ਪੰਜਾਬ ਦੀ ਬੱਲੇ ਬੱਲੇ! ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬ ਦੀ ਧੀ ਬਣੀ ਅਦਾਲਤ ਦੀ ਜੱਜ

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ : ਅੱਜ ਪੰਜਾਬੀਆਂ ਨੇ ਜਿੱਥੇ ਦੇਸ਼ ਅੰਦਰ ਖੂਬ ਨਾਮ ਖੱਟਿਆ ਹੈ ਉੱਥੇ ਹੀ ਵਿਦੇਸ਼ ਜਾ ਕੇ ਆਪਣਾ ਨਾਮ ਰੌਸ਼ਨ ਕੀਤਾ ਹੈ। ਇਸ ਦੀ ਤਾਜ਼ਾ ਉਦਾਹਰਨ ਬਣੀ ਹੈ ਸਤਿੰਦਰ ਕੌਰ ਸਿੱਧੂ। ਜੀ ਹਾਂ ਪੰਜਾਬ ਦੀ ਇਹ ਧੀ ਬ੍ਰਿਟਿਸ਼ ਕੋਲੰਬੀਆ ‘ਚ ਇੱਕ ਅਦਾਲਤ ਦੀ ਜੱਜ ਬਣ ਗਈ ਹੈ। ਦੱਸਣਯੋਗ ਹੈ ਕਿ ਸਿੱਧੂ ਦੇ ਨਾਲ ਹੀ ਕੈਰਿਨਾ ਸੈਕਾ ਅਤੇ ਜੈਫਰੇ ਕੈਂਪਬੈੱਲ ਨੇ ਵੀ ਜੱਜ ਦਾ ਆਹੁਦਾ ਪ੍ਰਾਪਤ ਕੀਤਾ ਹੈ।

ਦੱਸ ਦਈਏ ਕਿ ਸਿੱਧੂ 30 ਮਾਰਚ ਨੂੰ ਆਪਣਾ ਆਹੁਦਾ ਸੰਭਾਲਣਗੇ। ਸਤਿੰਦਰ ਕੌਰ ਸਿੱਧੂ ਨੇ 1995 ਵਿੱਚ ਆਪਣੀ ਵਕਾਲਤ ਦੀ ਪੜ੍ਹਾਈ ਪਾਸ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਰਕਾਰੀ ਵਕੀਲ ਵਜੋਂ ਨਿਊ ਵੈਸਟਮਿੰਸਟਰ ‘ਚ ਵੀ ਕੰਮ ਕੀਤਾ ਹੈ ਅਤੇ ਕਈ ਅਹਿਮ ਅਪਰਾਧਕ ਮਾਮਲੇ ਨਿਪਟਾਏ ਹਨ। ਇੱਥੇ ਹੀ ਬੱਸ ਨਹੀਂ ਇਸ ਵਿੱਚ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਪੰਜਾਬੀ ਬੜੀ ਹੀ ਸ਼ੁੱਧ ਅਤੇ ਵਧੀਆ ਢੰਗ ਨਾਲ ਬੋਲਦੇ ਹਨ। ਯਾਦ ਰਹੇ ਕਿ ਇੱਥੇ ਜੱਜ ਬਣਨ ਦੇ ਚਾਹਵਾਨ ਵਕੀਲਾਂ ਨੂੰ ਜੁਡੀਸ਼ੀਅਲ ਕੌਂਸਲ ਨੂੰ ਆਪਣੀਆਂ ਅਰਜੀਆਂ ਦੇਣੀਆਂ ਪੈਂਦੀਆਂ ਹਨ ਅਤੇ ਇਸ ਤੋਂ ਬਾਅਦ ਕੌਂਸਲ ਵੱਲੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ।

Share this Article
Leave a comment