ਓਟਾਵਾ: ਕੈਨੇਡਾ ਦੀ ਫੈਡਰਲ ਸਰਕਾਰ ਕੈਨੇਡਾ ਆਉਣ ਵਾਲੇ ਇਮੀਗ੍ਰੇਟਸ ਨੂੰ ਚੰਗੀ ਅਤੇ ਸਥਾਈ ਨੌਕਰੀ ਪ੍ਰਬੰਧ ਕਰਨ ਲਈ ਫ਼ੰਡਾਂ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਸਰਕਾਰ ਦੇਸ਼ ਵਿੱਚ ਆਉਣ ਵਾਲੇ ਬਾਹਰੇ ਮੁਲਕਾਂ ਦੇ ਲੋਕਾਂ ਨੂੰ ਆਪਣੀ ਕਾਬਲੀਅਤ ਅਤੇ ਆਪਣੇ ਖੇਤਰ ਵਿੱਚ ਆਸਾਨੀ ਨਾਲ ਨੌਕਰੀ ਲੱਭਣ ਵਿੱਚ ਮਦਦ ਕਰਨ ਲਈ ਇਨ੍ਹਾਂ ਫ਼ੰਡਾਂ ਦਾ ਪ੍ਰਬੰਧ ਕਰੇਗੀ।
ਉਨ੍ਹਾਂ ਦੱਸਿਆ ਕਿ 2023 ਤੱਕ ਤਕਰੀਬਨ 16 ਸੰਸਥਾਵਾਂ ਨੂੰ ਇਮੀਗ੍ਰੇਸ਼ਨ ਅਤੇ ਸੈਟਲਮੈਂਟ ਸਪੋਰਟ ਲਈ ਸਾਂਝੇ ਤੌਰ 113 ਮਿਲੀਅਨ ਡਾਲਰ ਦਾ ਪ੍ਰਬੰਧ ਕਰੇਗੀ। ਇਹ ਸੰਸਥਾਵਾਂ ਇਮੀਗ੍ਰੈਟਸ ਨੂੰ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਨਾਲ ਸੰਪਰਕ ਕਰਨਗੇ ਅਤੇ ਉਨ੍ਹਾਂ ਨੂੰ ਨੌਕਰੀ ਲਈ ਜ਼ਰੂਰੀ ਗੱਲਾਂ ਦੀ ਜਾਣਕਾਰੀ ਦੇਣਗੀਆਂ।
ਪ੍ਰਵਾਸੀਆਂ ਨੂੰ ਉਨ੍ਹਾਂ ਦੀ ਕਾਬਲੀਅਤ , ਪੇਸ਼ੇਵਰਾਨਾ ਸਿਖਲਾਈ ਸੁਧਾਰ ਲਈ ਜਾਣਕਾਰੀ ਅਤੇ ਮੌਕੇ ਪ੍ਰਦਾਨ ਕਰਨਗੀਆਂ।ਇਨ੍ਹਾਂ ਸੇਵਾਵਾਂ ਵਿੱਚ ਜਰਨਲ , ਰਿਜਨਲ ਅਤੇ ਪੇਸ਼ੇਵਰਾਨਾ ਰੋਜ਼ਗਾਰ ਸੇਵਾਵਾਂ ਰੱਖੀਆਂ ਜਾਣਗੀਆਂ।ਮੰਤਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਚੀਨ , ਭਾਰਤ, ਫਿਲੀਪੀਨਜ਼ ਅਤੇ ਮੋਰਾਕੋ ਵਿੱਚ ਫਰੈਂਚ ਸੇਵਾਵਾਂ ਲਈ ਸ਼ੁਰੂ ਕੀਤੇ ਪਾਇਲਟ ਪ੍ਰੋਜੈਕਟ ਲਈ ਸ਼ੁਰੂ ਕੀਤੀ ਜਾਵੇਗਾ।ਇਹ ਪ੍ਰੋਜੈਕਟ ਪ੍ਰਵਾਸੀਆਂ ਨੂੰ ਕੈਨੇਡਾ ਦੀ ਜੌਬ ਮਾਰਕਿਟ ਵਿੱਚ ਆਸਾਨੀ ਨਾਲ ਸੈਟਲ ਹੋਣ ਵਿੱਚ ਵੱਡੀ ਮਦਦ ਕਰੇਗਾ।
