ਚੰਡੀਗੜ੍ਹ : ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰ ਦੇ ਇੱਕ ਬੋਰਵੈੱਲ ‘ਚ ਜਦੋਂ 2 ਸਾਲ ਦਾ ਫ਼ਤਹਿਵੀਰ ਖੇਡਦਾ ਹੋਇਆ ਡਿਗ ਪਿਆ ਸੀ ਤਾਂ ਡਿਗਣ ਤੋਂ ਬਾਅਦ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਮੁੜ ਕੇ ਕਦੀ ਨਹੀਂ ਖੇਡ ਸਕਿਆ। ਮਾਂ-ਬਾਪ ਦਾ ਉਹ ਖਿਡਾਉਣਾ ਸਦਾ ਲਈ ਮੌਤ ਦੀ ਨੀਂਦ ਸੌਂ ਗਿਆ ਹੈ। ਅੱਜ ਫਤਹਿਵੀਰ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਕਾਲ ਪੁਰਖ ਅੱਗੇ ਉਸ ਮਾਸੂਮ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸਣ ਲਈ ਅਰਦਾਸ ਕਰ ਰਹੇ ਹਨ। ਪਰ ਕੀ ਅਸੀਂ ਅਜੇ ਵੀ ਇਸ ਹਾਦਸੇ ਤੋਂ ਕੋਈ ਸਬਕ ਲਿਆ ਹੈ? ਸਾਨੂੰ ਲਗਦਾ ਹੈ ਕਿ ਕੋਈ ਸਬਕ ਨਹੀਂ ਲਿਆ। ਅਜਿਹਾ ਲਗਦਾ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਉਸ ਵੀਡੀਓ ਨੂੰ ਦੇਖ ਕੇ ਜਿਸ ਵਿੱਚ ਇੱਕ ਬੱਚੇ ਦੇ ਕਿਸੇ ਆਪਣੇ ਨੇ ਟਰੈਕਟਰ ਦਾ ਬੋਨਟ ਖੋਲ੍ਹ ਕੇ ਉਸ ਨੂੰ ਰੇਡੀਏਟਰ ਤੋਂ ਅੱਗੇ ਟਰੈਕਟਰ ਦੀ ਬਾਡੀ ਵਿੱਚ ਖੜ੍ਹਾ ਰੱਖਿਆ ਹੈ ਤੇ ਉਹ ਅਣਜਾਣ ਵਿਅਕਤੀ ਬੱਚੇ ਨੂੰ ਉਸੇ ਹਾਲਤ ਸਮੇਤ ਖੜ੍ਹਾ ਕੇ ਖੇਤਾਂ ਵਿੱਚ ਟਰੈਕਟਰ ਚਲਾ ਰਿਹਾ ਹੈ। ਹਾਲਾਤ ਇਹ ਹਨ ਕਿ ਜੋ ਕੋਈ ਵੀ ਉਸ ਵੀਡੀਓ ਨੂੰ ਚਲਾ ਕੇ ਦੇਖਦਾ ਹੈ ਉਸ ਦੇ ਮੂੰਹੋ ਤੁਰੰਤ ਨਿੱਕਲਦਾ ਹੈ, “ਓ ਹੋ! ਇਹ ਕੋਈ ਪਾਗਲ ਹੀ ਹੋਵੇਗਾ, ਜਿਹੜਾ ਬੱਚੇ ਦੀ ਜਿੰਦਗੀ ਨੂੰ ਇਸ ਤਰ੍ਹਾਂ ਖਤਰੇ ਵਿੱਚ ਪਾ ਰਿਹਾ ਹੈ, ਕਿਉਂਕਿ ਬੱਚਾ ਟਰੈਕਟਰ ਦੇ ਰੇਡੀਏਟਰ ਕੋਲ ਖੜ੍ਹਾ ਹੈ ਜਿਸ ਨਾਲ ਉਹ ਕਿਸੇ ਵੀ ਸਮੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।
ਕੀ ਹੈ ਪੂਰਾ ਮਾਮਲਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਖੋਲ੍ਹ ਕੇ
https://youtu.be/Fu7BDwjexOk