ਚੰਨ ‘ਤੇ ਖੇਤੀ ਸ਼ੁਰੂ ਕਰਕੇ ਚੀਨ ਨੇ ਰਚਿਆ ਇਤਿਹਾਸ

Prabhjot Kaur
2 Min Read

ਬੀਜਿੰਗ: ਚੀਨ ਵਲੋਂ ਚੰਨ ‘ਤੇ ਆਪਣਾ ਰੋਵਰ ਭੇਜਿਆ ਗਿਆ ਸੀ ਜਿਸ ਵਿਚ ਕਪਾਹ ਤੋਂ ਇਲਾਵਾ ਹੋਰ ਵੀ ਕਈ ਬੀਜ ਲਾ ਕੇ ਭੇਜੇ ਗਏ ਸਨ। ਇਸ ਰੋਵਰ ‘ਤੇ ਕਪਾਹ ਦਾ ਬੀਜ ਫੁੱਟ ਪੁੰਗਰ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਪਣੀ ਦੁਨੀਆ ਤੋਂ ਬਾਹਰ ਚੰਨ ‘ਤੇ ਕੋਈ ਪੌਦਾ ਉਗ ਰਿਹਾ ਹੈ। ਇਸ ਨਾਲ ਉਮੀਦ ਬੱਝੀ ਹੈ ਕੇ ਭਵਿੱਖ ਵਿੱਚ ਧਰਤੀ ਤੋਂ ਬਾਹਰ ਵੀ ਖੇਤੀ ਹੋ ਸਕੇਗੀ।
china grows cotton on moon
ਇਸ ਦੀ ਜਾਣਕਾਰੀ ਮੰਗਲਵਾਰ ਨੂੰ ਵਿਗਿਆਨੀਆਂ ਵਲੋਂ ਦਿੱਤੀ ਗਈ। ਚੋਂਗਕਿੰਗ ਯੂਨੀਵਰਸਿਟੀ ਦੇ ਐਡਵਾਂਸ ਤਕਨੀਕੀ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਕੀਤੀ ਗਈ ਤਸਵੀਰਾਂ ਦੀ ਲੜੀ ਮੁਤਾਬਕ ਚਾਂਗ ‘ਈ-4 ਦੇ ਇਸ ਮਹੀਨੇ ਚੰਨ ‘ਤੇ ਉਤਰਣ ਤੋਂ ਬਾਅਦ ਇਹ ਬੀਜ ਡੱਬੇ ‘ਚ ਬੰਦ ਜਾਲੀ ਦੇ ਢਾਂਚੇ ‘ਚ ਵਧਿਆ ਹੈ।
china grows cotton on moon
ਪੁਲਾੜ ਖੇਤਰ ‘ਚ ਮਹਾਸ਼ਕਤੀ ਬਣਨ ਦੀ ਇੱਛਾ ‘ਚ ਚੀਨ ਨੇ ਚਾਂਗ’ ਈ-4 ਤਿੰਨ ਜਨਵਰੀ ਨੂੰ ਚੰਨ ਦੇ ਸਭ ਤੋਂ ਦੂਰ ਹਿੱਸੇ ‘ਚ ਉਤਾਰਿਆ ਤੇ ਚੰਨ ਦੇ ਉਸ ਹਿੱਸੇ ‘ਚ ਪੁਲਾੜ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
china grows cotton on moon
ਚੀਨ ਨੇ ਚੰਨ ‘ਤੇ ਕਪਾਹ, ਆਲੂ ਤੇ ਸਰੋਂ ਦੇ ਇੱਕ-ਇੱਕ ਬੀਜ ਨਾਲ ਫਰੂਟ ਫਲਾਈ ਦੇ ਅੰਡੇ ਤੇ ਈਸਟ ਭੇਜੇ ਗਏ ਸੀ। ਇਸ ਬਾਰੇ ਯੂਨੀਵਰਸੀਟੀ ਨੇ ਪੁਲਾੜ ਦੀਆਂ ਤਸਵੀਰਾਂ ਭੇਜੀਆਂ ਹਨ ਕਿ ਕਪਾਹ ਦਾ ਪੌਦਾ ਫੁੱਟ ਚੁੱਕਿਆ ਹੈ। ਹਾਲੇ ਤੱਕ ਹੋਰ ਪੌਦਿਆਂ ਦੇ ਬੀਜ ਫੁੱਟਣ ਦੀ ਕੋਈ ਖ਼ਬਰ ਨਹੀਂ। ਚੀਨ ਅਗਲੇ ਸਾਲ ਚਾਗ-5 ਨੂੰ ਚੰਨ ‘ਤੇ ਭੇਜਣ ਤੇ ਇਸ ਨੂੰ ਚੰਨ ‘ਤੇ ਮੌਜੂਦ ਸੈਂਪਲ ਨਾਲ ਧਰਤੀ ‘ਤੇ ਵਾਪਸ ਲਿਆਉਣ ਦੀ ਪਲਾਨਿੰਗ ਕਰ ਰਿਹਾ ਹੈ।

- Advertisement -

Share this Article
Leave a comment