ਜਾਣੋ 70 ਸਾਲ ਪਹਿਲਾਂ ਮਰ ਚੁੱਕੀ ਔਰਤ ਅੱਜ ਵੀ ਲੋਕਾਂ ਨੂੰ ਕਿੰਝ ਦੇ ਰਹੀ ਹੈ ਜੀਵਨ ਦਾਨ

TeamGlobalPunjab
3 Min Read

ਨਿਊਜ਼ ਡੈਸਕ: ਲਗਭਗ 70 ਸਾਲ ਪਹਿਲਾਂ ਸਰਵਾਈਕਲ ਕੈਂਸਰ ਕਾਰਨ ਇਕ ਔਰਤ ਦੀ ਮੌਤ ਹੋ ਗਈ ਸੀ। ਉਸ ਦੇ ਇਲਾਜ ਦੌਰਾਨ ਡਾਕਟਰਾਂ ਨੇ ਬਗੈਰ ਉਨ੍ਹਾਂ ਦੀ ਇਜਾਜ਼ਤ ਲਏ ਸੈੱਲਾਂ ਨੂੰ ਕੱਢ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਸੈੱਲਾਂ ‘ਤੇ ਖੋਜ ਕਰਕੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਤਿਆਰ ਕੀਤੀਆਂ ਗਈਆਂ, ਜਿਸ ਕਾਰਨ ਦੁਨੀਆਂ ਵਿੱਚ ਲੱਖਾਂ ਲੋਕਾਂ ਦੀ ਜਾਨ ਬਚ ਸਕੀ।

WHO ਦੇ ਮੁਖੀ ਡਾ.ਟੇਡਰੋਸ ਅਡਾਨੋਮ ਜਿਬਰੀਆ ਨੇ ਜੇਨੇਵਾ ‘ਚ ਮਰਨ ਤੋਂ ਬਾਅਦ Henrietta Lacks ਨੂੰ ਸਨਮਾਨਿਤ ਕੀਤਾ। ਅਸਲ ਵਿੱਚ Henrietta Lacks ਦੀ ਮੌਤ 70 ਸਾਲ ਪਹਿਲਾਂ ਅਕਤੂਬਰ 1951 ਵਿੱਚ ਹੋ ਗਈ ਸੀ, ਪਰ ਉਸ ਦੇ ਸਰੀਰ ‘ਚੋਂ ਬਗੈਰ ਇਜਾਜ਼ਤ ਕੱਢੇ ਗਏ ਸੈੱਲ ਅੱਜ ਵੀ ਲੱਖਾਂ ਲੋਕਾਂ ਦੀ ਜਾਨ ਬਚਾਉਣ  ਦਾ ਅਹਿਮ ਕਾਰਨ ਬਣੇ ਹੋਏ ਹਨ। Henrietta ਵੱਲੋਂ ਇਹ ਸਨਮਾਨ ਉਨ੍ਹਾਂ ਦੇ 87 ਸਾਲਾ ਪੁੱਤਰ Lawrence Lacks ਨੇ ਪ੍ਰਾਪਤ ਕੀਤਾ।

ਡਾ.ਟੇਡਰੋਸ ਨੇ ਕਿਹਾ, ‘ਮੈਂ Henrietta ਨੂੰ ਸਨਮਾਨਿਤ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। WHO ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਇਸ ਤੋਂ ਪਹਿਲਾਂ ਦੇ ਸਾਲਾਂ ਵਿਚ Henrietta ਦੇ ਨਾਲ ਵਿਗਿਆਨਿਕ ਰੂਪ ਨਾਲ ਨਾਇਨਸਾਫ਼ੀ ਕੀਤੀ ਗਈ। ਉਨ੍ਹਾਂ ਦੇ ਅਸ਼ਵੇਤ ਤੇ ਮਹਿਲਾ ਹੋਣ ਕਾਰਨ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ, ਜਦਕਿ ਮਾਨਵਤਾ ਨੂੰ ਬਚਾਉਣ ਅਤੇ ਮੈਡੀਕਲ ਸਾਇੰਸ ਨੂੰ ਵਧਾਵਾ ਦੇਣ ‘ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ।’

- Advertisement -

ਜਦੋਂ Henrietta ਦਾ ਇਲਾਜ ਚੱਲ ਰਿਹਾ ਸੀ ਤਾਂ ਉਸ ਦੌਰਾਨ ਡਾਕਟਰਾਂ ਨੇ ਉਸ ਦੇ ਟਿਊਮਰ ਤੋਂ ਕੁਝ ਸੈਂਪਲ ਲਏ ਸਨ। ਇਸ ਦੌਰਾਨ ਟਿਊਮਰ ਤੋਂ ‘HeLa’ ਸੈੱਲ ਨੂੰ ਕੱਢਿਆ ਗਿਆ ਤੇ ਅਜਿਹਾ ਕਰਨ ਲਈ ਮਰੀਜ਼ ਜਾਂ ਉਸ ਦੇ ਪਤੀ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਇਸ ਤੋਂ ਬਾਅਦ ਉਸ ਸੈੱਲ ਦਾ ਲੈਬ ਵਿੱਚ ਵਿਕਾਸ ਕੀਤਾ ਗਿਆ ਤੇ ਫਿਰ ਬਿਨਾਂ ਪਰਿਵਾਰ ਦੀ ਇਜਾਜ਼ਤ ਉਸ ਸੈੱਲ ਦਾ ਲੈਬ ਵਿੱਚ ਵੱਡੇ ਪੱਧਰ ‘ਤੇ ਉਤਪਾਦਨ ਕਰਕੇ ਵੇਚਿਆ ਗਿਆ। ਦੁਨੀਆਂ ਭਰ ਵਿੱਚ ਸੈੱਲਾਂ ‘ਤੇ ਹੋ ਰਹੀ ਸਟੱਡੀ ਲਈ 50 ਕਰੋੜ ਮੀਟਰਿਕ ਟਨ ‘HeLa’ ਸੈੱਲਾਂ ਦੀ ਵਿਕਰੀ ਕੀਤੀ ਗਈ।

ਇਹ ‘HeLa’ ਸੈੱਲ ਲੋਕਾਂ ਦੀ ਜਾਨ ਬਚਾਉਣ ਵਿਚ ਰਾਮਬਾਣ ਸਿੱਧ ਹੋਇਆ। ਇਸ ਸੈੱਲ ਦਾ ਅਧਿਐਨ ਕਰਕੇ ਦੁਨੀਆਂ ਭਰ ‘ਚ ਵਿਗਿਆਨੀ HPV ਵੈਕਸੀਨ, Polio ਵੈਕਸੀਨ, HIV/AIDS ਦੀ ਦਵਾਈ, Hemophilia, Leukemia ਅਤੇ Parkinson ਵਰਗੀ ਬਿਮਾਰੀਆਂ ਦੀ ਦਵਾਈ ਬਣਾਉਣ ਵਿੱਚ ਕਾਮਯਾਬ ਰਹੇ। ਜਿਸ ਦਾ ਇਸਤੇਮਾਲ ਕਰਕੇ ਦੁਨੀਆਂ ਵਿੱਚ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕੀ ਹੈ।

Share this Article
Leave a comment