ਸੂਬੇ ‘ਚ ਕਾਨੂੰਨ ਵਿਵਸਥਾ ਸੁਚਾਰੂ ਰੱਖਣ ‘ਚ ਕੈਪਟਨ ਸਰਕਾਰ ਫੇਲ੍ਹ – ਤੇਜਿੰਦਰ ਕੌਰ

TeamGlobalPunjab
2 Min Read

ਮੋਹਾਲੀ: ਅੱਜ ਕਾਂਗਰਸ ਦੇ ਵਿਧਾਇਕਾਂ ਦੇ ਦਫ਼ਤਰਾਂ ਨੂੰ ਪੂਰੇ ਪੰਜਾਬ ਵਿਚ ਭਾਜਪਾ ਦੀਆਂ ਮਹਿਲਾ ਵਰਕਰਾਂ ਨੇ ਘੇਰਿਆ ਹੋਇਆ ਹੈ।ਪੰਜਾਬ ਦੀਆਂ ਮਹਿਲਾ ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਭਾਜਪਾ ਵਿਰੁੱਧ ਕੀਤੇ ਜਾ ਰਹੇ ਹਮਲਿਆਂ ਵਿਚ ਕਾਂਗਰਸ ਸ਼ਾਮਲ ਹੈ। ਇਸੇ ਤਹਿਤ ਭਾਜਪਾ ਨੇਤਾ ਤੇਜਿੰਦਰ ਕੌਰ ਅਤੇ ਸ਼ਰਮੀਲਾ ਠਾਕੁਰ ਦੀ ਅਗਵਾਈ ਹੇਠ ਭਾਰਤੀ ਜਨਤਾ ਭਾਜਪਾ ਦੀਆਂ ਵਲੰਟੀਅਰ ਔਰਤਾਂ ਵੱਲੋਂ ਬਲਬੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ ।

ਇਸੇ ਦੌਰਾਨ ਬੀਜੇਪੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਪੰਜਾਬ ਭਰ ਵਿੱਚ ਕਾਨੂੰਨ ਵਿਵਸਥਾ ਦੇ ਨਾਮ ਤੇ ਮਜ਼ਾਕ ਹੋ ਰਿਹਾ ਹੈ। ਕਿਸਾਨ ਅੰਦੋਲਨ ਦੀ ਆੜ੍ਹ ਵਿਚ ਕਾਂਗਰਸ ਸਰਕਾਰ ਬੀਜੇਪੀ ਦੇ ਆਗੂਆਂ ਤੇ ਹਮਲੇ ਕਰਵਾ ਕੇ ਅਪਣਾ ਸਿਆਸੀ ਉੱਲੂ ਸਿੱਧਾ ਕਰਨ ਦੀ ਤਾਕ ਵਿਚ ਹੈ। ਕੈਪਟਨ ਸਰਕਾਰ ਇਖਲਾਕੀ ਤੌਰ ਤੇ ਇੰਨਾ ਨੀਚੇ ਗਿਰ ਚੁੱਕੀ ਹੈ ਕੇ ਲੋਕਤੰਤਰ ਦਾ ਘਾਣ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।’

ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਲਗਾਤਾਰ ਜਗ੍ਹਾ-ਜਗ੍ਹਾ ਤੇ ਮਾਸੂਮ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਨੇ ਜਿਸ ਨੂੰ ਠੱਲ੍ਹ ਪਾਉਣ ਵਿੱਚ ਪੁਲੀਸ ਪ੍ਰਸ਼ਾਸਨ ਨਾਕਾਮਯਾਬ ਹੋ ਰਿਹਾ ਹੈ। ਬੀਜੇਪੀ ਵਿਧਾਇਕ ਅਰੁਣ ਨਾਰੰਗ ਤੇ ਹੋਇਆ ਹਮਲਾ ਇਸ ਗਲ ਦਾ ਸਬੂਤ ਹੈ ਕੇ ਕੈਪਟਨ ਸਰਕਾਰ ਨੇ ਵੋਟਾਂ ਤੋ ਪਹਿਲਾਂ ਹੀ ਅਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਅਪਣੀ ਓਸ ਬੌਖਲਾਹਟ ਵਿੱਚ ਐਵੇਂ ਦੀਆਂ ਓਝੀਆਂ ਹਰਕਤਾਂ ਕਰਵਾ ਰਹੀ ਹੈ। ਓਹਨਾ ਇਹ ਵੀ ਕਿਹਾ ਕੇ ਜਿਸ ਪ੍ਰਦੇਸ਼ ਵਿੱਚ ਇੱਕ ਵਿਧਾਇਕ ਸੁਰੱਖਿਅਤ ਨਹੀਂ, ਔਰਤਾਂ ਸੁਰੱਖਿਅਤ ਨਹੀਂ ਓਸ ਸੂਬੇ ਦੇ ਮੁੱਖ ਮੰਤਰੀ ਨੂੰ ਜਾਂ ਤਾਂ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਨੇ ਅਤੇ ਜਾਂ ਫੇਰ ਇਖਲਾਕੀ ਤੌਰ ਤੇ ਆਪਣੀ ਨਾਕਾਮਯਾਬੀ ਨੂੰ ਕਬੂਲ ਕਰ ਕੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਥੇ ਦਸ ਦੇਈਏ ਕਿ ਬੀਜੇਪੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਮੋਹਾਲੀ ਦੀਆਂ ਸੈਂਕੜੇ ਔਰਤਾਂ ਅੱਜ ਮੋਹਾਲੀ ਦੇ ਫੇਸ 7 ਵਿੱਚ ਇਕੱਤਰ ਹੋਈਆਂ ਅਤੇ ਕਾਂਗਰਸ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਚੂੜੀਆਂ ਦੇ ਕੇ ਸਰਕਾਰ ਦੀ ਸੂਬੇ ਭਰ ਵਿੱਚ ਕਾਂਨੂੰ ਵਿਵਸਥਾ ਦੀ ਤਰਸਯੋਗ ਹਾਲਤ ਤੇ ਰੋਸ਼ ਪ੍ਰਦਸ਼ਨ ਕੀਤਾ।

- Advertisement -

Share this Article
Leave a comment