ਵਾਸ਼ਿੰਗਟਨ: ਦੁਨੀਆ ਭਰ ‘ਚ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਤਰੱਕੀਆਂ ਹਾਸਲ ਕਰ ਪੰਜਾਬ ਸਮੇਤ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਕੜੀ ‘ਚ ਸ਼ਾਮਲ ਹੁੰਦਿਆ ਟਾਂਡਾਂ ਉੜਮੁੜ ਦੇ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ ਅਮਰੀਕਾ ਦੇ ਟਰੇਸੀ (ਕੈਲੀਫ਼ੋਰਨੀਆ) ਵਿਚ ਪਾਰਕਸ ਐਂਡ ਕਮਿਊਨਿਟੀ ਸਰਵਿਸਿਜ਼ ਕਮਿਸ਼ਨ ਦਾ ਕਮਿਸ਼ਨਰ ਬਣ ਮਿਸਾਲ ਪੇਸ਼ ਕੀਤੀ ਹੈ।
ਉੜਮੁੜ ਵਾਸੀ ਬਾਬਾ ਬੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਉਲਫ਼ਤ ਰਾਏ ਅਤੇ ਸੇਵਾਮੁਕਤ ਟੀਚਰ ਕ੍ਰਿਸ਼ਨਾ ਦੇਵੀ ਦੇ ਹੋਣਹਾਰ ਸਪੁੱਤਰ ਰਾਜਦੀਪ ਨੇ ਪਹਿਲੇ ਪੰਜਾਬੀ ਨੌਜਵਾਨ ਸਿੱਖ ਵਜੋਂ ਅਮਰੀਕਾ ਵਿਚ ਪਾਰਕਸ ਐਂਡ ਕਮਿਊਨਿਟੀ ਸਰਵਿਸਿਜ਼ ਕਮਿਸ਼ਨ ਦਾ ਕਮਿਸ਼ਨਰ ਬਣਨ ਦਾ ਮਾਣ ਹਾਸਲ ਕੀਤਾ ਹੈ।
2008 ਵਿਚ ਅਮਰੀਕਾ ਜਾ ਵਸੇ ਰਾਜਦੀਪ ਮੌਜੂਦਾ ਸਮੇਂ ਉੱਚ ਸਿਖਿਆ ਹਾਸਲ ਕਰ ਕੇ ਹੈਲਥ ਇੰਡਸਟਰੀ ਵਿਚ ਫ਼ਾਰਮੇਸੀ ਕੰਸਲਟੈਂਟ ਵਜੋਂ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਦੀ ਪਤਨੀ ਸਿਮਰਨ ਕੌਰ ਵੀ ਟਰੇਸੀ ਸ਼ਹਿਰ ਵਿਚ ਸਕੂਲ ਬੋਰਡ ਦੀ ਚੁਣੀ ਗਈ ਮੈਂਬਰ ਹੈ।
ਰਾਜਦੀਪ ਨੂੰ ਟਰੇਸੀ ਸਿਟੀ ਕੌਂਸਲ ਵਲੋਂ ਇਸ 6 ਮੈਂਬਰੀ ਕਮੀਸ਼ਨ ਦਾ ਮੈਬਰ ਨਿਯੁਕਤ ਕੀਤਾ ਗਿਆ ਹੈ, ਜਿੱਥੋਂ ਦਾ ਮੁਖੀ ਉੱਥੋਂ ਦਾ ਮੇਅਰ ਹੈ ਤੇ ਰਾਜਦੀਪ ਤੋਂ ਇਲਾਵਾ ਚਾਰ ਹੋਰ ਮੈਂਬਰ ਵੀ ਉੱਥੋਂ ਦੇ ਰਹਿਣ ਵਾਲੇ ਹਨ।