ਆਸਮਾਨ ਤੋਂ ਖੇਤਾਂ ‘ਚ ਆ ਕੇ ਡਿੱਗੀ ਦੂਜੇ ਗ੍ਰਹਿ ਦੀ ਅਜੀਬੋ-ਗਰੀਬ ਚੀਜ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

TeamGlobalPunjab
2 Min Read

ਨਵੀਂ ਦਿੱਲੀ: ਬਿਹਾਰ ਦੇ ਮਧੁਬਨੀ ਜ਼ਿਲ੍ਹੇ ‘ਚ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਜਿਸ ਨੂੰ ਲੈ ਕੇ ਲੋਕਾਂ ‘ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਇੱਥੇ ਲੌਕਹੀ ਪਿੰਡ ਦੇ ਇੱਕ ਖੇਤ ‘ਚ ਅਸਮਾਨ ਤੋਂ ਇੱਕ ਅਜਿਬੋ ਗਰੀਬ ਪੱਥਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਅਸਮਾਨ ਤੋਂ ਪੱਥਰ ਡਿੱਗਣ ਤੋਂ ਬਾਅਦ ਇਲਾਕੇ ‘ਚ ਭਾਜੜਾਂ ਪੈ ਗਈਆਂ ਇਸ ਪੱਥਰ ਦਾ ਵਜਨ 15 ਕਿਲੋ ਦੱਸਿਆ ਜਾ ਰਿਹਾ ਹੈ ਇਸ ਦੇ ਗਿਰਨ ਦੀ ਆਵਾਜ਼ ਲਗਭਗ ਪੰਜ ਕਿੱਲੋਮੀਟਰ ਤੱਕ ਸੁਣਾਈ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਹ ਪੱਥਰ ਦੂਸਰੇ ਗ੍ਰਹਿ ਦਾ ਟੁਕੜਾ ਹੈ ਪਰ ਇਹ ਕਿਸੇ ਉਲਕਾ ਦਾ ਅਵਸ਼ੇਸ਼ ਵੀ ਹੋ ਸਕਦਾ ਹੈ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪੱਥਰ ਨੂੰ ਜ਼ਬਤ ਕਰ ਲਿਆ ਗਿਆ ਹੈ।

ਇਸ ‘ਤੇ ਜ਼ਿਲ੍ਹਾ ਅਧਿਕਾਰੀ ਸ਼ਰਿਸ਼ਤ ਕਪਿਲ ਅਸ਼ੋਕ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਨੂੰ ਫੀਜ਼ੀਕਲ ਜਾਂਚ ਲਈ ਲੈਬੋਰੈਟਰੀ ਭੇਜੀਆ ਜਾਵੇਗਾ। ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਕੋਰਿਆਹੀ ਪਿੰਡ ਦੇ ਖੇਤਾਂ ‘ਚ ਕੁਝ ਕਿਸਾਨ ਕੰਮ ਕਰ ਰਹੇ ਸੀ ਤਾਂ ਅਸਮਾਨ ਤੋਂ ਤੇਜ਼ ਆਵਾਜ਼ ਦੇ ਨਾਲ ਇੱਕ ਪੱਥਰ ਖੇਤਾਂ ‘ਚ ਆ ਡਿੱਗੀਆ।

ਇਸ ਦੇ ਨਾਲ ਹੀ ਜਿੱਥੇ ਇਹ ਪੱਥਰ ਡਿੱਗੀਆ ਉਸ ਥਾਂ ‘ਤੇ ਤਿੰਨ ਫੁੱਟ ਡੁੰਘਾ ਟੋਆ ਪੈ ਗਿਆ। ਜਾਣਕਾਰੀ ਮੁਤਾਬਕ ਪੱਥਰ ‘ਚ ਲੋਹੇ ਦੇ ਤੱਤ ਵੀ ਹਨ ਕਿਉਂਕਿ ਜਦੋਂ ਇਸ ਨਾਲ ਚੁੰਬਕ ਲਗਾ ਕੇ ਦੇਖਿਆ ਗਿਆ ਤਾਂ ਉਹ ਪੱਥਰ ਦੇ ਨਾਲ ਚਿਪਕ ਗਿਆ। ਇਸ ਘਟਨਾ ਬਾਰੇ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਵੱਡੀ ਗਿਣਤੀ ‘ਚ ਲੋਕ ਪੱਥਰ ਨੂੰ ਦੇਖਣ ਖੇਤ ਪਹੁੰਚ ਗਏ।

Share this Article
Leave a comment