Home / ਸਿਆਸਤ / ਪੈ ਗਿਆ ਪਟਾਕਾ, ਸੁਖਬੀਰ ਨੇ ਮਨਜੀਤ ਸਿੰਘ ਜੀ.ਕੇ ਨੂੰ ਅਕਾਲੀ ਦਲ ‘ਚੋਂ ਬਾਹਰ ਕੱਢਿਆ, ਜੀ.ਕੇ ਕਹਿੰਦਾ ਡਰਾਮਾ..

ਪੈ ਗਿਆ ਪਟਾਕਾ, ਸੁਖਬੀਰ ਨੇ ਮਨਜੀਤ ਸਿੰਘ ਜੀ.ਕੇ ਨੂੰ ਅਕਾਲੀ ਦਲ ‘ਚੋਂ ਬਾਹਰ ਕੱਢਿਆ, ਜੀ.ਕੇ ਕਹਿੰਦਾ ਡਰਾਮਾ..

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਘਿਰ ਚੁਕੇ ਮਨਜੀਤ ਸਿੰਘ ਜੀ.ਕੇ ਦਾ ਸਾਥ ਹੁਣ ਉਸ ਦੇ ਆਪਣਿਆਂ ਨੇ ਵੀ ਛੱਡ ਦਿੱਤਾ ਹੈ। ਜੀ.ਕੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਕਾਰਵਾਈ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਰ ਦਿੱਤੀ ਹੈ।

ਦੱਸ ਦਈਏ ਕਿ ਬੀਤੀ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਨੇ ਜੀ.ਕੇ ਵਿਰੁੱਧ ਇੱਕ ਮਤਾ ਪਾਸ ਕਰਕੇ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦੇ ਹੱਕ ਸੁਖਬੀਰ ਬਾਦਲ ਨੂੰ ਦੇ ਦਿੱਤੇ ਸਨ। ਜਿਸ ਤੋਂ ਬਾਅਦ ਅੱਗੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਜੀ.ਕੇ ਨੇ ਆਪਣੇ ਵਿਰੁੱਧ ਕੀਤੀ ਕਾਰਵਾਈ ‘ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ, ਕਿ ਪੰਥ ਵਿੱਚੋਂ ਕੱਢੇ ਗਏ ਲੋਕ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਲੈ ਰਹੇ ਹਨ। ਜਦਕਿ ਉਹ ਦਸੰਬਰ 2018 ‘ਚ ਹੀ ਪਾਰਟੀ ਦੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਚੁਕੇ ਹਨ, ਹੁਣ ਤਾਂ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਰੌਲਾ ਪਾ ਕੇ ਸਿਰਫ ਫੋਕਾ ਪ੍ਰਚਾਰ ਹਾਸਲ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਜੀ.ਕੇ ਨੇ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਇਹ ਸਵਾਲ ਕੀਤਾ ਸੀ ਕਿ ਆਖ਼ਰ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਕਾਰਗੁਜਾਰੀ ਦੇ ਕੀ ਕਾਰਨ ਹਨ? ਜਿਸ ਤੋਂ ਬਾਅਦ ਜੀ.ਕੇ ਵਿਰੁੱਧ ਮਤਾ ਪਾਉਣ ਲਈ ਜਿਹੜੀ ਮੀਟਿੰਗ ਕੀਤੀ ਗਈ ਸੀ, ਉਸ ਵਿੱਚ ਮਨਜੀਤ ਸਿੰਘ ਜੀ.ਕੇ ਖਿਲਾਫ ਅਦਾਲਤ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਅਧਾਰ ਬਣਾਇਆ ਗਿਆ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਈ ਇਸ ਮੀਟਿੰਗ ਵਿੱਚ ਸ਼ਾਮਲ ਆਹੁਦੇਦਾਰਾਂ ਨੇ ਜੀ.ਕੇ ਵਿਰੁੱਧ ਕਈ ਘੁਟਾਲਿਆਂ ਅਤੇ ਗਬਨ ਦੇ ਦੋਸ਼ਾਂ ਨੂੰ ਗਿਣਵਾਇਆ ਤੇ ਇਨ੍ਹਾਂ ਬਾਰੇ ਬਕਾਇਦਾ ਤੌਰ ‘ਤੇ ਲਿਖਤੀ ਮਤੇ ਵੀ ਪਾ ਕੇ ਪਾਸ ਕੀਤੇ ਗਏ।

ਜਦਕਿ ਮਨਜੀਤ ਸਿੰਘ ਜੀ.ਕੇ ਦਾ ਇਹ ਤਰਕ ਹੈ, ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਇਕਾਈ ਪਹਿਲਾਂ ਹੀ ਭੰਗ ਹੋ ਚੁਕੀ ਹੈ। ਲਿਹਾਜਾ ਇਸ ਇਕਾਈ ਦੀ ਕੋਰ ਕਮੇਟੀ ਕੋਲ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਜਿਹੜੀ ਹਾਰ ਮਿਲੀ ਹੈ, ਉਸ ਸਬੰਧੀ ਲੋਕ ਪਾਰਟੀ ਆਗੂਆਂ ਨੂੰ ਸਵਾਲ ਨਾ ਕਰ ਸਕਣ ਇਸੇ ਲਈ ਮੇਰੇ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਾ ਡਰਾਮਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਚੱਲੀ ਮੋਦੀ ਲਹਿਰ ਦੇ ਬਾਵਜੂਦ ਅਕਾਲੀ ਦਲ ਨੂੰ ਪੰਜਾਬ ਵਿੱਚ ਪੰਥਕ ਵੋਟਾਂ ਨਹੀਂ ਹਾਸਲ ਹੋ ਸਕੀਆਂ, ਜਿਹੜੀ ਕਿ ਅਕਾਲੀ ਆਗੂਆਂ ਦੀ ਮਾੜੀ ਕਾਰਗੁਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਹਾਰ ਦੇ ਕਾਰਨਾਂ ਦਾ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ।

ਦੱਸ ਦਈਏ ਕਿ ਜੀ.ਕੇ ਵਿਰੁੱਧ ਲਗਭਗ ਚਾਰ ਮਹੀਨੇ ਪਹਿਲਾਂ ਅਕਾਲੀ ਦਲ ਦੀ ਕੋਰ ਕਮੇਟੀ ਦੇ 35 ਮੈਂਬਰਾਂ ਨੇ ਹਸਤਾਖਰ ਕਰਕੇ ਇਹ ਮਤਾ ਪਾਇਆ ਸੀ, ਜਿਸ ਨੂੰ ਕਿ ਬੀਤੀ ਕੱਲ੍ਹ ਸ਼ੁੱਕਰਵਾਰ ਵਾਲੇ ਦਿਨ ਪਾਸ ਕਰ ਦਿੱਤਾ ਗਿਆ। ਇਸ ਮਤੇ ‘ਤੇ ਹਸਤਾਖਰ ਕਰਨ ਵਾਲਿਆਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਅਵਤਾਰ ਸਿੰਘ ਹਿੱਤ ਦਾ ਕਹਿਣਾ ਹੈ ਕਿ ਇਹ ਮਤਾ ਸਾਰਿਆਂ ਦੀ ਸਾਂਝੀ ਇੱਛਾ ਨਾਲ ਹੀ ਪਾਸ ਕੀਤਾ ਗਿਆ ਹੈ।

ਉਧਰ ਦੂਜੇ ਪਾਸੇ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਜੀ.ਕੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਿਲੀ ਹਾਰ ਤੋਂ ਬਾਅਦ ਸੁਖਬੀਰ ਬਾਦਲ ਵਿਰੁੱਧ ਬਿਆਨਬਾਜ਼ੀ ਕਰ ਰਹੇ ਸਨ, ਤੇ ਇੱਥੋਂ ਤੱਕ ਕਿ ਸਾਲ 2017 ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਵੀ ਜੀ.ਕੇ ਨੇ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਦੀ ਤਸਵੀਰ ਤੋਂ ਬਿਨਾਂ ਮੁਹਿੰਮ ਚਲਾਈ ਸੀ। ਹਾਲਾਂਕਿ ਉਨ੍ਹਾਂ ਚੋਣਾਂ ਵਿੱਚ ਜੀ.ਕੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਜਿੱਤ ਹੋਈ ਸੀ, ਪਰ ਇਸ ਦੇ ਬਾਵਜੂਦ ਇਹ ਗੱਲ ਪਾਰਟੀ ਆਗੂਆਂ ਨੂੰ ਖਟਕ ਰਹੀ ਸੀ ਕਿ ਜੀ.ਕੇ ਨੇ ਚੋਣ ਪ੍ਰਚਾਰ ਸੁਖਬੀਰ ਦੀ ਤਸਵੀਰ ਤੋਂ ਬਿਨਾਂ ਕੀਤਾ ਹੈ। ਜਦਕਿ ਜੀ.ਕੇ ਦਾ ਉਸ ਵੇਲੇ ਇਹ ਕਹਿਣਾ ਸੀ ਕਿ ਅਕਾਲੀ ਦਲ ਵਾਲੇ ਸਿੱਖ ਹਲਕਿਆਂ ਵਿੱਚ ਆਪਣੀ ਭਰੋਸੇਯੋਗਤਾ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰ ਰਹੇ ਹਨ।

 

Check Also

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! ..

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ …

Leave a Reply

Your email address will not be published. Required fields are marked *