ਬੌਲੀਵੁੱਡ ਅਦਾਕਾਰ ਦੀ 200 ਕਰੋੜ ਰੁਪਏ ਦੀ ਜੱਦੀ ਹਵੇਲੀ ਦੀ ਕੀਮਤ ਸਰਕਾਰ ਨੇ ਤੈਅ ਕੀਤੀ 1.5 ਕਰੋੜ ਰੁਪਏ

TeamGlobalPunjab
2 Min Read

ਨਿਊਜ਼ ਡੈਸਕ – ਬੌਲੀਵੁੱਡ ਅਦਾਕਾਰ ਰਾਜ ਕਪੂਰ ਦੇ ਪਿਸ਼ਾਵਰ ਵਿਚਲੇ ਜੱਦੀ ਘਰ ਦੇ ਮਾਲਕਾਂ ਨੇ ਘਰ ਦੀ ਇਮਾਰਤ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਤੈਅ ਕੀਤੇ ਸਰਕਾਰੀ ਭਾਅ ’ਤੇ ਵੇਚਣ ਤੋਂ ਨਾਂਹ ਕਰ ਦਿੱਤੀ ਹੈ। ਮਾਲਕਾਂ ਨੇ ਕਿਹਾ ਕਿ ਅਹਿਮ ਸਥਾਨ ’ਤੇ ਸਥਿਤ ਇਸ ਜਾਇਦਾਦ ਕੀਮਤ ਘੱਟ ਤੈਅ ਗਈ ਹੈ। ਖੈਬਰ ਪਖਤੂਨਖਵਾ ਸਰਕਾਰ ਵੱਲੋਂ ਰਾਜ ਕਪੂਰ ਸਨਮਾਨ ਵਜੋਂ ਉਨ੍ਹਾਂ ਦੀ ਹਵੇਲੀ ਨੂੰ ਅਜਾਇਬ ਘਰ ’ਚ ਬਦਲਣ ਲਈ ਡੇਢ ਕਰੋੜ ਰੁਪਏ ਜਾਰੀ ਕੀਤੇ ਗਏ ਸਨ।

ਹਾਜੀ ਅਲੀ ਸਾਬਿਰ ਜੋ ਹਵੇਲੀ ਦਾ ਮੌਜੂਦਾ ਮਾਲਕ ਹੈ ਤੇ ਉਸਨੇ ਜਾਇਦਾਦ 1.5 ਕਰੋੜ ਰੁਪਏ ’ਚ ਵੇਚਣ ਤੋਂ ਸਪੱਸ਼ਟ ਨਾਂਹ ਕਰ ਦਿੱਤੀ। ਹਾਜੀ ਅਲੀ ਨੇ ਕਿਹਾ ਕਿ ਇਸ ਇਲਾਕੇ ’ਚ ਅੱਧਾ ਮਰਲਾ ਥਾਂ ਵੀ 1.5 ਕਰੋੜ ਰੁਪਏ ’ਚ ਨਹੀਂ ਮਿਲਦਾ। ਅਸੀਂ ਛੇ ਮਰਲਿਆਂ ਦੀ ਜਾਇਦਾਦ 1.5 ਕਰੋੜ ਰੁਪਏ ’ਚ ਕਿਵੇਂ ਵੇਚ ਸਕਦੇ ਹਾਂ।’ ਹਾਜੀ ਅਲੀ ਮੁਤਾਬਕ ਇਸ ਜਾਇਦਾਦ ਦੀ ਸਹੀ ਕੀਮਤ 200 ਕਰੋੜ ਰੁਪਏ ਬਣਦੀ ਹੈ।

ਜ਼ਿਕਰਯੋਗ ਹੈ ਕਿ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ’ਚ ਸਥਿਤ ਰਾਜ ਕਪੂਰ ਦੇ ਪੁਰਖਿਆਂ ਦੇ    ਘਰ ਨੂੰ ‘ਕਪੂਰ ਹਵੇਲੀ’ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਉਸਾਰੀ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ 1918 ਤੋਂ 1922 ਦਰਮਿਆਨ ਕਰਵਾਈ ਸੀ। ਰਾਜ ਕਪੂਰ ਤੇ ਉਸ ਦੇ ਚਾਚਾ ਤਿਰਲੋਕ ਕਪੂਰ ਦਾ ਜਨਮ ਉੱਥੇ ਹੀ ਹੋਇਆ ਸੀ। ਇਸ ਇਮਾਰਤ ਨੂੰ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਕੌਮੀ ਵਿਰਾਸਤ ਐਲਾਨਿਆ ਹੋਇਆ ਹੈ।

Share this Article
Leave a comment