ਦੋ ਡੇਰਾ ਪ੍ਰੇਮੀਆਂ ਨੂੰ 5-5 ਸਾਲ ਦੀ ਕੈਦ, ਸੌਦਾ ਸਾਧ ਦੇ ਜੇਲ੍ਹ ਜਾਣ ਮਗਰੋਂ ਮਿੰਨੀ ਬੱਸ ਨੂੰ ਲੈ ਸੀ ਅੱਗ

Prabhjot Kaur
2 Min Read

ਸੰਗਰੂਰ : ਇਥੋਂ ਦੀ ਇੱਕ ਸੈਸ਼ਨ ਅਦਾਲਤ ਨੇ ਅਗਜ਼ਨੀ ਦੇ ਇੱਕ ਕੇਸ ਸਬੰਧੀ ਫੈਸਲਾ ਸੁਣਾਉਂਦਿਆਂ 2 ਦੋ ਡੇਰਾ ਪ੍ਰੇਮੀਆਂ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸੇ ਕੇਸ ‘ਚ ਬਾਕੀ ਦੇ ਪੰਜ ਸਹਿ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਲੋਕਾਂ ‘ਤੇ ਇਹ ਦੋਸ਼ ਸੀ ਕਿ ਇਨ੍ਹਾਂ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ ਵਲੋਂ ਸਜ਼ਾ ਸੁਣਾਏ ਜਾਣਦੱਸ ਤੋਂ ਬਾਅਦ ਭੜਕ ਕੇ ਇੱਕ ਮਿੰਨੀ ਬਸ ਨੂੰ ਅੱਗ ਲਾ ਦਿੱਤੀ ਸੀ।
ਦੱਸ ਦਈਏ ਕਿ ਥਾਣਾ ਸਦਰ ਧੂਰੀ ਵਿੱਖੇ ਪੁਲਿਸ ਨੇ 25 ਅਗਸਤ 2017 ਨੂੰ ਇੱਕ ਮਾਮਲਾ ਦਰਜ਼ ਕੀਤਾ ਸੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਤੇ ਅਰਧ ਸੈਨਿਕ ਦਲ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ‘ਚ ਧੂਰੀ ਦੇ ਨਾਮ ਚਰਚਾ ਘਰ ਕਿਲ੍ਹਾ ਹਕੀਮਾਂ ਵਿਖੇ ਤਾਇਨਾਤ ਸਨ ਕਿ ਇਸ ਦੌਰਾਨ ਕੁਝ ਨੌਜਵਾਨ ਮੋਟਰਸਾਈਕਲ ‘ਤੇ ਆਏ। ਜਿਨ੍ਹਾਂ ਨੇ ਉਥੇ ਖੜ੍ਹੀ ਇੱਕ ਮਿੰਨੀ ਬਸ ਨੂੰ ਅੱਗ ਲਾ ਦਿੱਤੀ ਤੇ ਮੈਕੇ ਤੋਂ ਭੱਜ ਗਏ। ਇਸ ਘਟਨਾ ‘ਚ ਮਿੰਨੀ ਬਸ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦੀਪ ਸਿੰਘ, ਨਰਿੰਦਰਪਾਲ ਸਿੰਘ, ਰਾਜਿੰਦਰ ਕੁਮਾਰ, ਦੂਨੀ ਚੰਦ, ਅਮਨਦੀਪ ਸਿੰਘ, ਭਗਤ ਸਿੰਘ ਤੇ ਲਵਪ੍ਰੀਤ ਸਿੰਘ ਖਿਲਾਫ ਪਰਚਾ ਦਰਜ ਕੀਤਾ ਸੀ।
ਇਸ ਕੇਸ ਦਾ ਟਰਾਇਲ ਇਥੋਂ ਦੇ ਵਧੀਕ ਸੈਸ਼ਨ ਜੱਜ ਜਸਜੀਤ ਸਿੰਘ ਭਿੰਡਰ ਦੀ ਅਦਾਲਤ ‘ਚ ਚੱਲ ਰਿਹਾ ਸੀ। ਜਿਸ ਦੌਰਾਨ ਅਦਾਲਤ ਨੇ ਦੋਹਾਂ ਪੱਖਾਂ ਦੇ ਗਵਾਹ, ਸਬੂਤ ਤੇ ਤੱਥਾਂ ਤੋਂ ਇਲਾਵਾ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਤੇ ਨਰਿੰਦਰਪਾਲ ਸਿੰਘ ਨੂੰ ਪੰਜ-ਪੰਜ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਪੰਜਾਂ ਹੋਰ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

Share this Article
Leave a comment