ਹਾਲੀਵੁੱਡ ਅਦਾਕਾਰ ਟੌਮ ਹੈਂਕਸ ਨੇ ਕੋਰੋਨਾ ਨੂੰ ਹਰਾ ਕੇ ਜਿੱਤੀ ਜ਼ਿੰਦਗੀ ਦੀ ਜੰਗ, ਪਤਨੀ ਨਾਲ ਵਾਪਸ ਪਰਤੇ ਘਰ

TeamGlobalPunjab
2 Min Read

ਨਿਊਜ਼ ਡੈਸਕ : ਹਾਲੀਵੁੱਡ ਸਟਾਰ ਟੌਮ ਹੈਂਕਸ ਦੇ ਫੈਨਜ਼ ਲਈ ਇੱਕ ਰਾਹਤ ਦੀ ਖਬਰ ਹੈ। ਦੱਸ ਦਈਏ ਕਿ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੇ ਕੋਰੋਨਾ ਖਿਲਾਫ ਜੰਗ ਜਿੱਤਣ ਤੋਂ ਆਪਣੇ ਘਰ ਵਾਪਸੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਹਾਲੀਵੁੱਡ ਸਟਾਰ ਟੌਮ ਹੈਂਕਸ ਨੇ ਮਾਰਚ ਮਹੀਨੇ ਦੇ ਸ਼ੁਰੂਆਤ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਦੀ ਕੋਰੋਨਾ ਰਿਪੋਰਟ ਸਾਕਾਰਾਤਮਕ ਆਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਬਹੁਤ ਪਰੇਸ਼ਾਨ ਹੋ ਗਏ ਸਨ।

ਦੱਸ ਦੇਈਏ ਕਿ ਟੌਮ ਹੈਂਕਸ ਅਤੇ ਰੀਟਾ ਵਿਲਸਨ ਪਹਿਲੇ ਸੈਲੀਬ੍ਰਿਟੀ ਸੀ ਜੋ ਕੋਰਨਾ ਵਾਇਰਸ ਨਾਲ ਨਾਲ ਸੰਕਰਮਿਤ ਪਾਏ ਗਏ ਸਨ ਤੇ ਉਨ੍ਹਾਂ ਦਾ ਇਲਾਜ ਆਸਟ੍ਰੇਲੀਆ ਵਿੱਚ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਹੁਣ ਉਹ ਠੀਕ ਹਨ ਤੇ ਅਮਰੀਕਾ ਦੇ ਲਾਸ ਏਂਜਲਸ ਵਾਪਸ ਪਰਤ ਆਏ ਹਨ।

ਇਸ ਸਮੇਂ ਵਿਸ਼ਵ ਪੱਧਰ ‘ਤੇ ਬਹੁਤ ਸਾਰੇ ਹਾਲੀਵੁੱਡ ਅਦਾਕਾਰ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਬਿਮਾਰੀ ਨਾਲ ਨਾਲ ਜੂਝ ਰਹੇ ਹਨ। ਜਿਨ੍ਹਾਂ ਵਿੱਚ ਇਦਰੀਸ ਐਲਬਾ, ਜੇਮਜ਼ ਬਾਂਡ ਅਭਿਨੇਤਰੀ ਓਲਗਾ, ਕਾਮੇਡੀਅਨ ਕੈਥੀ ਗ੍ਰਿਫਿਨ ਦੇ ਨਾਮ ਜ਼ਿਕਰਯੋਗ ਹਨ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਨਿਕਾ ਕਪੂਰ ਦੀ ਕੋਰੋਨਾ ਰਿਪੋਰਟ ਵੀ ਸਾਕਾਰਾਤਮਕ ਪਾਈ ਗਈ ਹੈ। ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ ਲਗਭਗ 27 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 6 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।

- Advertisement -

Share this Article
Leave a comment