ਜਦੋਂ ਤੱਕ ਸੁਖਬੀਰ ਬਾਦਲ ਦੇ ਹੱਥ ‘ਚ ਹੈ ਕਮਾਨ ਭਾਜਪਾ ਅਤੇ ਅਕਾਲੀ ਦਲ ਦਾ ਨਹੀਂ ਹੋ ਸਕਦਾ ਸਮਝੌਤਾ : ਢੀਂਡਸਾ

Global Team
2 Min Read

ਨਿਊਜ ਡੈਸਕ : ਸਿਆਸਤ ਜਿਸ ‘ਚ ਹਰ ਇੱਕ ਚੀਜ ਮੁਨਾਸਿਫ ਹੈ। ਕਦੋਂ ਕਿਸਦਾ ਕਿਵੇਂ ਸਮਝੌਤਾ ਹੋ ਜਾਵੇ ਅਤੇ ਕਦੋਂ ਕੌਣ ਕਿਸ ਦੇ ਬਾਗੀ ਹੋ ਜਾਵੇ ਇਹ ਸਮਝਣਾ ਬਹੁਤ ਮੁਸ਼ਕਿਲ ਹੈ। ਕੁਝ ਅਜਿਹੇ ਹੀ ਸਮੀਕਰਨ ਉਸ ਸਮੇਂ ਤੋਂ ਬਣਦੇ ਦਿਖਾਈ ਦੇ ਰਹੇ ਜਦੋਂ ਸਿਕੰਦਰ ਸਿੰਘ ਮਲੂਕਾ ਵੱਲੋਂ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਭਵਿੱਖ ‘ਚ ਇੱਕ ਵਾਰ ਫਿਰ ਭਾਜਪਾ ਅਤੇ ਅਕਾਲੀ ਦਲ ਦੀ ਭਾਈਵਾਲਤਾ ਹੋ ਸਕਦੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਢੀਂਡਸਾ ਦਾ ਕਹਿਣਾ ਹੈ ਕਿ  ਜਦੋਂ ਤੱਕ ਸੁਖਬੀਰ ਬਾਦਲ ਦੇ ਹੱਥ ‘ਚ ਅਕਾਲੀ ਦਲ ਦੀ ਕਮਾਨ ਹੈ  ਉਦੋਂ ਤੱਕ ਭਾਜਪਾ ਅਤੇ ਅਕਾਲੀ ਦਲ ਦਾ ਸਮਝੌਤਾ ਨਹੀਂ ਹੋ ਸਕਦਾ ।

ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨੂੰ ਧੋਖਾ ਦਿੱਤਾ ਹੈ,। ਅਜਿਹੇ ਵਿੱਚ ਭਾਜਪਾ ਅਤੇ ਅਕਾਲੀ ਦਲ ਸਮਝੌਤਾ ਹੋਵੇਗਾ ਇਸ ਦੀ ਉਮੀਦ ਬਹੁਤ ਘੱਟ ਹੈ।  ਇਸ ਮੌਕੇ ਢੀਂਡਸਾ ਨੇ ਸਰਕਾਰ ਦੀ ਕਾਰਗੁਜਾਰੀ ‘ਤੇ ਵੀ ਸਵਾਲ ਉਠਾਏ ਹਨ। ਢੀਂਡਸਾ ਨੇ ਕਿਹਾ ਕਿ ਅੱਜ ਜਗ੍ਹਾ ਜਗ੍ਹਾ ਕਤਲ ਹੋ ਰਹੇ ਹਨ। ਡਾਕੇ ਵੱਜ ਰਹੇ ਹਨ ਅਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਢੀਂਡਸਾ ਨੇ ਇਸ ਮੌਕੇ ਆਮ ਆਦਮੀ ਪਾਰਟੀ ‘ਤੇ ਟਿਕਟਾਂ ਵੇਚਣ ਦਾ ਵੀ ਦੋਸ਼ ਲਾਇਆ। ਢੀਂਡਸਾ ਨੇ ਬੋਲਦਿਆਂ ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਪ੍ਰਤੀਕਿਰਿਆ ਦਿੱਤੀ।

Share this Article
Leave a comment