ਪਾਰਾ: ਬ੍ਰਾਜ਼ੀਲ ਦੇ ਉੱਤਰੀ ਪ੍ਰਾਂਤ ਦੇ ਸੂਬੇ ਪਾਰਾ ਦੀ ਇਕ ਜੇਲ੍ਹ ‘ਚ ਕੈਦੀਆਂ ਦੇ ਦੋ ਗੁਟਾਂ ‘ਚ ਭਿਆਨਕ ਗੈਂਗਵਾਰ ਹੋ ਗਈ ਹੈ, ਜਿਸ ਦੌਰਾਨ 57 ਕੈਦੀ ਮਾਰੇ ਗਏ। ਝੜਪ ਕਿੰਨੀ ਭਿਆਨਕ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ 16 ਕੈਦੀਆਂ ਦੇ ਸਿਰ ਕਲਮ ਕਰ ਦਿੱਤੇ ਗਏ। ਅਲਟਾਮਿਰਾ ਨਾਂਅ ਦੀ ਜੇਲ੍ਹ ਵਿਚ ਹੋਇਆ ਇਹ ਹਮਲਾ ਦੋ ਵਿਰੋਧੀ ਗੁੱਟਾਂ ਦੀ ਪੁਰਾਣੀ ਰੰਜਿਸ਼ ਦਾ ਨਤੀਜਾ ਸੀ।
ਬ੍ਰਾਜ਼ੀਲ ਦੇ ਐਮੇਜ਼ਨ ਇਲਾਕੇ ਵਿਚ ਡਰੱਗਸ ਦੀ ਤਸਕਰੀ ਨੂੰ ਲੈ ਕੇ ਵਿਰੋਧੀ ਗੁੱਟਾਂ ਵਿਚ ਅਕਸਰ ਟੱਕਰ ਹੁੰਦੀ ਰਹਿੰਦੀ ਹੈ। ਕੈਦੀਆਂ ਵਿਚਕਾਰ ਹੋਈ ਲੜਾਈ ਦੌਰਾਨ ਜੇਲ੍ਹ ਵਿਚ ਅੱਗ ਵੀ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਕਈ ਕੈਦੀਆਂ ਦੀ ਮੌਤ ਦਮ ਘੁਟਣ ਨਾਲ ਵੀ ਹੋ ਗਈ। ਜਾਣਕਾਰੀ ਮੁਤਾਬਕ ਅਲਟਾਮਿਰਾ ਦੀ ਇਸ ਜੇਲ੍ਹ ਵਿਚ ਸਮਰੱਥਾ ਤੋਂ ਜ਼ਿਆਦਾ ਕੈਦੀ ਬੰਦ ਸਨ ਅਤੇ ਇਹ ਲੜਾਈ ਸਥਾਨਕ ਕਮਾਂਡੋ ਕਲਾਸ ਏ ਗੈਂਗ ਅਤੇ ਕਮਾਂਡੋ ਵਰਮੇਲਹੋ ਗੈਂਗ ਦੇ ਵਿਚਕਾਰ ਹੋਈ।
ਜਦੋਂ ਤਕ ਸੁਰੱਖਿਆ ਕਰਮੀਆਂ ਨੇ ਸਥਿਤੀ ਸੰਭਾਲੀ, ਉਦੋਂ ਤਕ 57 ਕੈਦੀਆਂ ਦੀ ਮੌਤ ਹੋ ਚੁੱਕੀ ਸੀ। ਬਾਅਦ ਵਿਚ ਕਈ ਜ਼ਖਮੀ ਕੈਦੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਬ੍ਰਾਜ਼ੀਲ ਦੀਆਂ ਜੇਲ੍ਹਾਂ ਵਿਚ ਹਿੰਸਾ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ 2017 ਵਿਚ ਬ੍ਰਾਜ਼ੀਲ ਦੇ ਮਨਾਊਸ ਵਿਚ ਡਰੱਗ ਤਸਕਰੀ ਨੂੰ ਲੈ ਕੇ 56 ਕੈਦੀਆਂ ਦੀ ਹੱਤਿਆ ਹੋਈ ਸੀ।
ਜੇਲ੍ਹ ‘ਚ ਖੂਨੀ ਖੇਲ: 16 ਕੈਦੀਆਂ ਦੇ ਸਿਰ ਕਲਮ, 41 ਸੜ੍ਹ ਕੇ ਸੁਆਹ
Leave a comment
Leave a comment