ਫੌਜ਼ੀ ਨੇ ਥਾਣੇ ਅੰਦਰ ਹੀ ਠਾਹ ਠਾਹ ਚਲਾਤੀਆਂ ਗੋਲੀਆਂ, ਸਿੱਧੀ ਮੁਨਸ਼ੀ ਦੀ ਛਾਤੀ ‘ਚ ਮਾਰੀ ਗੋਲੀ, ਹੋਈ ਮੌਤ, ਪੂਰੇ ਥਾਣੇ ‘ਚ ਪੈ ਗਿਆ ਭੜਥੂ, ਦੇਖੋ ਵੀਡੀਓ

TeamGlobalPunjab
2 Min Read

ਹੁਸ਼ਿਆਰਪੁਰ : ਪੰਜਾਬ ਅੰਦਰ ਜ਼ੁਰਮ ਦੀਆਂ ਵਾਰਦਾਤਾ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਆਮ ਇਸਨਾਨ ਦੀ ਤਾਂ ਗੱਲ ਦੂਰ ਹੁਣ ਤਾਂ ਸਾਨੂੰ ਸੁਰੱਖਿਆ ਦੇਣ ਵਾਲੀ ਪੁਲਿਸ ਵੀ ਖੁਦ ਸੁਰੱਖਿਅਤ ਨਹੀਂ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤਾਜ਼ੀ ਘਟਨਾ ਹੁਸ਼ਿਆਰਪੁਰ ਦੇ ਥਾਣੇ ਤੋਂ ਸਾਹਮਣੇ ਆਈ ਹੈ, ਜਿੱਥੇ ਥਾਣੇ ਚ ਉਸੇ ਸਮੇਂ ਪੁਲਿਸ ਮੁਲਾਜ਼ਮਾਂ ਨੂੰ ਭਾਜੜ ਪੈ ਗਈ, ਜਦੋਂ ਥਾਣੇ ਚ ਅਸਲਾ ਜ਼ਮਾ ਕਰਵਾਉਣ ਆਏ ਸਾਬਕਾ ਫੌਜ਼ੀ ਨੇ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਚ ਥਾਣੇ ਦੇ ਮੁਨਸ਼ੀ ਅਮਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਇੱਕ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਇੱਥੇ ਹੀ ਬਸ ਨਹੀਂ ਸਗੋਂ ਇਹ ਫੌਜੀ 30 ਮਿੰਟ ਤੱਕ ਪੁਲਿਸ ਮੁਲਾਜ਼ਮਾਂ ਨਾਲ ਹੱਥੋਂਪਾਈ ਕਰਦਾ ਰਿਹਾ, ਜਿਸ ਨੂੰ ਕਾਫੀ ਮੁਸੱਕਤ ਤੋਂ ਬਾਅਦ ਕਾਬੂ ਕੀਤਾ ਗਿਆ

ਜਾਣਕਾਰੀ ਮੁਤਾਬਿਕ ਫੌਜੀ ਥਾਣੇ ਅੰਦਰ ਆਪਣੀ ਲਾਈਲੈਂਸੀ ਰਾਈਫਲ ਜਮ੍ਹਾਂ ਕਰਵਾਉਣ ਗਿਆ ਸੀ, ਜਿੱਥੇ ਉਸ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਲਈ ਥੋੜਾ ਸਮਾਂ ਲੱਗ ਗਿਆ ਜਿਸ ਤੋ ਫੌਜੀ ਭੜਕ ਗਿਆ, ਤੇ ਉਸਨੇ ਸਿੱਧੀ ਮੁਨਸ਼ੀ ਦੀ ਛਾਤੀ ਚ ਗੋਲੀ ਮਾਰੀ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ, ਦੂਜੇ ਜ਼ਖ਼ਮੀ ਮੁਲਾਜ਼ਮ ਨੂੰ ਹਪਸਪਤਾਲ ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ਼ ਹੈ। ਉੱਧਰ ਇਸ ਮਾਮਲੇ ਤੇ ਐੱਸ.ਐੱਸ.ਪੀ. ਦਾ ਕਹਿਣਾ ਕਿ ਅਸੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਹ ਘਟਨਾ ਬੀਤੇ ਕੱਲ੍ਹ ਐਤਵਾਰ 2 ਵਜੇ ਦੇ ਕਰੀਬ ਵਾਪਰੀ ਦੱਸੀ ਜਾਂਦੀ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਫੋਜ਼ੀ ਨੇ ਕਿਸ ਹਾਲਤ ਗੋਲੀ ਚਲਾਈ ਹੈ। ਥਾਣੇ ਚ ਗੋਲੀ ਚੱਲਣ ਦੀ ਇਸ ਘਟਨਾ ਦੇ ਵਾਪਰਨ ਨਾਲ ਸੁਰੱਖਿਆ ਤੇ ਸਵਾਲ ਉੱਠਣੇ ਵੀ ਲਾਜ਼ਮੀ ਹਨ, ਕਿ ਆਖਰ ਕੀ ਆਮ ਇਨਸਾਨ ਦੀ ਸੁਰੱਖਿਆ ਦਾ ਕੀ ਹੋਵਗਾ, ਜਦੋਂ ਪੁਲਿਸ ਵਾਲੇ ਖੁਦ ਸੁਰੱਖਿਅਤ ਨਹੀਂ ਹਨ।

ਇਹ ਪੂਰਾ ਮਾਮਲਾ ਜਾਣਨ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।

- Advertisement -

https://youtu.be/7oRc3RSxcB4

Share this Article
Leave a comment