ਚੰਡੀਗੜ੍ਹ : ਜਿਉਂ ਜਿਉਂ ਚੋਣ ਦੰਗਲ ਭਖ ਰਿਹਾ ਹੈ ਤਿਉਂ ਤਿਉਂ ਫਿਲਮੀ ਜਗਤ, ਖੇਡ ਜਗਤ ਅਤੇ ਹੋਰਨਾਂ ਹਿੱਸਿਆਂ ‘ਚ ਮੱਲਾਂ ਮਾਰਨ ਵਾਲੇ ਵੀ ਲਗਾਤਾਰ ਇਸ ਚੋਣ ਦੰਗਲ ਦਾ ਹਿੱਸਾ ਬਣਦੇ ਜਾ ਰਹੇ ਹਨ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਗੌਤਮ ਗੰਭੀਰ ਵਰਗੇ ਪ੍ਰਸਿੱਧ ਕ੍ਰਿਕਟ ਖਿਡਾਰੀ ਤਾਂ ਪਹਿਲਾਂ ਹੀ ਸਿਆਸੀ ਪਾਰਟੀਆਂ ਦਾ ਹਿੱਸਾ ਬਣ ਚੁੱਕੇ ਹਨ ਤੇ ਹੁਣ ਇਸੇ ਮਾਹੌਲ ‘ਚ ਪ੍ਰਸਿੱਧ ਹਰਿਆਣਵੀ ਡਾਂਸਰ ਅਤੇ ਸਾਬਕਾ ਬਿੱਗ ਬੌਸ ਪ੍ਰਤੀਯੋਗੀ ਸਪਨਾ ਚੌਧਰੀ ਦੇ ਵੀ ਸਿਆਸਤ ਦੇ ਮੈਦਾਨ ‘ਚ ਕੁੱਦਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਮਸ਼ਹੂਰ ਡਾਂਸਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਜਾ ਰਹੀ ਹੈ ਅਤੇ ਚਰਚਾ ਇਹ ਵੀ ਹੈ ਕਿ ਸਪਨਾ ਲੰਬੇ ਸਮੇਂ ਤੋਂ ਹੀ ਕਾਂਗਰਸ ‘ਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਸੰਪਰਕ ‘ਚ ਹੈ। ਜਾਣਕਾਰੀ ਮੁਤਾਬਿਕ ਸਪਨਾ ਪਾਰਟੀ ਅੱਗੇ ਆਪਣੀ ਇੱਕ ਸ਼ਰਤ ਰੱਖ ਰਹੀ ਹੈ ਕਿ ਜੇਕਰ ਪਾਰਟੀ ਉਸ ਨੂੰ ਚੋਣਾਂ ਲੜਾਵੇਗੀ ਤਾਂ ਹੀ ਉਹ ਪਾਰਟੀ ਦਾ ਹਿੱਸਾ ਬਣੇਗੀ।
ਖ਼ਬਰ ਇਹ ਵੀ ਮਿਲ ਰਹੀ ਹੈ ਕਿ ਕਾਂਗਰਸ ਪਾਰਟੀ ਸਪਨਾ ਨੂੰ ਮਥੁਰਾ ਤੋਂ ਚੋਣ ਲੜਵਾ ਸਕਦੀ ਹੈ। ਇੱਥੇ ਜੇਕਰ ਸਪਨਾਂ ਦੇ ਫੌਲੋਅਰਜ਼ ਦੀ ਗੱਲ ਕਰੀਏ ਤਾਂ ਸਪਨਾਂ ਨੂੰ ਹਰਿਆਣਾਂ ‘ਚ ਤਾਂ ਉਸ ਨੂੰ ਭਰਵਾਂ ਹੁੰਗਾਰਾ ਮਿਲਦਾ ਹੀ ਹੈ, ਉੱਥੇ ਜੇਕਰ ਯੂ ਪੀ ਅਤੇ ਬਿਹਾਰ ਜਿਹੇ ਰਾਜ਼ਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਸਪਨਾਂ ਦੇ ਵੱਡੀ ਗਿਣਤੀ ‘ਚ ਫੈਨ ਹਨ। ਇਸ ਦੇ ਚਲਦਿਆਂ ਹੀ ਪਾਰਟੀ ਵੱਲੋਂ ਸਪਨਾ ਨੂੰ ਟਿਕਟ ਦੇਣ ਦਾ ਮਨ ਬਣਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਭਾਜਪਾ ਨੇ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਨੂੰ ਮਥੁਰਾ ਤੋਂ ਚੋਣ ਲੜਵਾਈ ਜਾ ਰਹੀ ਹੈ ਅਤੇ ਇਹ ਵੀ ਮੰਨਿਆਂ ਜਾ ਰਿਹਾ ਹੈ ਕਿ ਹੇਮਾ ਮਾਲਿਨੀ ਆਉਦੀ 25 ਮਾਰਚ ਨੂੰ ਆਪਣੇ ਨਾਮਜ਼ਦਗੀ ਪੱਤਰ ਭਰ ਸਕਦੀ ਹੈ ਅਤੇ ਅਜਿਹੇ ਵਿੱਚ ਜੇਕਰ ਕਾਂਗਰਸ ਪਾਰਟੀ ਸਪਨਾ ਨੂੰ ਮਥੁਰਾ ਤੋਂ ਚੋਣ ਲੜਾਉਂਦੀ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਮਾਮਲਾ ਬੜਾ ਜਬਰਦਸਤ ਹੋਵੇਗਾ ਕਿਉਂਕਿ ਇਕ ਪਾਸੇ ਹੋਵੇਗੀ ਮਸ਼ਹੂਰ ਅਦਾਕਾਰਾ ਅਤੇ ਦੂਸਰੀ ਪਾਸੇ ਪ੍ਰਸਿੱਧ ਡਾਸਰ