ਬਾਰਦਾਨੇ ਦੀ ਸਪਲਾਈ ਵਿੱਚ ਤੇਜੀ ਲਿਆਉਣ ਲਈ ਭਾਰਤ ਭੂਸ਼ਨ ਆਸ਼ੂ ਵਲੋਂ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਨਾਲ ਮੁਲਾਕਾਤ

TeamGlobalPunjab
5 Min Read

ਚੰਡੀਗੜ੍ਹ : ਪੰਜਾਬ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਵਲੋਂ ਹਾੜੀ ਦੀ ਫਸਲ ਦੀ ਚੁਕਾਈ ਲਈ ਲੋੜੀਂਦੇ ਬਾਰਦਾਨੇ ਦੀ ਸਪਲਾਈ ਰਿਵਿਊ ਕਰਨ ਲਈ ਅਤੇ ਸਪਲਾਈ ਵਿੱਚ ਤੇਜੀ ਲਿਆਉਣ ਲਈ ਕੋਲਕਤਾ ਵਿਖੇ ਦੌਰਾ ਕੀਤਾ ਗਿਆ ਜਿਸ ਦੋਰਾਨ ਉਨ੍ਹਾਂ ਨੇ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਅਨੰਦਿਤਾ ਮਿੱਤਰਾ, ਡਾਇਰੈਕਟਰ, ਖੁਰਾਕ ਤੇ ਸਪਲਾਈਜ਼ ਹਾਜਰ ਸਨ।ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਇਜਮਾ ਦੇ ਨੁਮਾਇੰਦਿਆਂ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਆਰਡਰ ਕੀਤੀਆਂ ਗਈਆਂ ਬਾਰਦਾਨੇ ਦੀ ਸਪਲਾਈ ਪੰਜਾਬ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਕਿਹਾ ਗਿਆ ਤਾਂ ਜੋ ਹਾੜੀ ਸੀਜਨ 2020-21 ਦੇ ਲਈ ਸਮੇਂ ਸਿਰ ਬਾਰਦਾਨੇ ਦਾ ਪ੍ਰਬੰਧ ਕੀਤਾ ਜਾ ਸਕੇ।

ਇਸ ਮੌਕੇ ਬਾਰਦਾਨੇ ਦੀ ਖ੍ਰੀਦ ਦੀ ਪ੍ਰੀਕ੍ਰਿਆਂ ਨੂੰ ਹੋਰ ਜਿਆਦਾ ਸੁਚਾਰੂ ਬਨਾਉਣ ਸਬੰਧੀ ਵੀ ਵਿਚਾਰ ਚਰਚਾ ਹੋਈ।ਮੀਟਿੰਗ ਦੋਰਾਨ ਆਸ਼ੂ ਨੇ ਰਾਜ ਦੀਆਂ ਖ੍ਰੀਦ ਏਜੰਸੀਆਂ ਵੱਲੋਂ ਬਾਰਦਾਨੇ ਦੀ ਸਪਲਾਈ ਲਈ ਸਪਲਾਈ ਤੋਂ 50-60 ਦਿਨ ਪਹਿਲਾ ਪੈਸਾ ਜੂਟ ਕੰਪਨੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਦਿੱਤਾ ਜਾਂਦਾ ਹੈ ਜਿਸ ਨਾਲ ਰਾਜ ਸਰਕਾਰ ਵਿਆਜ ਦੇ ਰੂਪ ਵਿੱਚ 2.50% ਤੋਂ 3.00% ਵਿਆਜ ਬੈਕਾਂ ਨੂੰ ਦੇਣਾ ਪੈਦਾ ਹੈ ਜਦਕਿ ਜੂਟ ਮਿਲਰਜ ਕੰਪਨੀਆਂ ਬੈਂਕ ਤੋਂ ਇਸ ਜਮ੍ਹਾਂ ਰਾਸ਼ੀ ਉਤੇ 9.25% 10.30% ਪ੍ਰਤੀ ਮਹੀਨਾ ਵਿਆਜ ਲੈਂਦੀਆਂ ਹਨ ਜਿਸ ਨਾਲ ਰਾਜ ਸਰਕਾਰ ਨਾਲ 7.5% ਵਿਆਜ ਦਾ ਸਿੱਧੇ ਰੂਪ ਵਿੱਚ ਨੁਕਸਾਨ ਹੁਦਾ ਹੈ।ਜਿਸ ਨਾਲ ਰਾਜ ਸਰਕਾਰ ਦਾ ਵਿੱਤੀ ਬੋਝ ਵੱਧ ਜਾਂਦਾ ਹੈ। ਇਸ ਲਈ ਰਾਜ ਦੀਆਂ ਖ੍ਰੀਦ ਏਜੰਸੀਆਂ ਦਾ ਵਿੱਤੀ ਨੁਕਸਾਨ ਘਟਾਉਣ ਲਈ ਤ੍ਰੈ-ਪੱਖੀ ਸਮਝੌਤਾ ਕਰਨ ਦੀ ਗੱਲ ਕੀਤੀ ਗਈ ਜਿਸ ਵਿੱਚ ਜੂਟ ਕਮਿਸ਼ਨਰ ਆਫ ਇੰਡੀਆਂ, ਬੈਂਕ ਅਤੇ ਰਾਜ ਖ੍ਰੀਦ ਏਜੰਸੀਆਂ ਸਾਮਲ ਹੋਣਗੀਆਂ ਅਤੇ ਇਹ ਬਾਰਦਾਨੇ ਦੀ ਖ੍ਰੀਦ ਸਬੰਧੀ ਅਦਾਇਗੀ ਐਸਕਰੋ ਅਕਾਂਉਟ ( ਬਾਂਡ ਜਾ ਡੀਡ ਰੂਪ ਵਿੱਚ) ਵਿੱਚੋਂ ਜੂਟ ਮਿਲਰਜ ਦੇ ਖਾਤੇ ਵਿੱਚ ਚਲੇ ਜਾਣਗੇ।

ਆਸ਼ੂ ਨੇ ਇਸ ਮੌਕੇ ਬੀਤੇ ਵਰ੍ਹਿਆਂ ਦੋਰਾਨ ਬਾਰਦਾਨੇ ਦੀ ਸਪਲਾਈ ਨਾਲ ਸਬੰਧਿਤ ਜੂਟ ਕੰਪਨੀਜ਼ ਵੱਲ ਪੰਜਾਬ ਰਾਜ ਦੀਆਂ ਬਕਾਇਆਂ ਖੜ੍ਹੀ 75 ਕਰੋੜ ਦੀ ਰਾਸ਼ੀ ਵਿਚੋਂ 30 ਕਰੋੜ ਦੀ ਜਾਰੀ ਕਰਵਾਉਣ ਲਈ ਮਸਲਾ ਉਠਾਇਆ ਗਿਆ ਅਤੇ ਇਹ ਰਾਸ਼ੀ ਜਲਦ ਜਾਰੀ ਕਰਨ ਲਈ ਕਿਹਾ ਗਿਆ।

ਆਪਣੇ ਇਸ ਦੋਰੇ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਹਰ ਸਾਲ ਪੰਜਾਬ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਰੱਬੀ ਸੀਜਨ ਲਈ 3.5 ਲੱਖ ਅਤੇ ਖਰੀਫ ਸੀਜਨ ਲਈ 5 ਲੱਖ ਗੱਠਾਂ ਤੋਂ ਵੱਧ ਦੇ ਅਰਡਰ ਜਾਰੀ ਕੀਤੇ ਜਾਂਦੇ ਹਨ।

- Advertisement -

ਉਨ੍ਹਾਂ ਕਿਹਾ ਕਿ ਪਿਛਲੇ ਰੱਬੀ ਸੀਜਨ ਦੌਰਾਨ ਆਈ ਗੱਠਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਰੱਬੀ ਸੀਜਨ 2020-21 ਦੇ ਲਈ ਰਾਜ ਦੀਆਂ ਖਰੀਦ ਏਜੰਸੀਆਂ ਵੱਲੋ ਆਰਡਰ ਕੀਤੀਆਂ ਗਈਆਂ ਬਾਰਦਾਨੇ ਦੀ ਸਪਲਾਈ ਰਿਵਿਊ ਕਰਨ ਲਈ ਅਤੇ ਸਪਲਾਈ ਵਿੱਚ ਤੇਜੀ ਲਿਆਉਣ ਕੋਲਕਤਾ ਵਿਖੇ ਦੌਰਾ ਕੀਤਾ ਗਿਆ।ਆਸ਼ੂ ਨੇ ਦੱਸਿਆ ਕਿ ਰੱਬੀ ਸੀਜਨ 2020-21 ਦੌਰਾਨ ਕਣਕ ਦੀ ਬੰਪਰ ਫਸਲ ਹੋਣ ਦੀ ਉਮੀਦ ਹੈ ਜਿਸ ਦੀ ਭਰਾਈ ਦੇ ਪ੍ਰਬੰਧ ਲਈ ਕੁੱਲ 3,87,600 ਗੱਠਾਂ ਦੇ ਆਰਡਰ ਜਾਰੀ ਕੀਤੇ ਜਾਣੇ ਹਨ ਅਤੇ ਮਿਤੀ 12.1.2020 ਤੱਕ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਪਲੇਸ ਕੀਤੇ ਗਏ ਕੁੱਲ 1,87,968 ਜੂਟ ਗੱਠਾਂ ਦੇ ਅਰਡਰ ਵਿਰੁਧ 78,218 ਜੂਟ ਗੱਠਾਂ ਇੰਸਪੈਕਸ਼ਨ ਵਿਚ ਪਾਸ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 69,390 ਬਾਰਦਾਨੇ ਦੀਆਂ ਗੱਠਾਂ ਡਿਸਪੈਚ ਕੀਤੀਆਂ ਜਾ ਚੁੱਕੀਆਂ ਹਨ।

ਭਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰੰਗ ਤੋਂ ਇਲਾਵਾ ਉਨ੍ਹਾਂ ਨੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕਾਨਕਰ) ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਰੱਬੀ ਸੀਜਨ 2020-21 ਦੌਰਾਨ ਆਰਡਰ ਕੀਤੀਆਂ ਗਈਆਂ ਗੱਠਾਂ ਦੀ ਡਿਸਪੈਚ ਵਿਚ ਤੇਜੀ ਲਿਆਉਣ ਲਈ ਕਿਹਾ ਗਿਆ ਤਾਂ ਜੋ ਰੱਬੀ ਸੀਜਨ 2020-21 ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਬਾਰਦਾਨੇ ਦੀ ਗੁਣਵੱਤਾ ਨੂੰ ਯਕੀਨੀ ਬਨਾਉਣ ਵਾਲੀ ਮੈਸ਼: ਐਸ.ਜੀ.ਐਸ, ਇੰਸਪੈਕਸ਼ਨ ਏਜੰਸੀ ਜਿਸ ਵੱਲੋਂ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਅਰਡਰ ਕੀਤੀਆਂ ਗਈਆਂ ਗੱਠਾਂ ਦੀ ਪ੍ਰੀ.ਡਿਸਪੈਚ ਇੰਸਪੈਕਸ਼ਨ ਕੀਤੀ ਜਾਂਦੀ ਹੈ ਦੇ ਨੁਮਾਇੰਦਿਆਂ ਨੂੰ ਵੀ ਹਦਾਇਤ ਕੀਤੀ ਕਿ ਬਾਰਦਾਨੇ ਦੀ ਗੁਣਵੱਤਾ ਯਕੀਨੀ ਕਰਨ ਸਬੰਧੀ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਖਰੀਦ ਏਜੰਸੀਆਂ ਨੂੰ ਬਾਰਦਾਨੇ ਦੀ ਕੁਆਲਿਟੀ ਸਬੰਧੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Share this Article
Leave a comment