਤੀਆਂ ਦੀ ਹੋਈ ਘਰ ਵਾਪਸੀ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਭਿਆਨਕ ਮਾਰ ਝੱਲ ਰਹੇ ਇਰਾਨ ‘ਚ ਫਸੇ 234 ਭਾਰਤੀਆਂ ਨੂੰ ਉੱਥੋਂ ਬਾਹਰ ਕੱਢ ਕੇ ਭਾਰਤ ਲਿਆਇਆ ਗਿਆ ਹੈ। ਭਾਰਤ ਵਾਪਸ ਆਉਣ ਵਾਲੇ ਲੋਕਾਂ ਵਿੱਚ 131 ਸਟੂਡੈਂਟਸ ਅਤੇ 103 ਤੀਰਥ ਯਾਤਰੀ ਕੋਰੋਨਾਵਾਇਰਸ ਦੇ ਚਲਦੇ ਇਰਾਨ ਵਿੱਚ ਫਸੇ ਹੋਏ ਸਨ।

ਵਿਦੇਸ਼ੀ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਲਈ ਇਰਾਨ ਵਿੱਚ ਭਾਰਤੀ ਰਾਜਦੂਤ ਦੀਆਂ ਕੋਸ਼ਿਸ਼ਾਂ ਦੀ ਸ਼ਾਬਾਸ਼ੀ ਦਿੱਤੀ ਹੈ ਅਤੇ ਇਰਾਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਇਰਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਸਣੇ ਵੱਖ-ਵੱਖ ਲੋਕ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾ ਚੁੱਕੇ ਹਨ।


ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਟਵੀਟ ਵਿੱਚ ਕਿਹਾ, ਇਰਾਨ ਵਿੱਚ ਫਸੇ 234 ਭਾਰਤੀ ਵਾਪਸ ਭਾਰਤ ਆ ਗਏ ਹਨ। ਇਨ੍ਹਾਂ ਵਿੱਚ 131 ਵਿਦਿਆਰਥੀ ਅਤੇ 101 ਤੀਰਥ ਯਾਤਰੀ ਸ਼ਾਮਲ ਹਨ। ਇਰਾਨ ਵਿੱਚ ਭਾਰਤੀ ਰਾਜਦੂਤ ਅਤੇ ਇਰਾਨ ਵਿੱਚ ਭਾਰਤੀ ਹਾਈ ਕਮੀਸ਼ਨ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ। ਇਰਾਨੀ ਅਧਿਕਾਰੀਆਂ ਦਾ ਵੀ ਧੰਨਵਾਦ।

ਦੱਸ ਦਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ( PM Modi ) ਨੇ ਕੋਰੋਨਾਵਾਇਰਸ ਦੇ ਖਤਰੇ ਨੂੰ ਲੈ ਕੇ ਬੀਤੇ ਦਿਨੀਂ ਹੋਈ ਬੈਠਕ ਵਿੱਚ ਅਧਿਕਾਰੀਆਂ ਵੱਲੋਂ ਇਰਾਨ ਵਿੱਚ ਫਸੇ ਭਾਰਤੀਆਂ ਦੀ ਜਲਦ ਸੁਰੱਖਿਅਤ ਵਾਪਸੀ ਦਾ ਭਰੋਸਾ ਦਿੱਤਾ ਸੀ।

Share this Article
Leave a comment