ਸਪਨਾ ਚੌਧਰੀ ਨੇ ਚੁੱਪ-ਚੁਪੀਤੇ ਕਰਵਾਈ ਮੰਗਣੀ ?

TeamGlobalPunjab
1 Min Read

ਨਵੀਂ ਦਿੱਲੀ: ਅਕਸਰ ਆਪਣੇ ਡਾਂਸ ਅਤੇ ਤਸਵੀਰਾਂ ਨੂੰ ਲੈ ਕੇ ਖਬਰਾਂ ਵਿੱਚ ਰਹਿਣ ਵਾਲੀ ਦੇਸੀ ਡਾਂਸਰ ਸਪਨਾ ਚੌਧਰੀ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿੱਚ ਹਨ। ਰਿਪੋਰਟਾਂ ਮੁਤਾਬਕ ਸਪਨਾ ਚੌਧਰੀ ਜਲਦ ਹੀ ਵਿਆਹ ਦੇ ਜੋੜੇ ‘ਚ ਨਜ਼ਰ ਆ ਸਕਦੀ ਹਨ। ਉੱਥੇ ਹੀ, ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੰਗਣੀ ਵੀ ਕਰਵਾ ਲਈ ਹੈ।

https://www.instagram.com/p/B2VqKd4BPR2/

ਖਬਰਾਂ ਮੁਤਾਬਕ ਸਪਨਾ ਚੌਧਰੀ ਇਸ ਸਾਲ ਯਾਨੀ 2020 ਵਿੱਚ ਹਰਿਆਣੇ ਦੇ ਰਹਿਣ ਵਾਲੇ ਵੀਰ ਸਾਹੂ ਨਾਲ ਵਿਆਹ ਕਰਵਾਉਣ ਵਾਲੀ ਹਨ। ਵੀਰ ਨੂੰ ਹਰਿਆਣਾ ਦਾ ਬੱਬੂ ਮਾਨ ਕਿਹਾ ਜਾਂਦਾ ਹੈ ਤੇ ਉਹ ਸਿੰਗਰ ਅਤੇ ਐਕਟਰ ਹਨ।

https://www.instagram.com/p/B04-nUPB0Py/

- Advertisement -

ਹਾਲਾਂਕਿ , ਹੁਣ ਤੱਕ ਸਪਨਾ ਚੌਧਰੀ ਦੇ ਵਿਆਹ ਨੂੰ ਲੈ ਕੇ ਸਪਨਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਆਧਿਕਾਰਤ ਬਿਆਨ ਨਹੀਂ ਆਇਆ ਹੈ। ਨਾਲ ਹੀ ਇਸ ਖਬਰ ‘ਤੇ ਕਿਸੇ ਨੇ ਕੋਈ ਕਮੈਂਟ ਕੀਤਾ ਹੈ, ਅਜਿਹੇ ਵਿੱਚ ਆਧਿਕਾਰਿਤ ਜਾਣਕਾਰੀ ਦਾ ਇੰਤਜ਼ਾਰ ਕਰਨਾ ਜ਼ਰੂਰੀ ਹੈ। ਉੱਥੇ ਹੀ, ਸੋਸ਼ਲ ਮੀਡੀਆ ਅਤੇ ਖਬਰਾਂ ਵਿੱਚ ਸਪਨਾ ਦਾ ਨਾਮ ਹਰਿਆਣਾ ਦੇ ਵੀਰ ਸਾਹੂ ਦੇ ਨਾਲ ਜੋੜਿਆ ਜਾ ਰਿਹਾ ਹੈ। ਸਪਨਾ ਨੇ ਵੀ ਕਈ ਵਾਰ ਵੀਰ ਸਾਹੂ ਨੂੰ ਲੈ ਕੇ ਗੱਲ ਕੀਤੀ ਹੈ, ਪਰ ਇਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਵਿੱਚ ਆਧਿਕਾਰਤ ਬਿਆਨ ਆਉਣਾ ਬਾਕੀ ਹੈ।

Share this Article
Leave a comment