ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਕ੍ਰਿਕਟ ਖੇਡਣ ਦਾ ਵੀਡੀਓ ਸੋਸ਼ਲ ਮੀਡੀਆ’ ਤੇ ਹੋਇਆ ਵਾਇਰਲ

Rajneet Kaur
2 Min Read

ਨਿਊਜ਼ ਡੈਸਕ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਕ੍ਰਿਕਟ ਖੇਡਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲ ਹੀ ‘ਚ ਵਾਇਰਲ ਹੋਈ ਇਸ ਵੀਡੀਓ ‘ਚ ਇੰਗਲੈਂਡ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਕ੍ਰਿਸ ਜਾਰਡਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇਕ ਖੂਬਸੂਰਤ ਗੇਂਦ ਸੁੱਟੀ। ਇਸ ਗੇਂਦ ‘ਤੇ ਰਿਸ਼ੀ ਸੁਨਕ ਆਪਣਾ ਵਿਕਟ ਨਹੀਂ ਬਚਾ ਸਕੇ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਕ੍ਰਿਕਟ ਪ੍ਰਸ਼ੰਸਕਾਂ ਅਤੇ ਰਾਜਨੀਤਿਕ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਮੈਚ ਆਰਾਮਦਾਇਕ ਅਤੇ ਦੋਸਤਾਨਾ ਮਾਹੌਲ ਵਿੱਚ ਖੇਡਿਆ ਜਾ ਰਿਹਾ ਸੀ, ਜਦੋਂ ਤੱਕ ਨੌਜਵਾਨ ਖੱਬੇ ਹੱਥ ਦੇ ਸਪਿਨਰ ਸੈਮ ਕਰਨ ਗੇਂਦਬਾਜ਼ੀ ਕਰਨ ਲਈ ਨਹੀਂ ਆਏ। ਪਰ ਜਦੋਂ  ਤੇਜ਼ ਗੇਂਦਬਾਜ਼ ਜਾਰਡਨ ਨੇ ਮੈਚ ‘ਚ ਐਂਟਰੀ ਕੀਤੀ। ਦਸ ਦਈਏ ਕਿ  ਜਾਰਡਨ ਆਪਣੀ ਬਿਜਲੀ ਦੀ ਤੇਜ਼ ਰਫ਼ਤਾਰ ਅਤੇ ਘਾਤਕ ਗੇਂਦ ਸੁੱਟਣ ਲਈ ਜਾਣਿਆ ਜਾਂਦਾ ਹੈ। ਜਾਰਡਨ ਨੇ ਸੁਨਕ ਨੂੰ ਗੇਂਦਬਾਜ਼ੀ ਕਰਨ ਦੀ ਪੇਸ਼ਕਸ਼ ਕੀਤੀ।  ਗੇਂਦ ‘ਤੇ ਜਾਰਡਨ ਨੇ ਸੁਨਕ ਦਾ ਵਿਕਟ ਲਿਆ। ਜਿਸ ਤੋਂ ਬਾਅਦ ਉਸ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਵਿਕਟ ਦਾ ਜਸ਼ਨ ਮਨਾਇਆ ਅਤੇ ਦਰਸ਼ਕਾਂ ਨੇ ਖੂਬ ਤਾੜਅੀਾਂ ਵਜਾਈਆਂ। ਸੁਨਕ ਨੇ ਸਪੱਸ਼ਟ ਤੌਰ ‘ਤੇ ਇਸ ਨੂੰ ਚੰਗੀ ਭਾਵਨਾ ਨਾਲ ਲਿਆ ਅਤੇ ਜੌਰਡਨ ਨੂੰ ਉਸਦੀ ਸ਼ਾਨਦਾਰ ਗੇਂਦ ‘ਤੇ ਵਧਾਈ ਦਿੱਤੀ।

ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ‘ਚ ਕਈ ਲੋਕਾਂ ਨੇ ਜਾਰਡਨ ਦੇ ਹੁਨਰ ਦੀ ਤਾਰੀਫ ਕਰਦੇ ਹੋਏ ਉਸ ਨੂੰ ਰਾਸ਼ਟਰੀ ਹੀਰੋ ਦੱਸਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment