Home / ਸਿਆਸਤ / ਨਹੀਂ ਹੱਲ ਹੋਵੇਗਾ ਕੈਪਟਨ-ਸਿੱਧੂ ਵਿਵਾਦ? ਰਾਹੁਲ ਗਏ ਲੰਡਨ, ਕੈਪਟਨ ਨੇ ਕੀਤਾ ਦਿੱਲੀ ਦੌਰਾ ਰੱਦ

ਨਹੀਂ ਹੱਲ ਹੋਵੇਗਾ ਕੈਪਟਨ-ਸਿੱਧੂ ਵਿਵਾਦ? ਰਾਹੁਲ ਗਏ ਲੰਡਨ, ਕੈਪਟਨ ਨੇ ਕੀਤਾ ਦਿੱਲੀ ਦੌਰਾ ਰੱਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ‘ਚ ਕੀਤੇ ਗਏ ਵਜ਼ਾਰਤੀ ਫੇਰਬਦਲ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਬਦਲੇ ਜਾਣ ਤੋਂ ਪੈਦਾ ਹੋਏ ਵਿਵਾਦ ਨੇ ਹੌਲੀ ਹੌਲੀ ਇੰਨਾ ਗੰਭੀਰ ਰੂਪ ਧਾਰਨ ਕਰ ਲਿਆ ਹੈ ਕਿ ਹੁਣ ਇਹ ਵਿਵਾਦ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਵਿਦੇਸ਼ ਦੌਰੇ ‘ਤੇ ਲੰਡਨ ਚਲੇ ਗਏ ਹਨ, ਉੱਥੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਆਪਣਾ ਦਿੱਲੀ ਦੌਰਾ ਰੱਦ ਕਰ ਦਿੱਤਾ ਹੈ। ਕੈਪਟਨ ਨੇ ਦਿੱਲੀ ਵਿਖੇ ਨੀਤੀ ਆਯੋਗ ਦੀ ਬੈਠਕ ਵਿੱਚ ਹਿੱਸਾ ਲੈਣ ਜਾਣਾ ਸੀ ਜਿਨ੍ਹਾਂ ਦੀ ਜਗ੍ਹਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਮੀਦ ਕੀਤੀ ਜਾ ਰਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਦਿੱਲੀ ਵਿਖੇ ਇਸ ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚਣਗੇ ਤਾਂ ਉੱਥੇ ਉਹ ਉਨ੍ਹਾਂ ਅਹਿਮਦ ਪਟੇਲ ਨੂੰ ਮਿਲਣਗੇ ਜਿਨ੍ਹਾਂ ਦੀ ਜਿੰਮੇਵਾਰੀ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਕੈਪਟਨ-ਸਿੱਧੂ ਵਿਵਾਦ ਹੱਲ ਕਰਨ ਲਈ ਲਾਈ ਸੀ। ਪਰ ਕੈਪਟਨ ਵੱਲੋਂ ਦਿੱਲੀ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਇਹ ਵਿਵਾਦ ਦਾ ਹੱਲ ਹੋਣਾ ਵੀ ਖਟਾਈ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ। ਤੇਜੀ ਨਾਲ ਬਦਲੇ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਇਸ ਸੰਕਟ ਨੂੰ ਹੋਰ ਡੂੰਘਾ ਹੋਣਾ ਇਸ ਲਈ ਕਰਾਰ ਦਿੱਤਾ ਜਾ ਰਿਹਾ ਹੈ ਕਿਉਕਿ ਇਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਜਲੀ ਵਿਭਾਗ ਦਾ ਚਾਰਜ ਸਿੱਧੂ ਨੇ ਅਜੇ ਤੱਕ ਨਹੀਂ ਸੰਭਾਲਿਆ ਹੈ, ਉੱਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਅੰਦਰੋ ਅੰਦਰੀ ਸਿੱਧੂ ਵੱਲੋਂ ਬਿਜਲੀ ਮਹਿਕਮੇਂ ਦਾ ਚਾਰਜ ਨਾ ਸੰਭਾਲਣ ‘ਤੇ ਸਖਤ ਨਰਾਜ਼ਗੀ ਜਾਹਰ ਕਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਚੁੱਪੀ ਸਾਧੀ ਬੈਠੇ ਨਵਜੋਤ ਸਿੰਘ ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ?  

Check Also

ਵਰਲਡ ਕਬੱਡੀ ਕੱਪ ਦੌਰਾਨ ਵਾਪਰੀ ਵੱਡੀ ਦੁਰਘਟਨਾ, ਰੋਕਣਾ ਪਿਆ ਮੈਚ

ਬਠਿੰਡਾ : ਖੇਡ ਦੌਰਾਨ ਖਿਡਾਰੀਆਂ ਨੂੰ ਸੱਟ ਫੇਟ ਲੱਗ ਜਾਣਾ ਮਾਮੂਲੀ ਗੱਲ ਹੈ ਅਤੇ ਜਦੋਂ …

Leave a Reply

Your email address will not be published. Required fields are marked *