ਨਿਊਜ਼ ਡੈਸਕ: ਕੈਨੇਡਾ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ ਕਿਉਂਕਿ ਉਥੇ ਜ਼ਿਆਦਾਤ ਪੰਜਾਬੀ ਰਹਿੰਦੇ ਹਨ। ਅੰਕੜਿਆਂ ਮੁਤਾਬਿਕ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਰਹਿ ਰਹੇ ਨਾਨ ਪਰਮਾਨੈਂਟ ਰੈਜ਼ੀਡੈਂਟਸ (NPRs) ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਮੂਲ ਦੇ ਵਿਅਕਤੀਆਂ ਦੀ ਹੈ । ਕੈਨੇਡਾ ਵਿੱਚ ਰਹਿਣ ਵਾਲੇ 28.5% ਨਾਨ ਪਰਮਾਨੈਂਟ ਰੈਜ਼ੀਡੈਂਟਸ ਦਾ ਜਨਮ ਭਾਰਤ ਵਿੱਚ ਹੋਇਆ ਹੈ ਜਦੋਂਕਿ 10.5% ਨਾਨ ਪੀ ਆਰ ਚੀਨ ਵਿੱਚ ਜੰਮੇ ਹਨ।
ਦਸ ਦਈਏ ਕਿ NPRs ਦੀ ਸ਼੍ਰੇਣੀ ਵਿੱਚ ਅਸਥਾਈ ਤੌਰ ਤੇ ਰਹਿ ਰਹੇ ਵਿਅਕਤੀ ਜਿਵੇਂ ਕਿ ਇੰਟਰਨੈਸ਼ਨਲ ਵਿਦਿਆਰਥੀ , ਸੁਪਰ ਵੀਜ਼ਾ ਹੋਲਡਰ ਸ਼ਰਨਾਰਥੀ ਦਾਅਵੇਦਾਰ ਅਤੇ ਵਰਕ ਪਰਮਿਟ ਹੋਲਡਰ ਆਦਿ ਆਉਂਦੇ ਹਨ ।ਆਸਾਨ ਸ਼ਬਦਾਂ ‘ਚ ਕਹੀਏ ਤਾਂ ਜਿਹੜੇ ਵਿਅਕਤੀ ਕੈਨੇਡਾ ਵਿੱਚ ਪੱਕੇ ਭਾਵ ਪੀ ਆਰ ਨਹੀਂ ਹਨ , ਉਹ ਇਸ ਸ਼੍ਰੇਣੀ ਵਿੱਚ ਆਉਂਦੇ ਹਨ । 2021 ਦੀ ਮਰਦਮਸ਼ੁਮਾਰੀ ਵਿੱਚ ਨਾਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਲਗਭਗ 1 ਮਿਲੀਅਨ ਸੀ, ਜੋ ਕਿ ਕੈਨੇਡਾ ਦੀ ਕੁੱਲ ਆਬਾਦੀ ਦਾ 2.5% ਬਣਦੀ ਹੈ।
ਜ਼ਿਕਰਯੋਗ ਹੈ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਹਾਲ ਵਿੱਚ ਹੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ ਹੈ । ਕੈਨੇਡਾ ‘ਚ ਆਬਾਦੀ ਦੀ ਵਿਕਾਸ ਦਰ ਇਸ ਸਮੇਂ 2.7 ਫ਼ੀਸਦੀ ਹੈ ਅਤੇ ਇਹ 1957 ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates