ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਕੋਨਕੋਰਸ-ਏ ‘ਚ ਆਯੋਜਿਤ ਦੁਬਈ ਡਿਊਟੀ ਫਰੀ ਮਿਲੇਨੀਅਮ ਮਿਲੀਅਨੇਅਰ ਅਤੇ ਫਾਈਨੈਸਟ ਸਰਪ੍ਰਾਈਜ਼ ਡਰਾਅ ਵਿੱਚ ਬੁੱਧਵਾਰ ਨੂੰ ਦੋ ਜੇਤੂ ਐਲਾਨੇ ਗਏ ਹਨ। ਇਨ੍ਹਾਂ ਵਿੱਚ ਇੱਕ ਅਮੀਰਾਤ ਵਾਸੀ ਅਤੇ ਇੱਕ ਭਾਰਤੀ ਹੈ। ਭਾਰਤੀ ਮੂਲ ਦੇ ਵਿਅਕਤੀ ਨੇ 10 ਲੱਖ ਡਾਲਰ (ਕਰੀਬ 8 ਕਰੋੜ ਭਾਰਤੀ ਰੁਪਏ) ਜਿੱਤੇ ਹਨ।
ਪਰ ਹੈਰਾਨੀ ਵਾਲੀ ਗੱਲ ਇਗ ਹੋਈ ਕਿ ਵੱਡੀ ਰਕਮ ਜਿੱਤਣ ਵਾਲੇ ਦੋਵੇਂ ਪ੍ਰੋਗਰਾਮ ‘ਚ ਨਹੀਂ ਪਹੁੰਚੇ ਅਤੇ ਨਾ ਹੀ ਕੋਈ ਸੰਪਰਕ ਕੀਤਾ। ਜਦੋਂ ਕੰਪਨੀ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸੰਪਰਕ ਨਹੀਂ ਹੋ ਸਕਿਆ। ਕਈ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਸੰਪਰਕ ਤੋਂ ਬਾਹਰ ਹਨ। ਡਰਾਅ ਕਰਵਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਆਪਣੀ ਜਿੱਤ ਬਾਰੇ ਪਤਾ ਲੱਗੇਗਾ ਤਾਂ ਉਹ ਯਕੀਨੀ ਤੌਰ ‘ਤੇ ਹੈਰਾਨ ਰਹਿ ਜਾਣਗੇ।
UAE ਵਿੱਚ ਰਹਿਣ ਵਾਲਾ ਇੱਕ ਇਮੀਰਾਤੀ ਨਾਗਰਿਕ ਮੁਹੰਮਦ ਅਲ ਸ਼ੇਹੀ, ਟਿਕਟ ਨੰਬਰ 2637 ਦੇ ਨਾਲ ਮਿਲੇਨੀਅਮ ਮਿਲੀਅਨੇਅਰ ਸੀਰੀਜ਼ 454 ਵਿੱਚ 1 ਮਿਲੀਅਨ ਡਾਲਰ ਦਾ ਜੇਤੂ ਬਣਿਆ, ਜਿਸ ਨੂੰ ਉਸਨੇ 10 ਮਾਰਚ ਨੂੰ ਆਨਲਾਈਨ ਖਰੀਦਿਆ ਸੀ। 1999 ਵਿੱਚ ਲਾਂਚ ਹੋਣ ਤੋਂ ਬਾਅਦ ਅਲ ਸ਼ੇਹੀ ਮਿਲੇਨੀਅਮ ਮਿਲੀਅਨੇਅਰ ਪ੍ਰੋਮੋਸ਼ਨ ਵਿੱਚ 1 ਮਿਲੀਅਨ ਡਾਲਰ ਜਿੱਤਣ ਵਾਲਾ 14ਵਾਂ ਅਮੀਰਾਤੀ ਨਾਗਰਿਕ ਹੈ। ਇਨਾਮ ਦਾ ਦੂਜਾ ਜੇਤੂ ਮੁਹੰਮਦ ਜਮਾਲ ਇਲਮੀ ਹੈ, ਜੋ ਦੁਬਈ ਵਿੱਚ ਰਹਿਣ ਵਾਲਾ ਇੱਕ ਭਾਰਤੀ ਨਾਗਰਿਕ ਹੈ। ਇਲਮੀ ਨੂੰ ਮਿਲੇਨੀਅਮ ਮਿਲੀਅਨੇਅਰ ਸੀਰੀਜ਼ 453 ਵਿੱਚ ਟਿਕਟ ਨੰਬਰ 0121 ਦੇ ਨਾਲ 1 ਮਿਲੀਅਨ ਡਾਲਰ ਦਾ ਜੇਤੂ ਘੋਸ਼ਿਤ ਕੀਤਾ ਗਿਆ ਸੀ, ਜੋ ਉਸਨੇ 27 ਫਰਵਰੀ ਨੂੰ ਸਪੇਨ ਜਾਂਦੇ ਸਮੇਂ ਮੈਡ੍ਰਿਡ ਵਿੱਚ ਖਰੀਦਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।