ਅਲਬਰਟਾ ਵਿੱਚ ਕੋਰੋਨਾ ਕੇਸਾਂ ‘ਚ ਵਾਧੇ ਤੋਂ ਬਾਅਦ ਨਵੀਆਂ ਪਾਬੰਦੀਆਂ ਕੀਤੀਆਂ ਗਈਆਂ ਲਾਗੂ

TeamGlobalPunjab
2 Min Read

ਐਡਮਿੰਟਨ : ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਅਚਾਨਕ ਵਧਦੇ ਜਾ ਰਹੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਕਾਰਨ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ । ਕਈ ਹਿੱਸਿਆਂ ਵਿੱਚ ਕੋਵਿਡ-19 ਕੇਸਾਂ ਕਾਰਨ ਪਹਿਲਾਂ ਹੀ ਸਖ਼ਤੀ ਵਰਤੀ ਜਾ ਰਹੀ ਹੈ। ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਸੂਬੇ ਦੇ ਮੁਸ਼ਕਿਲ ਹਿੱਸਿਆਂ ਵਿੱਚ ਕਰਫਿਊ ਲਾਗੂ ਕੀਤਾ ਜਾਵੇਗਾ ।

ਪ੍ਰਾਂਤ ਦੇ ਉੱਚ ਕੇਸਾਂ ਦੀ ਗਿਣਤੀ ਵਾਲੇ ਜਿਹੜੇ ਇਲਾਕਿਆਂ ‘ਚ ਨਵੀਂਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਵਿੱਚ ਐਡਮਿੰਟਨ, ਕੈਲਗਰੀ ਅਤੇ ਫੋਰਟ ਮੈਕਮਰੇ ਸ਼ਾਮਲ ਹਨ । ਸਾਰੇ ਜੂਨੀਅਰ ਅਤੇ ਸੀਨੀਅਰ ਸਕੂਲ ਆਨਲਾਈਨ ਸਿਖਲਾਈ ਦੇਣਗੇ । ਸਾਰੇ ਇਨਡੋਰ ਫਿੱਟਨੈੱਸ ਸੈਂਟਰ ਬੰਦ ਕਰ ਦਿੱਤੇ ਗਏ ਹਨ, ਇਹ ਪਾਬੰਦੀਆਂ ਘੱਟੋ ਘੱਟ ਦੋ ਹਫ਼ਤਿਆਂ ਲਈ ਲਾਗੂ ਰਹਿਣਗੀਆਂ।

ਕੈਨੀ ਨੇ ਇੱਕ ਬਰੀਫ਼ਿੰਗ ਦੌਰਾਨ ਕਿਹਾ, ‘ਜਿੱਥੇ ਲੋੜ ਹੋਵੇ, ਜਿੱਥੇ ਕੇਸਾਂ ਦੀਆਂ ਦਰਾਂ ਕਾਫ਼ੀ ਉੱਚੀਆਂ ਹਨ, ਅਸੀਂ ਕਰਫ਼ਿਊ ਲਾਗੂ ਕਰਾਂਗੇ । ਖ਼ਾਸਕਰ ਜੇ ਕੇਸ 1,00,000 ਦੀ ਆਬਾਦੀ ਵਿੱਚ 1000 ਜਾਂ ਇਸ ਤੋਂ ਵਧੇਰੇ ਹਨ। ਉਹ ਇਲਾਕੇ ਜਿੱਥੇ ਹੁਣ ਤੱਕ ਸਭ ਤੋਂ ਵੱਧ ਇਸ ਤੋਂ ਇਲਾਵਾ ਜਿਨ੍ਹਾਂ ਮਾਮਲਿਆਂ ਵਿੱਚ ਨਗਰ ਨਿਗਮ ਸਰਕਾਰ ਕੋਲ ਇਸ ਦੀ ਬੇਨਤੀ ਕਰਦੀ ਹਨ ਤਾਂ ਅਸੀਂ ਤੁਰੰਤ ਪਾਬੰਦੀਆਂ ਨੂੰ ਅਮਲ ਵਿੱਚ ਲਿਆਂਵਾਂਗੇ ।


ਸਭ ਤੋਂ ਵੱਧ ਰੋਜ਼ਾਨਾ ਮਾਮਲਿਆਂ ਦੇ ਪਾਏ ਜਾਣ ਤੋਂ ਬਾਅਦ ਕੈਨੀ ਨੇ ਸਾਰੇ ਐਲਬਰਟਨਜ ਨੂੰ ਜਨਤਕ ਸਿਹਤ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ । ਉਨ੍ਹਾਂ ਕਿਹਾ ਕਿ “ਆਖਰਕਾਰ, ਅਲਬਰਟਨਜ ਨੂੰ ਅਗਲੇ ਕੁਝ ਹਫਤਿਆਂ ਲਈ ਬੰਦਿਸ਼ਾਂ ਵਿਚ ਰਹਿਣਾ ਪਵੇਗਾ।”

ਉਧਰ ਸੂਬੇ ਦੀ ਚੀਫ਼ ਮੈਡੀਕਲ ਅਫਸਰ ਡਾ. ਦੀਨਾ ਹਿੰਸ਼ਾਅ ਜੋ ਖੁਦ ਦਾ ਕੋਵਿਡ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਸਖ਼ਤ ਪਾਬੰਦੀਆਂ ਦੀ ਪਾਲਣਾ ਕਰ ਰਹੀ ਨੇ, ਦੱਸਿਆ ਕਿ ਸੂਬੇ ਨੇ 1.52 ਮਿਲੀਅਨ ਵੈਕਸੀਨ ਖੁਰਾਕਾਂ ਦੀ ਵਿਵਸਥਾ ਕੀਤੀ ਹੈ । ਸੂਬੇ ਵਿੱਚ 2048 ਨਵੇਂ COVID-19 ਕੇਸ ਪਾਏ ਗਏ ਹਨ। ਤਿੰਨ ਵਿਅਕਤੀਆਂ ਦੀ ਜਾਨ ਗਈ ਹੈ।


ਸਰਗਰਮ ਕੇਸਾਂ ਵਿੱਚੋਂ 60 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਸਥਿਤੀ ਗੰਭੀਰ ਹੈ। ਸੂਬੇ ਦੇ 750 ਸਕੂਲਾਂ ਵਿੱਚ ਅਲਰਟ ਕੀਤਾ ਗਿਆ ਹੈ। ਮੁੱਖ ਸਿਹਤ ਅਧਿਕਾਰੀ ਨੇ ਸੂਬੇ ਦੇ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

Share this Article
Leave a comment