ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਫੇਰ ਬਦਲ ਸਬੰਧੀ ਮੀਟਿੰਗ ਕੀਤੀ। ਇਸ ‘ਚ ਕੁਝ ਬਦਲਾਅ ਲਿਆਂਦੇ ਗਏ। ਖੇਤੀਬਾੜੀ ਅਤੇ ਐਗਰੀ ਫੂਡ ਮਾਮਲਿਆਂ ਦੇ ਮੰਤਰੀ ਲਾਰੇਂਸ ਮੈਕੁਓਲੇ ਨੂੰ ਵੈਟਰਲ ਮਾਮਲਿਆਂ ਅਤੇ ਨੈਸ਼ਨਲ ਡਿਫੈਂਡਸ ਦੇ ਐਸੋਸੀਏਟ ਮੰਤਰੀ ਦਾ ਅਹੁਦਾ ਸੰਭਾਲਿਆ।
ਇਸੇ ਤਰ੍ਹਾਂ ਖੇਤੀਬਾੜੀ ਅਤੇ ਐਗਰੀ ਫੂਡ ਮੰਤਰਾਲੇ ਦਾ ਕਾਰਜਭਾਰ ਬਦਲ ਕੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਮੈਰੀ ਕਲਾਊਡੇ ਬੀਏਬੇ ਨੂੰ ਸੌਂਪਿਆ ਗਿਆ। ਮਰਯਾਮ ਮੇਨਸੈਫ ਮਹਿਲਾ ਅਤੇ ਜਿਨਸੀ ਸਮਾਨਤਾ ਦੇ ਮਾਮਲਿਆਂ ਦਾ ਕਾਰਜਭਾਰ ਪਹਿਲਾਂ ਵਾਂਗ ਹੀ ਸੰਭਾਲਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਕੌਮਾਂਤਰੀ ਵਿਕਾਸ ਦਾ ਅਹੁਦਾ ਵੀ ਸੌਂਪਿਆ ਗਿਆ। ਮੰਤਰੀਆਂ ਦੇ ਅਹੁਦਿਆਂ ‘ਚ ਫੇਰ ਬਦਲ ਵੈਟਰਨ ਮਾਮਲਿਆਂ ਦੀ ਮੰਤਰੀ ਜੋਡੀ ਵਿਲਸਨ ਰੇਅਬੌਡ ਵੱਲੋਂ ਫਰਵਰੀ ‘ਚ ਦਿੱਤੇ ਅਸਤੀਫਾ ਕਾਰਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜੌਡੀ ਵਿਲਸਨ ਵੱਲੋਂ ਲਗਾਤਾਰ ਆਪਣੀ ਹੀ ਸਰਕਾਰ ਵਿਰੁੱਧ ਦੋਸ਼ ਲਗਾਏ ਜਾ ਰਹੇ ਹਨ ਕਿ ਐੱਸ.ਐੱਨ.ਸੀ.-ਲਾਵਲਿਨ ਮਾਮਲੇ ‘ਚ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਟਰੂਡੋ ਸਰਕਾਰ ਵੱਲੋਂ ਉਨ੍ਹਾਂ ‘ਤੇ ਜ਼ੋਰ ਪਾਇਆ ਜਾ ਰਿਹਾ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਟਰੂਡੋ ਨੇ ਇਸ ਸਬੰਧੀ ਖੁਦ ਉਨ੍ਹਾਂ ਨਾਲ ਮੀਟਿੰਗ ਵੀ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀ.ਐੱਮ. ਦਫਤਰ ਤੋਂ ਇਸ ਬਾਬਤ ਉਨ੍ਹਾਂ ਨੂੰ ਕਈ ਈਮੇਲਜ਼ ਅਤੇ ਮੈਸੇਜ ਭੇਗੇ ਗਏ ਸਨ, ਜਿਨ੍ਹਾਂ ਰਾਹੀਂ ਉਕਤ ਮਾਮਲੇ ਭੇਜੇ ਗਏ ਸਨ, ਜਿਨ੍ਹਾਂ ਰਾਹੀਂ ਉਕਤ ਮਾਮਲੇ ‘ਚ ਜਾਂਚ ਪ੍ਰਭਾਵਤ ਕਰਨ ਲਈ ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ ਸੀ।