Breaking News

ਕੈਨੇਡਾ ‘ਚ ਭਾਰਤੀ ਨੌਜਵਾਨ ਦਾ ਹੋਇਆ ਬੇਰਹਿਮੀ ਨਾਲ ਕਤਲ, ਸਾਜ਼ਿਸ਼ ਨਹੀਂ : ਪੁਲਿਸ

ਬੇਗਾਨੇ ਮੁਲਕ ਦੀ ਧਰਤੀ ‘ਤੋਂ ਕਤਲਾਂ, ਲੁੱਟਾਂ ਖੋਹਾਂ ਦੀਆਂ ਝੜੱਪਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਕੁਝ ਅਜਿਹੀ ਹੀ ਇੱਕ ਝੜੱਪ ਦਾ ਮਾਮਲਾ ਸਾਹਮਣੇ ਆਇਆ ਕੈਨੇਡਾ ਅੰਦਰ ਜਿੱਥੇ ਸਾਲ ਪੁਰਾਣੇ ਮਾਮਲੇ ‘ਚ ਕਤਲੇਆਮ ਦੇ ਜਾਂਚ ਅਧਿਕਾਰੀਆਂ  ਨੇ ਸਹਿਯੋਗ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਐਬਟਸਫੋਰਡ ‘ਚ ਰਹਿਣ ਵਾਲੇ ਇੱਕ ਭਾਰਤੀ ਮੂਲ ਦੇ ਵਿਅਕਤੀ ਦੇ 19 ਸਾਲਾ ਨੌਜਵਾਨ ਦਾ ਬੀਤੇ ਸਾਲ ਕਤਲ ਹੋ ਗਿਆ ਸੀ ਅਤੇ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਸੀ।

ਸਾਬਕਾ ਸਟਾਰ ਬਾਸਕਿਟਬਾਲ ਖਿਡਾਰੀ ਅਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਵਿੱਚ ਕ੍ਰਿਮੀਨੋਲੋਜੀ ਦੇ ਦੂਜੇ ਸਾਲ ਦੇ ਵਿਦਿਆਰਥੀ ਜਗਵੀਰ ਮੱਲ੍ਹੀ ਨੂੰ ਕਰੀਬ ਸਾਢੇ ਤਿੰਨ ਵਜੇ ਸਿਮਪਸਨ ਅਤੇ ਰਾਸ ਸੜਕਾਂ ਦੇ ਚੌਰਾਹੇ ‘ਤੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ 12 ਨਵੰਬਰ 2018 ਦੀ ਹੈ।

ਇਸ ਕੇਸ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਜਗਵੀਰ ਦਾ ਕਤਲ ਕੋਈ ਨਿਸ਼ਾਨਾ ਬਣਾ ਕੇ ਨਹੀਂ ਸੀ ਕੀਤਾ ਗਿਆ ਬਲਕਿ ਉਸ ਦਾ ਕਤਲ ਗਲਤੀ ਨਾਲ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਰ ਲੋਕਾਂ ਨੂੰ ਕੇਸ ਵਿੱਚ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਜਾਂਚ ਅਧਿਕਾਰੀਆਂ ਅਨੁਸਾਰ ਮੱਲੀ ਖੁਦ ਭਾਵੇਂ ਕਿਸੇ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਲ ਨਹੀਂ ਸੀ ਪਰ ਫਿਰ ਵੀ ਉਹ ਕੁਝ ਅਜਿਹੇ ਵਿਅਕਤੀਆਂ ਨੂੰ ਜਾਣਦਾ ਸੀ ਜਿਹੜੇ ਕਿ ਅਪਰਾਧ ਦੀ ਦੁਨੀਆਂ ‘ਚ ਸ਼ਾਮਲ ਸਨ।

 

Check Also

ਸੰਗਤ ਨੂੰ ਬਿਨ੍ਹਾਂ ਪਾਸਪੋਰਟ ਤੇ ਫੀਸ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਿਲੇ ਇਜਾਜ਼ਤ: ਰਾਘਵ ਚੱਢਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ …

Leave a Reply

Your email address will not be published. Required fields are marked *