ਬੇਅਦਬੀਆਂ ਕਰਨ ਤੇ ਕਰਾਉਣ ਵਾਲਿਆਂ ਦਾ ਕੁੱਲ ਨਾਸ ਹੋਵੇ, ਇਸ ਗੱਲ ਦੀ ਅਸੀਂ ਦਰਬਾਰ ਸਾਹਿਬ ‘ਚ ਸਹੁੰ ਖਾਣ ਨੂੰ ਤਿਆਰ ਹਾਂ, ਕੀ ਕਾਂਗਰਸੀ ਅਜਿਹਾ ਕਰਨਗੇ : ਵੱਡਾ ਬਾਦਲ

TeamGlobalPunjab
2 Min Read

ਲੰਬੀ : ਬੀਤੀ ਕੱਲ੍ਹ ਇੱਥੋਂ ਦੇ ਹੱਕੂਵਾਲਾ ਪਿੰਡ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖੇ ਗਏ ਧੰਨਵਾਦ ਸਮਾਗਮ ਵਿੱਚ ਬੋਲਦਿਆਂ ਬੇਅਦਬੀਆਂ ਦੇ ਮਾਮਲੇ ਵਿੱਚ ਵੱਡੇ ਬਾਦਲ ਦੇ ਦਿਲ ਦਾ ਦਰਦ ਛਲਕ ਕੇ ਬਾਹਰ ਆ ਗਿਆ,  ਤੇ ਪ੍ਰਕਾਸ਼ ਸਿੰਘ ਬਾਦਲ ਨੇ ਭੜਕ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਪ੍ਰਮਾਤਮਾ ਕਰੇ ਜਿਨ੍ਹਾਂ ਨੇ ਬੇਅਦਬੀਆਂ ਕਰੀਆਂ ਜਾਂ ਕਰਵਾਈਆਂ ਹੋਣ ਉਨ੍ਹਾਂ ਦਾ ਕੁੱਲ ਨਾਸ ਹੋ ਜਾਵੇ ਤੇ ਇਹ ਗੱਲ ਅਸੀਂ ਹਰਿਮੰਦਰ ਸਾਹਿਬ ਵਿਖੇ ਸਹੁੰ ਖਾ ਕੇ ਵੀ ਕਹਿ ਸਕਦੇ ਹਾਂ। ਉਨ੍ਹਾਂ ਪੁੱਛਿਆ ਕਿ ਕਾਂਗਰਸੀ  ਦੱਸਣ ਕਿ, ਕੀ ਇਹੋ ਗੱਲ ਹਰਿਮੰਦਰ ਸਾਹਿਬ ਜਾ ਕੇ ਉਹ ਲੋਕ ਵੀ ਸਹੁੰ ਕਹਿ ਸਕਣਗੇ?

ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਬਾਦਲਾਂ, ਸੈਣੀ ਅਤੇ ਰਾਮ ਰਹੀਮ ਤੋਂ ਇਲਾਵਾ ਕਈ ਹੋਰਾਂ ਖਿਲਾਫ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਅੰਦਰ ਵੀ ਜ਼ਿਕਰ ਕੀਤਾ ਹੈ। ਇੱਥੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿੱਟ ਉਹ ਕੁਝ ਕਰੇਗੀ ਜਿਸ ਬਾਰੇ ਉਸ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਜਾਵੇਗਾ। ਵੱਡੇ ਬਾਦਲ ਅਨੁਸਾਰ, “ਜੇਕਰ ਕੈਪਟਨ ਨੂੰ ਸਾਨੂੰ ਜੇਲ੍ਹ ਭੇਜ ਕੇ ਖੁਸ਼ੀ ਮਿਲਦੀ ਹੈ ਤਾਂ ਉਸ ਨੂੰ ਅਜਿਹਾ ਕਰ ਲੈਣ ਦਿਓ, ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂ, ਕਿਉਂਕਿ ਮੈਂ ਸੂਬੇ ਦੇ ਹਿੱਤਾਂ ਲਈ ਪਹਿਲਾਂ ਵੀ 16 ਸਾਲ ਜੇਲ੍ਹਾਂ ਕੱਟੀਆਂ ਹਨ।”

 

Share this Article
Leave a comment