ਦੇਖੋ ਬਚਪਨ ‘ਚ ਕੁਝ ਅਜਿਹੇ ਲਗਦੇ ਸਨ ਤੁਹਾਡੇ ਮਨਪਸੰਦ ਫਿਲਮੀ ਸਿਤਾਰੇ, ਨਹੀਂ ਆਵੇਗੀ ਪਹਿਚਾਣ

TeamGlobalPunjab
3 Min Read

ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਮਦਰਸ ਡੇਅ ਨਾਲ ਜੁੜੀਆਂ ਕਈ ਤਸਵੀਰਾਂ ਤੇ ਪੋਸਟ ਦੇਖਣ ਨੂੰ ਮਿਲੀਆਂ। ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਮਾਂ ਦੇ ਨਾਲ ਮਦਰਸ ਡੇਅ ‘ਤੇ ਤਸਵੀਰ ਸ਼ੇਅਰ ਕੀਤੀ। ਇਨ੍ਹਾਂ ‘ਚੋਂ ਕਈਆਂ ਨੇ ਆਪਣੀ ਬਚਪਨ ਦੀ ਤਸਵੀਰ ਦੇ ਨਾਲ ਮਾਂ ਨੂੰ ਬੜੇ ਹੀ ਵੱਖਰੇ ਅੰਦਾਜ਼ ‘ਚ ਮਦਰਸ ਡੇਅ ਦੀ ਵਧਾਈ ਦਿੱਤੀ । ਆਓ ਅਸੀ ਤੁਹਾਨੂੰ ਦਿਖਾਉਂਦੇ ਹਾਂ ਕਿਹੜੇ ਕਿਹੜੇ ਸਿਤਾਰਿਆਂ ਨੇ ਮਦਰਸ ਡੇਅ ‘ਤੇ ਆਪਣੀ ਮਾਂ ਨਾਲ ਬਚਪਨ ਦੀਆਂ ਤਸਵੀਰਾਂ ਸਾਂਝੀ ਕਰੀਆਂ ਸਨ।

ਐਕਟਰ ਆਮਿਰ ਖਾਨ ਨੇ ਮਦਰਸ ਡੇਅ ‘ਤੇ ਆਪਣੀ ਮਾਂ ਦੇ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਆਮਿਰ ਮਾਂ ਦੇ ਨਾਲ ਘਾਹ ਦੇ ਢੇਰ ‘ਤੇ ਬੈਠੇ ਵਿਖਾਈ ਦੇ ਰਹੇ ਹਨ।

https://www.instagram.com/p/BxW3bxrBqc7/

ਆਲਿਆ ਭੱਟ ਨੇ ਵੀ ਇੰਸਟਾਗਰਾਮ ‘ਤੇ ਆਪਣੀ ਮਾਂ ਸੋਨੀ ਰਾਜਦਾਨ ਦੇ ਨਾਲ ਬਚਪਨ ਦੀ ਤਸਵੀਰ ਸਾਂਝਾ ਕੀਤੀ।

- Advertisement -

https://www.instagram.com/p/BxWtBNiHLyP/

ਸ਼ਰਧਾ ਕਪੂਰ ਨੇ ਮਾਂ ਦੇ ਨਾਲ ਆਪਣੀ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਉਨ੍ਹਾਂਨੇ ਆਪਣੀ ਮਾਂ ਲਈ ਪਿਆਰਭਰਾ ਸੁਨੇਹਾ ਵੀ ਲਿਖਿਆ ਹੈ।

https://www.instagram.com/p/BxWa3-dlk9X/

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਮਦਰਸ ਡੇਅ ‘ਤੇ ਮਾਂ ਦੇ ਨਾਲ ਆਪਣੀ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਉਹ ਆਪਣੀ ਮਾਂ ਦੀ ਗੋਦ ਵਿੱਚ ਬੈਠੀ ਹੋਈ ਵਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਕੈਪਸ਼ਨ ਵਿੱਚ ਲਿਖਿਆ ‘ਮਾਂ’।

https://www.instagram.com/p/BxWu_qOJhP_/

- Advertisement -

ਅਨਿਲ ਕਪੂਰ ਦੀ ਧੀ ਅਤੇ ਐਕਟਰੇਸ ਸੋਨਮ ਕਪੂਰ ਨੇ ਵੀ ਮਦਰਸ ਡੇਅ ‘ਤੇ ਆਪਣੀ ਮਾਂ ਦੇ ਨਾਲ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੀ ਮਾਂ ਸੋਨਮ ਨੂੰ ਤਿਆਰ ਕਰਦੀ ਨਜ਼ਰ ਆ ਰਹੀ ਹੈ ।

https://www.instagram.com/p/BxWecxZlSEB/

ਜਾਨ੍ਹਵੀ ਕਪੂਰ ਆਪਣੀ ਮਾਂ ਸ੍ਰੀਦੇਵੀ ਨੂੰ ਯਾਦ ਕਰਦੇ ਹੋਏ ਇਮੋਸ਼ਨਲ ਹੋ ਗਈ। ਸ਼੍ਰੀਦੇਵੀ ਦੇ ਨਾਲ ਉਨ੍ਹਾਂਨੇ ਆਪਣੇ ਬਚਪਨ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇੰਸਟਾਗਰਾਮ ‘ਤੇ ਕੈਪਸ਼ਨ ਦਿੱਤਾ ਕਿ ਉਨ੍ਹਾਂ ਦਾ ਧਿਆਨ ਰੱਖੋ, ਉਨ੍ਹਾਂ ਨੂੰ ਸੁਣੋ, ਦੁਨੀਆ ਦਾ ਸਾਰਾ ਪਿਆਰ ਦਿਓ , ਹੈਪੀ ਮਦਰਸ ਡੇਅ ।

https://www.instagram.com/p/BxWMf5-Av-f/

ਅਰਜੁਨ ਕਪੂਰ ਆਪਣੀ ਮਾਂ ਮੋਨਾ ਕਪੂਰ ਦੇ ਬਹੁਤ ਕਰੀਬ ਰਹੇ ਹਨ। ਬੋਨੀ ਕਪੂਰ ਤੋਂ ਵੱਖ ਹੋਣ ਤੋਂ ਬਾਅਦ ਮੋਨਾ ਨੇ ਇਕੱਲੇ ਹੀ ਅਰਜੁਨ ਅਤੇ ਅੰਸ਼ੁਲਾ ਦੀ ਪਰਵਰਿਸ਼ ਕੀਤੀ ਹੈ। ਟਵਿਟਰ ‘ਤੇ ਅਰਜੁਨ ਕਪੂਰ ਨੇ ਪਿਛਲੇ ਸਾਲ ਦਾ ਟਵੀਟ ਦੁਬਾਰਾ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ। ਅਰਜੁਨ ਨੇ ਲਿਖਿਆ ਕਿ ਤੁਸੀਂ ਮੈਨੂੰ ਉਚਾਈਆਂ ਤੱਕ ਪੁੱਜਣਾ ਸਿਖਾਇਆ ਅਤੇ ਹਮੇਸ਼ਾ ਠੀਕ ਰਸਤਾ ਵਿਖਾਇਆ । ।

https://www.instagram.com/p/BxWMf5-Av-f/

ਅਭ‍ਿਸ਼ੇਕ ਬੱਚਨ ਨੇ ਮਾਂ ਜਿਆ ਬੱਚਨ ਦੇ ਨਾਲ ਬਚਪਨ ਦੀ ਤਸਵੀਰ ਸ਼ੇਅਰ ਕੀਤੀ। ਤਸਵੀਰ ਵਿੱਚ ਹੱਸਦੀ ਹੋਈ ਜਿਆ ਬੱਚਨ ਦੇ ਕੋਲ ਬੈਠੇ ਅਭੀਸ਼ੇਕ ਟੁੱਟੇ ਹੋਏ ਸਾਹਮਣੇ ਦੇ ਦੰਦ ਨਾਲ ਸੁਪਰ ਕਿਊਟ ਨਜ਼ਰ ਆ ਰਹੇ ਹਨ।

Share this Article
Leave a comment