ਪਤਨੀ ਪੀੜਤ ਪਤੀ ਨੇ ਜਾਣਬੁਝ ਕੇ ਤੋੜਿਆ ਕਾਨੂੰਨ ਕਿਹਾ ਘਰ ਜਾਣ ਤੋਂ ਜੇਲ੍ਹ ਜਾਣਾ ਬਹਿਤਰ

TeamGlobalPunjab
3 Min Read

ਫਲੋਰਿਡਾ: ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਖੇ ਲਿਓਨਾਰਡ ਓਲਸਨ ਨਾਮ ਦੇ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਿਓਨਾਰਡ ਨੇ ਗੱਡੀ ਦੀ ਸਨਰੂਫ ‘ਤੇ ਖੜ੍ਹੇ ਹੋ ਗੱਡੀ ਦੀ ਰਫਤਾਰ 100 ਕਰਕੇ ਇਕ-ਦੋ ਸਟੰਟ ਕੀਤੇ ਸਨ ਜਿਹੜੇ ਕਿ ਕਾਨੂੰਨ ਗਲਤ ਹਨ। ਅਜਿਹਾ ਕਰਦੇ ਹੋਏ ਲਿਓਨਾਰਡ ਨੂੰ ਹਿਲਸਬੋਰੋਅ ਕਾਊਂਟੀ ਸ਼ੈਰਿਫ ਡਿਪਟੀ ਨੇ ਦੇਖ ਲਿਆ ‘ਤੇ ਵੀਡੀਓ ਰਿਕਾਰਡ ਕਰ ਲਈ। ਪਰ ਪੁਲਸ ਦੇ ਸਾਹਮਣੇ ਆਉਂਦੇ ਹੀ ਲਿਓਨਾਰਡ ਸਾਫ ਮੁਕਰ ਗਿਆ ਅਤੇ ਕਿਹਾ ਕਿ ਉਸਨੇ ਛੱਤ ਖੋਲ੍ਹੀ ਹੀ ਨਹੀਂਂ। ਇਹ ਸੁਣ ਕੇ ਸ਼ੈਰਿਫ ਨੇ ਉਸ ਸਟੰਟ ਦੀ ਵੀਡੀਓ ਉਸਨੂੰ ਦਿਖਾਈ ਤਾਂ ਉਸ ਤੋਂ ਬਾਅਦ ਲਿਓਨਾਰਡ ਨੇ ਵੀ ਆਪਣੇ ਬਿਆਨ ਬਦਲ ਲਏ।

ਪੁਲਿਸ ਅਧਿਕਾਰੀ ਨੇ ਇਸ ਮਾਮਲੇ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਮੈਂ ਲਿਓਨਾਰਡ ਨੂੰ ਕਿਹਾ ਕਿ ਉਨ੍ਹਾਂ ਦਾ ਵੀਡੀਓ ਸਾਡੇ ਕੋਲ ਹੈ ਤਾਂ ਉਹ ਕਹਿਣ ਲੱਗੇ ਕਿ ਮੈਂ ਖੁਦ ਹੀ ਜੇਲ੍ਹ ਜਾਣਾ ਚਾਹੁੰਦਾ ਹਾਂ ਅਤੇ ਇਹ ਸਭ ਕੁਝ ਇਸਲਈ ਕੀਤਾ ਕਿ ਲੋਕ ਮੈਨੂੰ ਕਾਨੂੰਨ ਤੋੜਦਾ ਦੇਖ ਸ਼ਿਕਾਇਤ ਦਰਜ ਕਰਵਾ ਦੇਣ। ਮੈਂ ਆਪਣੀ ਘਰਵਾਲੀ (ਪਤਨੀ) ਕੋਲ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਮੇਰੇ ਨਾਲ ਨੌਕਰਾਂ ਵਰਗਾ ਵਰਤਾਓ ਕਰਦੀ ਹੈ। ਮੈਂ ਉਸ ਤੋਂ ਤੰਗ ਆ ਚੁੱਕਾ ਹਾਂ, ਇਸ ਲਈ ਉਸ ਤੋਂ ਦੂਰ ਜਾਣਾ ਚਾਹੁੰਦਾ ਹਾਂ ਅਤੇ ਜੇਲ ਤੋਂ ਬਿਹਤਰ ਜਗ੍ਹਾਂ ਹੋਰ ਕਿਹੜੀ ਹੋ ਸਕਦੀ ਹੈ। ਮੈਂ ਘਰ ਨਹੀਂ ਜਾਣਾ। ਇਸ ਤੋਂ ਤਾਂ ਚੰਗਾ ਹੈ ਕਿ ਮੈਨੂੰ ਜੇਲ ਵਿਚ ਬੰਦ ਕਰ ਦਿਓ ਤਾਂ ਜੋ ਕੁਝ ਸਮੇਂ ਲਈ ਤਾਂ ਮੈਨੂੰ ਪਤਨੀ ਤੋਂ ਛੁਟਕਾਰਾ ਮਿਲ ਸਕੇ।

ਪੁਲਿਸ ਨੇ ਦੱਸਿਆ ਕਿ ਅਸੀਂ ਵੀ ਲਿਓਨਾਰਡ ਦੀ ਇੱਛਾ ਪੂਰੀ ਕਰਦੇ ਹੋਏ ਉਸਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ‘ਚ ਜੇਲ ਭੇਜ ਦਿੱਤਾ। ਹਾਲਾਂਕਿ ਲਿਓਨਾਰਡ ਨੇ ਜੇਲ ਵਿਚ ਵੀ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਹਿਣ ਲੱਗਾ ਕਿ ਉਸਦੀ ਗੱਡੀ ਆਪਣੇ ਆਪ ਚੱਲਣ ਲੱਗਦੀ ਹੈ ਅਤੇ ਉਸ ਵਿਚ ਇਕ ਕੰਪਿਊਟਰ ਲੱਗਾ ਹੋਇਆ ਹੈ। ਇਸ ਲਈ ਸੋਚਿਆ ਕਿ ਕਿਉਂ ਨਾ ਛੱਤ ਖੋਲ੍ਹ ਕੇ ਭਗਵਾਨ ਦਾ ਧੰਨਵਾਦ ਹੀ ਕਰ ਦਿਆ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਵੀ ਲਿਓਨਾਰਡ ਦੇ ਡਰਾਮੇ ਦਾ ਖੁਬ ਮਜ਼ਾ ਲਿਆ।

ਵੈਸੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਈ ਆਪਣੀ ਮਰਜ਼ੀ ਨਾਲ ਜੇਲ ਜਾਣ ਲਈ ਤਿਆਰ ਹੋਇਆ ਹੋਵੇ। ਕੁਝ ਸਾਲ ਪਹਿਲਾਂ ਵੀ ਲਾਰੇਂਸ ਰਿਪਲ ਨਾਮ ਦੇ ਇਕ ਵਿਅਕਤੀ ਨੇ ਵੀ ਬੈਂਕ ਲੁੱਟਣ ਦੇ ਬਾਅਦ ਪੁਲਸ ਦੇ ਆਉਣ ਦਾ ਇੰਤਜ਼ਾਰ ਕੀਤਾ ਸੀ ਕਿਉਂਕਿ ਉਸਨੇ ਆਪਣੇ ਪਤਲੀ ਕੋਲ ਜਾਣ ਦੀ ਬਜਾਏ ਜੇਲ ਜਾਣਾ ਸੀ।

Share this Article
Leave a comment