ਕੈਨੇਡਾ ‘ਚ 3 ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ

Global Team
4 Min Read

ਓਂਟਾਰੀਓ: ਕੈਨੇਡਾ ‘ਚ ਪੰਜਾਬੀ ਮੂਲ ਦੇ ਨੌਜਵਾਨ ਨੂੰ ਬਲਾਤ.ਕਾਰ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।  ਨੌਜਵਾਨ ਤਿੰਨ ਵੱਖ-ਵੱਖ ਘਟਨਾਵਾਂ ‘ਚ ਔਰਤਾਂ ਨਾਲ ਜਬਰ-ਜ਼ਨਾਹ ਕਰ ਚੁੱਕਾ ਹੈ ਅਤੇ ਉਸ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਉਨ੍ਹਾਂ ਨੂੰ ਵਰਗਲਾ ਕੇ ਵੱਖ-ਵੱਖ ਥਾਵਾਂ ‘ਤੇ ਲਿਜਾ ਕੇ ਬਲਾਤ.ਕਾਰ ਕਰਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਉਹ ਲਗਾਤਾਰ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਜਾਣਕਾਰੀ ਅਨੁਸਾਰ ਫੜੇ ਗਏ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ (ਉਮਰ 22 ਸਾਲ) ਵਾਸੀ ਬਰੈਂਪਟਨ ਵਜੋਂ ਹੋਈ ਹੈ। ਇਹ ਨੌਜਵਾਨ ਦਸੰਬਰ 2022 ‘ਚ ਸਟੱਡੀ ਵੀਜ਼ੇ ‘ਤੇ ਪੰਜਾਬ ਤੋਂ ਕੈਨੇਡਾ ਪਹੁੰਚਿਆ ਸੀ। ਮੁਲਜ਼ਮਾਂ ਨੇ ਬਰੈਮਟਨ ਵਿੱਚ ਬੱਸ ਹੜਤਾਲ ਦਾ ਫਾਇਦਾ ਉਠਾਇਆ ਅਤੇ ਰਾਈਡਸ਼ੇਅਰ ਅਪਰੇਟਰ ਦੇ ਰੂਪ ਵਿੱਚ ਔਰਤਾਂ ਨੂੰ ਲਿਫਟਾਂ ਦਿੱਤੀਆਂ। ਇਸੇ ਮਹੀਨੇ ਵਿੱਚ ਤਿੰਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ, ਦੋ ਖੇਤਰੀ ਪੁਲਿਸ, ਪੀਲ ਅਤੇ ਯੈਕ ਨੇ ਮਾਮਲੇ ਨੂੰ ਸੁਲਝਾਉਣ ਲਈ ਇੱਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਦੇ ਨਾਲ ਹੀ ਪੀੜਤ ਤਿੰਨਾਂ ਔਰਤਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਸਮੇਂ-ਸਮੇਂ ‘ਤੇ ਪੰਜਾਬੀ ‘ਚ ਗੱਲ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ੍ਹ ਪੀਲ ਪੁਲਿਸ ਨੂੰ ਕਾਮਯਾਬੀ ਮਿਲੀ ਅਤੇ ਜਨਤਕ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਨੌਜਵਾਨ ਵੱਲੋਂ ਕਿਸੇ ਹੋਰ ਔਰਤ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਉਸ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ।

ਜਾਣਕਾਰੀ ਅਨੁਸਾਰ 8 ਨਵੰਬਰ 2024 ਨੂੰ ਸਵੇਰੇ 7:00 ਵਜੇ (ਕੈਨੇਡੀਅਨ ਸਮੇਂ ਅਨੁਸਾਰ) ਇੱਕ ਔਰਤ ਬੱਸ ਸਟਾਪ (ਕਾਊਂਸਟਰਾਈਡ ਡਰਾਈਵ ਅਤੇ ਬਰੂਮਲੀ ਰੋਡ, ਬਰੈਂਪਟਨ) ‘ਤੇ ਖੜ੍ਹੀ ਸੀ। ਕਾਲੇ 4-ਦਰਵਾਜ਼ੇ ਵਾਲੀ ਸੇਡਾਨ ਦੇ ਡਰਾਈਵਰ ਨੇ ਆਪਣੀ ਪਛਾਣ ਰਾਈਡਸ਼ੇਅਰ ਆਪਰੇਟਰ ਵਜੋਂ ਕੀਤੀ। ਔਰਤ ਨੂੰ ਵਾਨ ਸ਼ਹਿਰ (ਹਾਈਵੇਅ 27 ਅਤੇ ਨੈਸ਼ਵਿਲ ਰੋਡ) ਵਿੱਚ ਲਿਜਾਇਆ ਗਿਆ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸੇ ਦਿਨ ਸਵੇਰੇ 7:45 ਵਜੇ, ਇੱਕ ਹੋਰ ਔਰਤ ਗੋਰਿਜ਼ ਕ੍ਰੇਸੈਂਟ ਅਤੇ ਵਾਇਆ ਰੋਮਾਨੋ ਵੇ (ਬਰੈਂਪਟਨ) ਦੇ ਬੱਸ ਸਟਾਪ ‘ਤੇ ਸੀ। ਦੋਸ਼ੀ ਉਸ ਨੂੰ ਹਾਈਵੇਅ 50 (ਗੋਰ ਰੋਡ ਦੇ ਦੱਖਣ) ‘ਤੇ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। 16 ਨਵੰਬਰ, 2024 ਨੂੰ ਸਵੇਰੇ ਲਗਭਗ 6:45 ਵਜੇ, ਇੱਕ ਔਰਤ ਏਅਰਪੋਰਟ ਰੋਡ ਅਤੇ ਹੰਬਰਵੈਸਟ ਪਾਰਕਵੇਅ (ਬਰੈਂਪਟਨ) ਦੇ ਨੇੜੇ ਇੱਕ ਬੱਸ ਸਟਾਪ ‘ਤੇ ਖੜ੍ਹੀ ਸੀ। ਦੋਸ਼ੀ ਔਰਤ ਨੂੰ ਕਾਊਸਟ੍ਰਾਈਡ ਡਰਾਈਵ (ਨੇੜੇ ਏਅਰਪੋਰਟ ਰੋਡ) ‘ਤੇ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

ਪੁਲਿਸ ਨੇ ਦੋਸ਼ੀ ਖ਼ਿਲਾਫ਼ 3 ਕੇਸ ਦਰਜ ਕਰ ਲਏ ਹਨ। ਜਿਸ ਵਿੱਚ ਜਿਨਸੀ ਸ਼ੋਸ਼ਣ, ਹਥਿਆਰਾਂ ਨਾਲ ਜਿਨਸੀ ਸ਼ੋਸ਼ਣ, ਗਲਾ ਘੁੱਟ ਕੇ ਜਿਨਸੀ ਸ਼ੋਸ਼ਣ, ਲੁੱਟਮਾਰ ਅਤੇ ਧਮ.ਕੀਆਂ ਦੇਣ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ।  ਉਸ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਉਕਤ ਦੋਸ਼ੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment