Home / News / ਟੋਰਾਂਟੋ ‘ਚ ਭਾਰਤੀ ਪੰਜਾਬੀ ਜੋੜਾ ਗ੍ਰਿਫਤਾਰ!  ਲੱਗੇ ਗੰਭੀਰ ਦੋਸ਼

ਟੋਰਾਂਟੋ ‘ਚ ਭਾਰਤੀ ਪੰਜਾਬੀ ਜੋੜਾ ਗ੍ਰਿਫਤਾਰ!  ਲੱਗੇ ਗੰਭੀਰ ਦੋਸ਼

ਟੋਰਾਂਟੋ : ਇੱਕ ਭਾਰਤੀ ਪੰਜਾਬੀ ਜੋੜੇ ਨੂੰ ਬੀਤੀ ਕੱਲ੍ਹ ਯਾਨੀ ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਜੋੜੇ ‘ਤੇ ਟੈਲੀਫੋਨ ਘੁਟਾਲਾ ਕੀਤੇ ਜਾਣ ਦਾ ਦੋਸ਼ ਹੈ। ਬ੍ਰੈਂਪਟਨ ਦੇ 37 ਸਾਲਾ ਗੁਰਿੰਦਰਪ੍ਰੀਤ ਧਾਲੀਵਾਲ ਅਤੇ 36 ਸਾਲਾ ਉਸ ਦੀ ਪਤਨੀ ਇੰਦਰਪ੍ਰੀਤ ਧਾਲੀਵਾਲ ਨੂੰ ਧੋਖਾਧੜੀ ਅਤੇ ਮਨੀਲਾਂਡਰਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਦੋਸ਼ ਹੈ ਕਿ ਇਸ ਜੋੜੇ ਨੇ ਸਾਲ 2014 ਤੋਂ ਲੈ ਕੇ 2019 ਤੱਕ 90.68 ਕਰੋੜ ਦਾ ਚੂਨਾ ਲਗਾਇਆ ਹੈ। ਇਸ ਵਿੱਚ ਇੱਕ ਹੋਰ 26 ਸਾਲਾ ਸ਼ਾਂਤਨੁ ਮਾਨਿਕ ‘ਤੇ ਵੀ ਦੋਸ਼ ਲੱਗਿਆ ਹੈ ਅਤੇ ਉਸ ਖਿਲਾਫ ਵੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਸਥਾਨਕ ਪੁਲਿਸ ਮੁਤਾਬਿਕ ਇਹ ਜੋੜਾ ਕੈਨੇਡੀਅਨਾਂ ਸਾਹਮਣੇ ਆਪਣੇ ਆਪ ਨੂੰ ਕੈਨੇਡਾ ਰੈਵੇਨਿਊ ਏਜੰਸੀ (CRA or RCMP) ਦੇ ਪ੍ਰਤੀਨਿਧੀ ਵਜੋਂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ।


Check Also

ਹਾਈ ਕੋਰਟ ਵੱਲੋਂ ਲੋਕ ਹਿੱਤ ਪਟੀਸ਼ਨ ਖਾਰਿਜ, ਚੰਡੀਗੜ੍ਹ ‘ਚ ਦੁਕਾਨਾਂ ਖੋਲ੍ਹਣ ਦਾ ਸਮਾਂ ਘਟਾਇਆ

ਚੰਡੀਗੜ੍ਹ, : ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਦੌਰਾਨ ਦਿੱਤੀ ਗਈ ਢਿੱਲ ਦੇ …

Leave a Reply

Your email address will not be published. Required fields are marked *