ਟਵਿੱਟਰ ਦੀਆਂ ਸੇਵਾਵਾਂ ਇਕ ਵਾਰ ਫਿਰ ਤੋਂ ਠੱਪ, ਐਕਸੈਸ ਕਰਨ ‘ਚ ਆ ਰਹੀ ਹੈ ਸਮੱਸਿਆ

TeamGlobalPunjab
1 Min Read

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੀਆਂ ਸੇਵਾਵਾਂ ਇਕ ਵਾਰ ਫਿਰ ਤੋਂ ਠੱਪ ਹੋ ਗਈਆਂ ਹਨ। ਉਪਭੋਗਤਾਵਾਂ ਨੂੰ ਪੇਜ ਨੂੰ ਲੋਡ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਉਪਭੋਗਤਾਵਾਂ ਨੂੰ ਟਵਿੱਟਰ ਓਪਨ ਕਰਨ ‘ਤੇ ਪੇਜ ਨੂੰ ਲੋਡ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਉਹ ਟਵਿੱਟਰ ਖੋਲ੍ਹਦੇ ਹਨ।ਡਾਊਨਡਿਟੈਕਟਰ ਅਤੇ ਟਵਿੱਟਰ ਨੇ ਵੀ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਡਾਊਨਡਿਟੈਕਟਰ ‘ਤੇ ਹੁਣ ਤਕ ਕਰੀਬ 10 ਹਜ਼ਾਰ ਯੂਜ਼ਰਸ ਸ਼ਿਕਾਇਤ ਕਰ ਚੁੱਕੇ ਹਨ।ਹਾਲਾਂਕਿ,ਕੁੱਝ ਫੀਚਰਸ ਨੂੰ ਟਵਿੱਟਰ ਦੇ ਡਾਊਨ ਹੋਣ ਦੇ ਬਾਵਜੂਦ ਉਪਭੋਗਤਾ ਐਕਸੈਸ ਕਰਨ ਦੇ ਯੋਗ ਹਨ। ਟਵਿੱਟਰ ਨੂੰ ਕੁੱਝ ਡੈਸਕਟਾੱਪਾਂ ਤੇ ਇਸ ਤੱਕ ਪਹੁੰਚਣ ਵਿੱਚ ਮੁਸ਼ਕਿਲ ਆ ਰਹੀ ਹੈ।

- Advertisement -

 

ਟਵਿੱਟਰ ਨੇ ਕਿਹਾ ਹੈ ਕਿ ਕਈ ਯੂਜ਼ਰਸ ਲਈ ਸੇਵਾ ਸ਼ੁਰੂ ਹੋ ਗਈ ਹੈ ਪਰ ਅਜੇ ਵੀ ਕਈਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਟੀਮ ਕੰਮ ਕਰ ਰਹੀ ਹੈ। ਟਵਿੱਟਰ ਦੇ ਡਾਊਨ ਹੋਣ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਪਰੇਸ਼ਾਨ ਹਨ।

Share this Article
Leave a comment