ਬੰਦੇ ਦੀ ਦਾੜ੍ਹੀ ‘ਚ ਕੁੱਤੇ ਦੇ ਵਾਲਾਂ ਨਾਲੋਂ ਵੱਧ ਖਤਰਨਾਕ ਬੈਕਟੀਰੀਆ ! ਵਿਦੇਸ਼ੀ ਖੋਜ

TeamGlobalPunjab
2 Min Read

ਚੰਡੀਗੜ੍ਹ : ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਫੈਸ਼ਨ ਕਰਕੇ ਉਸ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਕਰਨ ਲਈ ਕੋਈ ਵੱਖਰੇ ਢੰਗ ਦੇ ਕੱਪੜੇ ਪਹਿਨਦਾ ਹੈ ਤੇ ਕੋਈ ਆਪਣੇ ਬਾਲ ਵਧਾਉਂਦਾ ਹੈ। ਇਸ ਦੇ ਚਲਦਿਆਂ ਲੜਕਿਆਂ ‘ਚ ਦਾੜੀ ਰੱਖਣ ਦਾ ਵੀ ਰੁਝਾਨ ਚੱਲ ਰਿਹਾ ਹੈ। ਦਰਅਸਲ ਫੈਸ਼ਨ ਦੇ ਇਸ ਰੁਝਾਨ ਕਾਰਨ ਦਾੜੀ ਦੇ ਵੀ ਕਈ ਤਰ੍ਹਾਂ ਦੇ ਸਟਾਇਲ ਦੇਖਣ ਨੂੰ ਮਿਲੇ ਹਨ। ਜਿੱਥੇ ਇੱਕ ਪਾਸੇ ਲਗਭਗ ਸਾਰੀ ਹੀ ਨੌਜਵਾਨ ਪੀੜ੍ਹੀ ਦਾੜ੍ਹੀ ਵਧਾ ਕੇ ਰਖਦੀ ਹੈ, ਉੱਥੇ ਦੂਜੇ ਪਾਸੇ ਦਾੜ੍ਹੀ ਨੂੰ ਲੈ ਕੇ ਜਦੋਂ ਰਿਸਰਚ ਕੀਤੀ ਗਈ ਤਾਂ ਇੱਕ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਹੈ। ਇਸ ਰਿਸਰਚ ਮੁਤਾਬਕ ਮਰਦਾਂ ਦੀ ਦਾੜ੍ਹੀ ‘ਚ ਕੁੱਤੇ ਦੇ ਵਾਲਾਂ ਤੋਂ ਜਿਆਦਾ ਖਤਰਨਾਕ ਬੈਕਟੀਰੀਆ ਪਾਏ ਜਾਂਦੇ ਹਨ, ਅਤੇ ਇਹ ਬੈਕਟੀਰੀਆ ਇਨਸਾਨ ਨੂੰ ਬਿਮਾਰ ਕਰਨ ਲਈ ਕਾਫੀ ਹਨ।

ਰਿਸਰਚ ‘ਚ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ, ਕੀ ਇਨਸਾਨਾਂ ਨੂੰ ਵੀ ਕੁੱਤੇ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਜਾਂ ਨਹੀਂ ? ਇਸ ਜਾਂਚ ਲਈ ਐਮਆਰਆਈ ਸਕੈਨਰ ਦੀ ਵਰਤੋਂ ਕੀਤੀ ਗਈ ਸੀ। ਇਸ ਜਾਂਚ ਦੌਰਾਨ ਜਿੱਥੇ ਇੱਕ ਪਾਸੇ 18 ਦਾੜ੍ਹੀ ਵਾਲੇ ਮਰਦਾਂ ਦੇ ਸੈਂਪਲ ਲਏ ਗਏ ਅਤੇ ਉੱਥੇ ਦੂਜੇ ਪਾਸੇ 30 ਦੇ ਕਰੀਬ ਕੁੱਤਿਆਂ ਦੇ ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਨਸਾਨ ਦੀ ਦਾੜ੍ਹੀ ‘ਚ ਪਾਏ ਜਾਣ ਵਾਲੇ ਰੋਗਾਣੂਆਂ ਦਾ ਪੱਧਰ ਕੁੱਤੇ ਦੇ ਬਾਲਾਂ ਦੇ ਮੁਕਾਬਲੇ ਜ਼ਿਆਦਾ ਹੈ।

ਦਰਅਸਲ ਰਿਸਰਚ ਵਿੱਚ ਜਿਹੜੇ ਬੰਦਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਉਨ੍ਹਾਂ ਦੀ ਉਮਰ 18 ਤੋਂ 76 ਸਾਲ ਦੇ ਵਿੱਚ ਸੀ। ਇੱਥੇ 30 ਕੁੱਤਿਆਂ ਦੇ ਸੈਂਪਲਾਂ ‘ਚੋਂ 20 ਵਿੱਚ ਕਾਫੀ ਮਾਤਰਾ ‘ਚ ਬੈਕਟੀਰੀਆ ਮਿਲੇ ਤੇ ਨਾਲ ਹੀ ਜੇ ਗੱਲ ਕਰੀਏ ਮਰਦਾਂ ਦੇ ਲਏ ਗਏ ਸੈਂਪਲਾ ਦੀ ਤਾਂ ਉਨ੍ਹਾਂ ਵਿੱਚੋਂ 7 ਲੋਕਾਂ ‘ਚ ਮਨੁੱਖ ਦੀ ਸਿਹਤ ਲਈ ਹਾਨੀਕਾਰਕ ਅਜਿਹੇ ਕੀੜੇ ਪਾਏ ਗਏ ਜਿਹੜੇ ਇਨਸਾਨ ਨੂੰ ਕਾਫੀ ਬਿਮਾਰ ਕਰ ਸਕਦੇ ਹਨ।

Share this Article
Leave a comment