ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਬੀਤੇ ਦਿਨ ਕੈਲੀਫੋਰਨੀਆ ‘ਚ ਦੇ ਪਹਿਲੀ ਵਾਰ ਪ੍ਰੀਖਣ ਲਈ ਉਡਾਣ ਭਰੀ। ਇਸ ਜਹਾਜ਼ ਵਿਚ 6 ਬੋਇੰਗ 747 ਇੰਜਣ ਲੱਗੇ ਹੋਏ ਹਨ ਇਹ ਇੰਨਾ ਵੱਡਾ ਹੈ ਕਿ ਇਸ ਦੇ ਖੰਭ ਫੁੱਟਬਾਲ ਦੇ ਮੈਦਾਨ ਤੋਂ ਵੀ ਜ਼ਿਆਦਾ ਫੈਲੇ ਹੋਏ ਹਨ।
ਇਸ ਜਹਾਜ਼ ਨੇ ਆਪਣੀ ਪਹਿਲੀ ਯਾਤਰਾ ਮੋਜਾਵੇ ਰੇਗਿਸਤਾਨ ਦੇ ਉੱਪਰੋਂ ਕੀਤੀ ਤੇ ਇਸ ਦਾ ਨਿਰਮਾਣ ਪੁਲਾੜ ਵਿਚ ਰਾਕੇਟ ਲੈ ਕੇ ਜਾਣ ਅਤੇ ਉਸ ਨੂੰ ਓਰਬਿਟ ਵਿਚ ਛੱਡਣ ਲਈ ਕੀਤਾ ਗਿਆ ਹੈ।
ਅਸਲ ਵਿਚ ਇਹ ਰਾਕੇਟ ਉਪ ਗ੍ਰਹਿ ਨੂੰ ਪੁਲਾੜ ਵਿਚ ਉਨ੍ਹਾਂ ਦੇ ਸਥਾਨ ਵਿਚ ਪਹੁੰਚਾਉਣ ਵਿਚ ਮਦਦ ਕਰੇਗਾ। ਮੌਜੂਦਾ ਸਮੇਂ ਵਿਚ ਟੇਕਆਫ ਰਾਕੇਟ ਦੀ ਮਦਦ ਨਾਲ ਉਪ ਗ੍ਰਹਿਆਂ ਨੂੰ ਓਰਬਿਟ ਵਿਚ ਭੇਜਿਆ ਜਾਂਦਾ ਹੈ। ਇਸ ਦੇ ਮੁਕਾਬਲੇ ਉਪਗ੍ਰਹਿਆਂ ਨੂੰ ਓਰਬਿਟ ਤੱਕ ਪਹੁੰਚਾਉਣ ਵਿਚ ਇਹ ਤਰੀਕਾ ਜ਼ਿਆਦਾ ਵਧੀਆ ਰਹੇਗਾ।
ਖ਼ਾਸੀਅਤ
ਜਹਾਜ਼ ਦਾ ਭਾਰ 5 ਲੱਖ ਪੌਂਡ
ਜਹਾਜ਼ ਦੀ ਲੰਬਾਈ 238 ਫੁੱਟ
ਖੰਭ ਦਾ ਫੈਲਾਉ 385 ਫੁੱਟ
ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਮਾਰੀ ਉਡਾਰੀ, ਫੁੱਟਬਾਲ ਦੇ ਮੈਦਾਨ ਤੋਂ ਵੀ ਵੱਡੇ ਨੇ ਖੰਭ
Leave a Comment Leave a Comment