Home / ਕੈਨੇਡਾ / ਨਵੀਂ ਫੂਡ ਗਾਈਡ ਕੈਨੇਡੀਅਨਾਂ ਦੀ ਜੇਬ ਲਈ ਰਹੇਗੀ ਫਾਇਦੇਮੰਦ, ਮਿਲੇਗੀ ਕਈ ਡਾਲਰਾਂ ਦੀ ਰਾਹਤ

ਨਵੀਂ ਫੂਡ ਗਾਈਡ ਕੈਨੇਡੀਅਨਾਂ ਦੀ ਜੇਬ ਲਈ ਰਹੇਗੀ ਫਾਇਦੇਮੰਦ, ਮਿਲੇਗੀ ਕਈ ਡਾਲਰਾਂ ਦੀ ਰਾਹਤ

ਓਟਾਵਾ: ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਦੇ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਦੇ ਮੱਦੇਨਜ਼ਰ ਹਰ ਸਾਲ ਵਾਂਗ ਪੇਸ਼ ਕੀਤੀ ਗਈ ਨਵੀਂ ਫੂਡ ਗਾਈਡ ਜਿਥੇ ਉਨ੍ਹਾਂ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਸਾਬਤ ਹੋਵੇਗੀ, ਉੱਥੇ ਹੀ ਉਨ੍ਹਾਂ ਦੀ ਜੇਬ ਲਈ ਵੀ ਕਾਫੀ ਫਾਇਦੇਮੰਦ ਰਹੇਗੀ, ਕਿਉਂਕਿ ਇਕ ਸਟੱਡੀ ‘ਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਦੀ ਨਵੀਂ ਫੂਡ ਗਾਈਡ ਦੀ ਸਹਾਇਤਾ ਨਾਲ ਹਰ ਪਰਿਵਾਰ ਸਾਲਾਨਾ 475 ਰੁਪਏ ਦੀ ਬਚਤ ਕਰ ਸਕੇਗਾ। ਡਲਹੌਜ਼ੀ ਯੂਨੀਵਰਸਿਟੀ ਅਤੇ ਦਿ ਯੂਨੀਵਰਸਿਟੀ ਆਫ ਗੁਇਲਫ ਵੱਲੋਂ ਕੈਨੇਡਾ ਪੱਧਰ ‘ਤੇ 1,017 ਲੋਕਾਂ ਨੂੰ ਆਪਣੇ ਅਧਿਐਨ ‘ਚ ਸ਼ਾਮਲ ਕੀਤਾ ਗਿਆ। ਅਧਿਐਨ ਦਾ ਮੁੱਖ ਮਕਸਦ ਇਹ ਜਾਣਨਾ ਸੀ ਕਿ 2019 ਦੀ ਫੂਡ ਗਾਈਡ ਪ੍ਰਤੀ ਲੋਕਾਂ ਦੇ ਮਨਾਂ ‘ਚ ਕੀ ਧਾਰਨਾ ਹੈ ਅਤੇ ਇਸ ਮੁਤਾਬਕ ਚੱਲ ਕੇ ਕੈਨੇਡੀਅਨ ਨਾਗਰਿਕਾਂ ਦੇ ਖਰਚਿਆਂ ‘ਚ ਕਿਸ ਤਰ੍ਹਾਂ ਦੀ ਤਬਦੀਲੀ ਆਵੇਗੀ। Image result for canadian food guide ਅੰਕੜਿਆਂ ਮੁਤਾਬਕ ਇਸ ਸਾਲ ਦੀ ਫੂਡ ਗਾਈਡ ਪਹਿਲਾਂ ਨਾਲੋਂ ਸਸਤੀ ਹੈ ਅਤੇ ਇਸ ਦੀ ਸਹਾਇਤਾ ਨਾਲ ਲੋਕਾਂ ਦੀ ਜੇਬ ਤੋਂ ਭਾਰ ਘਟੇਗਾ। ਇਸ ਤੋਂ ਇਲਾਵਾ 52.4 ਫੀਸਦੀ ਲੋਕਾਂ ਨੇ ਇਸ ਗਾਈਡ ਨੂੰ ਅਪਨਾਉਣ ਸਬੰਧੀ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਫੂਡ ਗਾਈਡ ਦੀਆਂ ਸਿਫਾਰਿਸ਼ਾਂ ਮੁਤਾਬਕ ਅਜਿਹਾ ਭੋਜਨ ਖਾਣ ਲਈ ਆਮ ਨਾਲੋਂ ਜ਼ਿਆਦਾ ਸਮਾਂ ਦੇਣਾ ਪਵੇਗਾ। ਇਸ ਦੇ ਨਾਲ ਹੀ ਇਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਫੂਡ ਗਾਈਡ ਪੌਦਾ-ਆਧਾਰਤ ਆਹਾਰ ‘ਤੇ ਜ਼ੋਰ ਦਿੰਦੀ ਹੈ, ਜੋ ਬਹੁਤ ਜ਼ਿਆਦਾ ਸਵਾਦ ਭਰਪੂਰ ਨਹੀਂ ਹੁੰਦਾ। ਇਸ ਤੋਂ ਇਲਾਵਾ ਬੇਸ਼ੱਕ 26.5 ਫੀਸਦੀ ਲੋਕਾਂ ਦਾ ਇਹ ਕਹਿਣਾ ਸੀ ਕਿ ਨਵੀਂ ਫੂਡ ਗਾਈਡ ਮਹਿੰਗੀ ਸਾਬਤ ਹੋ ਸਕਦੀ ਹੈ ਪਰ ਸਰਵੇਖਣ ‘ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਫੂਡ ਗਾਈਡ ਮੁਤਾਬਕ ਚੱਲ ਕੇ ਲੋਕ ਆਪਣੇ ਪੈਸਿਆਂ ਦੀ ਬੱਚਤ ਕਰ ਸਕਦੇ ਹਨ।

Check Also

ਆਸਟ੍ਰੇਲੀਆ : ਸੱਤ ਜੇਬਕਤਰੇ ਗ੍ਰਿਫਤਾਰ, ਦੋ ਭਾਰਤੀ ਸ਼ਾਮਲ!

ਮੈਲਬੌਰਨ : ਆਸਟਰੇਲੀਆ ਪੁਲਿਸ ਵੱਲੋਂ ਇੱਕ ਜੇਬਕਤਰਿਆਂ ਦੇ ਗਰੁੱਪ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ …

Leave a Reply

Your email address will not be published. Required fields are marked *