ਭੁਲੱਥ ਦੇ ਨੌਜਵਾਨ ਦੀ ਅਮਰੀਕਾ ‘ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ

Prabhjot Kaur
2 Min Read

ਭੁਲੱਥ: ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 22 ਸਾਲਾ ਪੰਜਾਬੀ ਨੌਜਵਾਨ ਦੀ ਮੈਰੀਲੈਂਡ ਇਲਾਕੇ ‘ਚ ਇੱਕ ਸੜਕ ਹਾਦਸੇ ‘ਚ ਅਚਨਚੇਤ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਲਕਾ ਭੁਲੱਥ ਦੇ ਪਿੰਡ ਤਲਵੰਡੀ ਕੂਕਾ ਦੇ 22 ਸਾਲਾ ਰਾਜਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਨੌਜਵਾਨ ਰਾਜਵਿੰਦਰ ਸਿੰਘ ਸਾਲ 2018 ‘ਚ ਇਥੋਂ ਅਮਰੀਕਾ ਗਿਆ ਸੀ, ਜਿੱਥੇ ਪਹਿਲਾਂ ਇਸ ਨੌਜਵਾਨ ਨੇ ਸਟੋਰ ‘ਚ ਕੰਮ ਕੀਤਾ ਅਤੇ ਬਾਅਦ ‘ਚ ਟਰਾਲਾ ਸਿੱਖਿਆ। ਹੁਣ ਇਹ ਨੌਜਵਾਨ ਅਮਰੀਕਾ ਵਿੱਚ ਟਰਾਲਾ ਚਲਾਉਂਦਾ ਸੀ। ਅਮਰੀਕਾ ਦੇ ਸਮੇਂ ਮੁਤਾਬਕ 5 ਅਪ੍ਰੈਲ ਨੂੰ ਸ਼ਾਮ ਦੇ 6 ਕੁ ਵਜੇ ਦੇ ਲਗਭਗ ਉਕਤ ਨੌਜਵਾਨ ਅਮਰੀਕਾ ਦੇ ਮੈਰੀਲੈਂਡ ਇਲਾਕੇ ਵਿੱਚ ਟਰਾਲਾ ਖੜ੍ਹਾ ਕਰਕੇ ਸਟੋਰ ਤੋਂ ਸਾਮਾਨ ਲੈਣ ਚੱਲਿਆ ਸੀ, ਇਸ ਦੌਰਾਨ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਰਾਜਵਿੰਦਰ ਸਿੰਘ ਨੂੰ ਜ਼ੋਰਦਾਰ ਟੱਕਰ ਮਾਰੀ ਦਿੱਤੀ, ਜਿਸ ਤੋਂ ਬਾਅਦ ਉਕਤ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਤਰਲੋਕ ਸਿੰਘ ਨੇ ਦੱਸਿਆ ਉਨ੍ਹਾਂ ਦਾ ਲੜਕਾ ਹੁਣ ਕੈਲੇਫੋਰਨੀਆ ‘ਚ ਰਹਿ ਰਿਹਾ ਸੀ, ਜਿਸ ਨੂੰ ਉਨ੍ਹਾਂ ਨੇ 17 ਸਾਲ ਦੀ ਉਮਰ ‘ਚ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ। ਰਾਜਵਿੰਦਰ ਉਥੇ ਪੱਕਾ ਵੀ ਹੋ ਗਿਆ ਸੀ ਪਰ ਹਾਲੇ ਗ੍ਰੀਨ ਕਾਰਡ ਮਿਲਣਾ ਬਾਕੀ ਸੀ। ਪਿੰਡ ਵਾਸੀਆਂ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੈ, ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਰਾਜਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment