ਜਾਣੋ ਕਿਸ ਕਾਰਨ ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਦੋਸਤ ਨੇ ਕੀਤਾ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਨੂੰ ਕੈਂਸਰ ਹੋਣ ਦੀ ਖਬਰ ਸਾਹਮਣੇ ਆਈ। ਖਬਰ ਸਾਹਮਣੇ ਆਉਣ ਤੋਂ ਬਾਅਦ ਰਾਕੇਸ਼ ਰੌਸ਼ਨ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਪੀਐਮ ਮੋਦੀ ਨੇ ਵੀ ਟਵੀਟ ਕੀਤਾ। ਪੀਐਮ ਮੋਦੀ ਨੇ ਰਾਕੇਸ਼ ਰੌਸ਼ਨ ਨੂੰ ਫਾਈਟਰ ਦੱਸਿਆ। ਰਾਕੇਸ਼ ਰੌਸ਼ਨ ਦੀ ਸਰਜਰੀ ਨੂੰ ਹੋ ਚੁੱਕੀ ਹੈ ਰਿਤਿਕ ਨੇ ਦੱਸਿਆ ਕਿ ਰਾਕੇਸ਼ ਰੌਸ਼ਨ ਦੀ ਸਰਜਰੀ ਕਾਮਯਾਬ ਰਹੀ ਹੈ।ਰਾਕੇਸ਼ ਰੌਸ਼ਨ ਦੀ ਬੀਮਾਰੀ ਨੂੰ ਲੈ ਕੇ ਰਾਕੇਸ਼ ਰੌਸ਼ਨ ਦੇ ਦੋਸਤ ਅਮੋਦ ਮਹਿਰਾ ਨੇ ਖੁਲਾਸਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਰਿਤਿਕ ਰੌਸ਼ਨ ਨੇ ਜਦੋਂ ਟਵੀਟ ਕੀਤਾ ਕਿ ਉਦੋਂ ਮੈਨੂੰ ਪਤਾ ਚਲਿਆ ਕਿ ਰਾਕੇਸ਼ ਰੌਸ਼ਨ ਨੂੰ ਕੈਂਸਰ ਹੋਇਆ ਹੈ ਤਕਰੀਬਨ ਦੋ ਮਹੀਨੇ ਪਹਿਲਾਂ ਅਸੀਂ ਇੱਕ ਪਾਰਟੀ ਵਿੱਚ ਇੱਕ ਦੂਜੇ ਨੂੰ ਮਿਲੇ ਸੀ। ਇਸ ਦੌਰਾਨ ਉਹ ਬਿਲਕੁਲ ਠੀਕ ਲੱਗ ਰਹੇ ਸਨ ਹੁਣ ਜਦੋਂ ਇਹ ਖਬਰ ਸਾਹਮਣੇ ਆਈ ਉਸ ਨਾਲ ਮੈਨੂੰ ਓਨਾ ਹੀ ਸਦਮਾ ਲੱਗਿਆ ਹੈ ਜਿੰਨਾ ਬਾਕੀਆਂ ਨੂੰ ਲੱਗਿਆ ਹੈ। ਆਮੋਦ ਨੇ ਦੱਸਿਆ ਕਿ ਰਾਕੇਸ਼ ਰੌਸ਼ਨ ਨੂੰ ਸਮੋਕਿੰਗ ਦੀ ਆਦਤ ਸੀ , ਉਨ੍ਹਾਂ ਦੀ ਪਤਨੀ ਪਿੰਕੀ ਅਕਸਰ ਉਨ੍ਹਾਂ ਨੂੰ ਸਿਗਰੇਟ ਛੱਡਣ ਦੇ ਲਈ ਕਹਿੰਦੀ ਸੀ।

ਰਾਕੇਸ਼ ਮਨਾ ਕਰਨ ਦੇ ਬਾਵਜੂਦ ਲੁਕ-ਲੁਕ ਕੇ ਸਿਗਰੇਟ ਪੀਆ ਕਰਦੇ ਸਨ। ਰਾਕੇਸ਼ ਰੌਸ਼ਨ ਦੀ ਸਿਹਤ ਤੇ ਗੱਲ ਕਰਦੇ ਹੋਏ ਅਮੋਦ ਨੇ ਕਿਹਾ ਕਿ ਮੈਂ ਇਸ ਸਮੇੇਂ ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਭਗਵਾਨ ਤੋਂ ਦੁਆ ਕਰਦਾ ਹਾਂ।

ਅਮੋਦ ਮਹਿਰਾ ਤੋਂ ਇਲਾਵਾ ਰਾਕੇਸ਼ ਰੌਸ਼ਨ ਦੇ ਬਾਕੀ ਦੋਸਤਾਂ ਨੇ ਇਸ ਵਿਸ਼ੇ ਤੇ ਗੱਲ ਕਰਦੇ ਹੋਏ ਕਿਹਾ ਕਿ ਦਿਨ ਭਰ ਵਿੱਚ ਰਾਕੇਸ਼ ਰੌਸ਼ਨ 1.5 ਪੈਕੇਟ ਤੱਕ ਸਿਗਰੇਟ ਪੀ ਜਾਇਆ ਕਰਦੇ ਸਨ, ਉਹ ਆਪਣੇ ਘਰ ਦੇ ਕਿਸੇ ਇੱਕ ਕਮਰੇ ਵਿੱਚ ਇਕੱਲੇ ਬੈਠ ਕੇ ਸਿਗਰੇਟ ਪੀਂਦੇ ਸਨ।

ਦਸ ਦੇਈਏ ਕਿ ਰਿਤਿਕ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਮੈਂ ਅੱਜ ਸਵੇਰੇ ਆਪਣੇ ਪਿਤਾ ਤੋਂ ਇੱਕ ਤਸਵੀਰ ਖਿਚਵਾਉਣ ਲਈ ਕਿਹਾ, ਅੱਜ ਆਪਣੀ ਸਰਜਰੀ ਦੇ ਦਿਨ ਵੀ ਉਨ੍ਹਾਂ ਨੇ ਜਿਮ ਨਹੀਂ ਮਿਸ ਕੀਤਾ। ਉਹ ਇੱਕ ਮਜ਼ਬੂਤ ਇਨਸਾਨ ਹਨ , ਕੁੱਝ ਹਫਤੇ ਪਹਿਲਾਂ ਹੀ ਪਤਾ ਚਲਿਆ ਕਿ ਉਨ੍ਹਾਂ ਨੂੰ ਸ਼ੁਰੂਆਤੀ ਸਟੇਜ ਦਾ Squamous cell carcinoma ਹੋ ਗਿਆ ਹੈ।

Check Also

ਇਸ ਤਰ੍ਹਾਂ Dry Fruits ਖਾ ਕੇ ਘਟਾ ਸਕਦੇ ਹੋ ਭਾਰ

ਨਿਊਜ਼ ਡੈਸਕ: ਭਾਰ ਵਧਣਾ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ, ਪਰ ਇਹ ਹੋਰ ਬਹੁਤ …

Leave a Reply

Your email address will not be published.