Home / ਸੰਸਾਰ / ਪੁਲਵਾਮਾ ਹਮਲਾ : ਘਟਨਾ ਤੋਂ ਬਾਅਦ ਆਸਟ੍ਰੇਲੀਆਈ ਲੋਕ ਵੀ ਪੈ ਗਏ ਪਾਕਿਸਤਾਨ ਦੇ ਪਿੱਛੇ..

ਪੁਲਵਾਮਾ ਹਮਲਾ : ਘਟਨਾ ਤੋਂ ਬਾਅਦ ਆਸਟ੍ਰੇਲੀਆਈ ਲੋਕ ਵੀ ਪੈ ਗਏ ਪਾਕਿਸਤਾਨ ਦੇ ਪਿੱਛੇ..

ਆਸ਼ਟ੍ਰੇਲੀਆ : ਜਿਥੇ ਇੱਕ ਪਾਸੇ ਪੁਲਵਾਮਾ ਹਮਲੇ ‘ਚ 40 ਭਾਰਤੀ ਫੌਜੀ ਜਵਾਨਾਂ ਦੇ ਸ਼ਹੀਦ ਹੋ ਜਾਣ ਕਾਰਨ ਪੂਰਾ ਦੇਸ਼ ਸੋਗ ਵਿੱਚ ਡੁੱਬ ਕੇ ਇਸ ਦੀ ਨਿੰਦਾ ਕਰ ਰਿਹਾ ਹੈ ਉੱਥੇ ਹੋਰਨਾਂ ਦੇਸ਼ਾਂ ਵੱਲੋਂ ਵੀ ਇਸ ਦੁੱਖਦਾਈ ਘਟਨਾ ‘ਚ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹੋਰਨਾਂ ਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਉੱਥੇ ਸਾਂਤਮਈ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਦੱਸ ਦਈਏ ਕਿ ਇਸ ਹਮਲੇ ਦੀ ਜਿੰਮੇਵਾਰੀ ਪਾਕਿਸਤਾਨ ‘ਚ ਸਰਗਰਮ ਅੱਤਵਾਦੀ ਜੈਸ਼-ਏ-ਮੁਹੰਮਦ ਨੇ ਲਈ ਹੈ। ਇਸ ਅੱਤਵਾਦੀ ਹਮਲੇ ਸਬੰਧੀ ਆਸ਼ਟ੍ਰੇਲੀਆ ‘ਚ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਮੂਲ ਦੇ ਲੋਕਾਂ ਨੇ ਹੱਥ ਵਿੱਚ ‘ਅੱਤਵਾਦ ਨੂੰ ਨਾ ਕਹੋ’ ‘ਪਾਕਿਸਤਾਨ ਦਾ ਸਮਰਥਣ ਕਰਨਾ ਬੰਦ ਕਰੋ’ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ ਤੇ ‘ਭਾਰਤ ਮਾਤਾ ਦੀ ਜੈਅ’ ਦੇ ਨਾਅਰੇ ਲਗਾਏ ਜਾ ਰਹੇ ਸਨ।

ਇਸ ਸਬੰਧੀ ਬੋਲਦਿਆਂ ਸਥਾਨਕ ਕੌਂਸਲਰ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਇਸ ਬਾਰੇ ਆਸਟ੍ਰੇਲੀਆ ਵਸਨੀਕ ਕਾਰਤਿਕ ਅਰਾਸ਼ੂ ਨੇ ਇਸ ਪ੍ਰਦਰਸ਼ਨ ਨੂੰ ਸ਼ਾਂਤਮਈ ਪ੍ਰਦਰਸ਼ਣ ਦੱਸਦਿਆਂ ਕਿਹਾ ਕਿ ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈ ਜਿਸ ਲਈ ਇਹ ਪ੍ਰਦਰਸ਼ਣ ਵੀ ਸ਼ਹੀਦਾਂ ਪ੍ਰਤੀ ਪਿਆਰ ਨੂੰ ਜਾਹਰ ਕਰਦਾ ਹੈ। ਇਸ ਦੇ ਨਾਲ ਹੀ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਨੇ ਜੰਮੂ ਕਸ਼ਮੀਰ ‘ਚ ਫੌਜੀ ਜਵਾਨਾਂ ‘ਤੇ ਹੋਏ ਹਮਲੇ  ਤੋਂ ਬਾਅਦ ਅੱਤਵਾਦੀ ਹਮਲਿਆਂ ਸਬੰਧੀ ਅੰਤਰ-ਰਾਸਟਰੀ ਭਾਈਚਾਰੇ ਦੇ ਨਾਲ ਨਿੰਦਾ ਕਰਦਾ ਹੈ।

ਜਾਣਕਾਰੀ ਮੁਤਾਬਿਕ ਸਿਡਨੀ ‘ਚ ਹੈਰਿਸ ਪਾਰਕ ਵਿਖੇ ਮੰਗਲਵਾਰ ਨੂੰ ਸ਼ਹੀਦਾਂ ਨੂੰ ਸਮਰਪਤ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਹੈ। ਇਸ ਸਬੰਧੀ ਲੇਬਰ ਪਾਰਟੀ ਦੇ ਨੇਤਾ ਬਿਲ ਸ਼ਾਟੇਨ ਨੇ ਜਿੱਥੇ ਇਸ ਹਮਲੇ ਦੀ ਨਿੰਦਾ ਕੀਤੀ ਉੱਥੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਲੋਕ ਅੱਤਵਾਦ ਵਿਰੁੱਧ ਜੋ ਵੀ ਕਾਰਵਾਈ ਕਰਨਗੇ ਅਸੀ ਉਨ੍ਹਾਂ ਦੇ ਨਾਲ ਖੜ੍ਹਾਂਗੇ।

Check Also

ਇੱਕ ਅਜਿਹੀ ਥਾਂ ਜਿੱਥੇ ਦਵਾਈਆਂ ਨਾਲ ਨਹੀਂ ਅੱਗ ਲਾ ਕੇ ਕੀਤਾ ਜਾਂਦਾ ਹੈ ਇਨਸਾਨ ਦਾ ਇਲਾਜ਼..

ਨਵੀਂ ਦਿੱਲੀ : ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਉਹ ਵੱਖ ਵੱਖ ਤਰ੍ਹਾਂ …

Leave a Reply

Your email address will not be published. Required fields are marked *